Punjabi Stories/Kahanian
ਬਾਲ ਕਹਾਣੀਆਂ
Baal Kahanian

Punjabi Kavita
  

Akalmand Hans-Panchatantra

ਅਕਲਮੰਦ ਹੰਸ-ਪੰਚਤੰਤਰ

ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ । ਉਸ ਤੇ ਦਰਜਨਾਂ ਹੰਸ ਰਹਿੰਦੇ ਸਨ । ਉਨ੍ਹਾਂ ਵਿੱਚ ਇੱਕ ਬਹੁਤ ਸਿਆਣਾ ਹੰਸ ਸੀ, ਸੂਝਵਾਨ ਅਤੇ ਬਹੁਤ ਦੂਰਦਰਸ਼ੀ । ਸਭ ਉਸਨੂੰ ਇੱਜ਼ਤ ਨਾਲ ‘ਤਾਇਆ’ ਕਹਿਕੇ ਬੁਲਾਉਂਦੇ ਸਨ । ਇੱਕ ਦਿਨ ਉਸਨੇ ਇੱਕ ਛੋਟੀ – ਜਿਹੀ ਵੇਲ ਨੂੰ ਰੁੱਖ ਦੇ ਤਣੇ ਤੇ ਬਹੁਤ ਹੇਠਾਂ ਚਿੰਮੜਿਆ ਪਾਇਆ । ਤਾਏ ਨੇ ਦੂਜੇ ਹੰਸਾਂ ਨੂੰ ਸੱਦਕੇ ਕਿਹਾ “ਵੇਖੋ, ਇਸ ਵੇਲ ਨੂੰ ਨਸ਼ਟ ਕਰ ਦੋ । ਇੱਕ ਦਿਨ ਇਹ ਵੇਲ ਸਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ।”
ਇੱਕ ਜਵਾਨ ਹੰਸ ਹੱਸਦੇ ਹੋਏ ਬੋਲਿਆ “ਤਾਇਆ, ਇਹ ਛੋਟੀ – ਜਿਹੀ ਵੇਲ ਸਾਨੂੰ ਕਿਵੇਂ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ?”
ਸਿਆਣੇ ਹੰਸ ਨੇ ਸਮੱਝਾਇਆ “ਅੱਜ ਇਹ ਤੈਨੂੰ ਛੋਟੀ ਜਿਹੀ ਲੱਗ ਰਹੀ ਹਨ । ਹੌਲੀ – ਹੌਲੀ ਇਹ ਰੁੱਖ ਦੇ ਸਾਰੇ ਤਣ ਨੂੰ ਲਪੇਟ ਮਾਰਕੇ ਉੱਤੇ ਤੱਕ ਆਵੇਗੀ । ਫਿਰ ਵੇਲ ਦਾ ਤਣਾ ਮੋਟਾ ਹੋਣ ਲੱਗੇਗਾ ਅਤੇ ਰੁੱਖ ਨਾਲ ਚਿਪਕ ਜਾਵੇਗਾ, ਤੱਦ ਹੇਠੋਂ ਉੱਤੇ ਤੱਕ ਰੁੱਖ ਤੇ ਚਢਨੇ ਲਈ ਪੌੜੀ ਬੰਨ ਜਾਵੇਗੀ । ਕੋਈ ਵੀ ਸ਼ਿਕਾਰੀ ਪੌੜੀ ਦੇ ਸਹਾਰੇ ਚਢਕਰ ਅਸੀਂ ਤੱਕ ਪਹੁੰਚ ਜਾਵੇਗਾ ਅਤੇ ਅਸੀਂ ਮਾਰੇ ਜਾਣਗੇ ।”
ਦੂਜੇ ਹੰਸ ਨੂੰ ਭਰੋਸਾ ਨਹੀਂ ਆਇਆ “ਇੱਕ ਛੋਟੀ ਜਿਹੀ ਵੇਲ ਕਿਵੇਂ ਪੌੜੀ ਬਣੇਗੀ ?”
ਤੀਜਾ ਹੰਸ ਬੋਲਿਆ “ਤਾਇਆ, ਤੂੰ ਤਾਂ ਇੱਕ ਛੋਟੀ ਜਿਹੀ ਵੇਲ ਨੂੰ ਖਿੱਚਕੇ ਜ਼ਿਆਦਾ ਹੀ ਲੰਬਾ ਕਰ ਰਿਹਾ ਹੈ ।”
ਇੱਕ ਹੰਸ ਬੁੜਬੁੜਾਇਆ “ਇਹ ਤਾਇਆ ਆਪਣੀ ਅਕਲ ਦਾ ਰੋਹਬ ਪਾਉਣ ਲਈ ਅੰਟ-ਸ਼ੰਟ ਕਹਾਣੀ ਬਣਾ ਰਿਹਾ ਹੈ ।”
ਇਸ ਪ੍ਰਕਾਰ ਕਿਸੇ ਦੂਜੇ ਹੰਸ ਨੇ ਤਾਇਆ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ । ਇੰਨੀ ਦੂਰ ਤੱਕ ਵੇਖ ਸਕਣ ਦੀ ਉਨ੍ਹਾਂ ਵਿੱਚ ਅਕਲ ਕਿੱਥੇ ਸੀ ?
ਸਮਾਂ ਗੁਜ਼ਰਦਾ ਰਿਹਾ । ਵੇਲ ਚਿੰਮੜਦੇ-ਲਿਪਟਦੇ ਉੱਤੇ ਸ਼ਾਖਾਂ ਤੱਕ ਪਹੁੰਚ ਗਈ । ਵੇਲ ਦਾ ਤਣਾ ਮੋਟਾ ਹੋਣਾ ਸ਼ੁਰੂ ਹੋਇਆ ਅਤੇ ਸਚਮੁੱਚ ਹੀ ਰੁੱਖ ਦੇ ਤਣ ਤੇ ਪੌੜੀ ਬਣ ਗਈ । ਜਿਸ ਤੇ ਸੌਖ ਨਾਲ ਚੜਿਆ ਜਾ ਸਕਦਾ ਸੀ । ਸਾਰਿਆਂ ਨੂੰ ਤਾਏ ਦੀ ਗੱਲ ਦੀ ਸੱਚਾਈ ਸਾਹਮਣੇ ਨਜ਼ਰ ਆਉਣ ਲੱਗੀ । ਤੇ ਹੁਣ ਕੁੱਝ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਵੇਲ ਇੰਨੀ ਮਜਬੂਤ ਹੋ ਗਈ ਸੀ ਕਿ ਉਸਨੂੰ ਨਸ਼ਟ ਕਰਨਾ ਹੰਸਾਂ ਦੇ ਬਸ ਦੀ ਗੱਲ ਨਹੀਂ ਸੀ । ਇੱਕ ਦਿਨ ਜਦੋਂ ਸਭ ਹੰਸ ਦਾਣਾ ਚੁਗਣ ਬਾਹਰ ਗਏ ਹੋਏ ਸਨ ਤੱਦ ਇੱਕ ਚਿੜੀਮਾਰ ਉੱਧਰ ਆ ਨਿਕਲਿਆ । ਰੁੱਖ ਤੇ ਬਣੀ ਪੌੜੀ ਨੂੰ ਵੇਖਦੇ ਹੀ ਉਸਨੇ ਰੁੱਖ ਤੇ ਚੜ ਕੇ ਜਾਲ ਵਿਛਾਇਆ ਅਤੇ ਚਲਾ ਗਿਆ । ਸਾਂਝ ਨੂੰ ਸਾਰੇ ਹੰਸ ਪਰਤ ਆਏ ਰੁੱਖ ਤੇ ਉਤਰੇ ਤਾਂ ਚਿੜੀਮਾਰ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਏ । ਜਦੋਂ ਉਹ ਜਾਲ ਵਿੱਚ ਫਸ ਗਏ ਅਤੇ ਫੜਫੜਾਉਣ ਲੱਗੇ, ਤੱਦ ਉਨ੍ਹਾਂ ਨੂੰ ਤਾਏ ਦੀ ਅਕਲਮੰਦੀ ਅਤੇ ਦੂਰਦ੍ਰਿਸ਼ਟੀ ਦਾ ਪਤਾ ਲਗਾ । ਸਭ ਤਾਇਆ ਦੀ ਗੱਲ ਨਾ ਮੰਨਣ ਲਈ ਸ਼ਰਮਿੰਦਾ ਸਨ ਅਤੇ ਆਪਣੇ ਆਪ ਨੂੰ ਕੋਸ ਰਹੇ ਸਨ । ਤਾਇਆ ਸਭ ਨਾਲ ਰੁਸ਼ਟ ਸੀ ਅਤੇ ਚੁਪ ਬੈਠਾ ਸੀ ।
ਇੱਕ ਹੰਸ ਨੇ ਹਿੰਮਤ ਕਰਕੇ ਕਿਹਾ “ਤਾਇਆ, ਅਸੀਂ ਮੂਰਖ ਹਾਂ, ਲੇਕਿਨ ਹੁਣ ਸਾਡੇ ਤੋਂ ਮੂੰਹ ਮਤ ਫੇਰੋ ।’
ਦੂਜਾ ਹੰਸ ਬੋਲਿਆ, “ਇਸ ਸੰਕਟ ਵਿੱਚੋਂ ਨਿਕਲਣ ਦੀ ਤਰਕੀਬ ਤੁਸੀਂ ਹੀ ਸਾਨੂੰ ਦੱਸ ਸਕਦੇ ਹੋ । ਅੱਗੇ ਤੋਂ ਅਸੀਂ ਤੁਹਾਡੀ ਕੋਈ ਗੱਲ ਨਹੀਂ ਟਾਲਾਂਗੇ ।” ਸਾਰੇ ਹੰਸਾਂ ਨੇ ਹਾਮੀ ਭਰੀ ਤਦ ਤਾਏ ਨੇ ਉਨ੍ਹਾਂ ਨੂੰ ਦੱਸਿਆ “ਮੇਰੀ ਗੱਲ ਧਿਆਨ ਨਾਲ ਸੁਣੋ । ਸਵੇਰੇ ਜਦੋਂ ਚਿੜੀ ਮਾਰ ਆਵੇਗਾ, ਤੱਦ ਮੁਰਦਾ ਹੋਣ ਦਾ ਡਰਾਮਾ ਕਰਨਾ । ਚਿੜੀ ਮਾਰ ਥੋਨੂੰ ਮੁਰਦਾ ਸਮਝ ਕੇ ਜਾਲ ਤੋਂ ਕੱਢ ਜ਼ਮੀਨ ਤੇ ਰੱਖਦਾ ਜਾਵੇਗਾ । ਉੱਥੇ ਵੀ ਮਰਿਆਂ ਵਾਂਗ ਪਏ ਰਹਿਣਾ । ਜਿਵੇਂ ਹੀ ਉਹ ਅਖੀਰਲੇ ਹੰਸ ਨੂੰ ਹੇਠਾਂ ਰੱਖੇਗਾ, ਮੈਂ ਸੀਟੀ ਬਜਾਊਂਗਾ । ਮੇਰੀ ਸੀਟੀ ਸੁਣਦੇ ਹੀ ਸਭਨਾਂ ਨੇ ਉਡ ਜਾਣਾ ।”
ਸਵੇਰੇ ਚਿੜੀ ਮਾਰ ਆਇਆ । ਹੰਸਾਂ ਨੇ ਉਵੇਂ ਹੀ ਕੀਤਾ ਜਿਵੇਂ ਤਾਏ ਨੇ ਸਮਝਾਇਆ ਸੀ । ਸਚਮੁੱਚ ਚਿੜੀ ਮਾਰ ਹੰਸਾਂ ਨੂੰ ਮੁਰਦਾ ਸਮਝਕੇ ਜ਼ਮੀਨ ਤੇ ਪਟਕਦਾ ਗਿਆ । ਸੀਟੀ ਦੀ ਅਵਾਜ ਦੇ ਨਾਲ ਹੀ ਸਾਰੇ ਹੰਸ ਉਡ ਗਏ । ਚਿੜੀ ਮਾਰ ਅਵਾਕ ਹੋਕੇ ਵੇਖਦਾ ਰਹਿ ਗਿਆ ।
(ਅਨੁਵਾਦ: ਰੂਪ ਖਟਕੜ)

ਬਾਲ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com