Punjabi Stories/Kahanian
ਐਲਬੇਅਰ ਕਾਮੂ
Albert Camus

Punjabi Kavita
  

ਐਲਬੇਅਰ ਕਾਮੂ

ਐਲਬੇਅਰ ਕਾਮੂ (੭ ਨਵੰਬਰ ੧੯੧੩–੪ ਜਨਵਰੀ ੧੯੬੦) ਵਿਸ਼ਵ ਪ੍ਰਸਿੱਧ ਨਾਵਲਕਾਰ, ਕਹਾਣੀਕਾਰ, ਲੇਖਕ ਅਤੇ ਦਾਰਸ਼ਨਿਕ ਸਨ । ਉਨ੍ਹਾਂ ਦਾ ਜਨਮ ਫਰਾਂਸ ਦੇ ਮੌਜੂਦਾ ਉਪਨਿਵੇਸ਼ ਅਲਜੀਰੀਆ (ਅਫ਼ਰੀਕਾ) ਦੇ ਮਾਂਡੋਵੀ ਨਗਰ ਵਿਚ ਹੋਇਆ ।ਉਸ ਦਾ ਪਿਤਾ ਲੂਸੀਐਂ ਫ਼ਰਾਂਸੀਸੀ ਖੇਤ ਮਜ਼ਦੂਰ ਸੀ, ਜਿਹੜਾ ਲੜਾਈ ਦੇ ਮੋਰਚੇ 'ਤੇ ੧੯੧੪ ਵਿੱਚ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਸਪੇਨੀ ਵੰਸ਼ ਦੀ ਸੀ ਅਤੇ ਨੀਮ-ਬੋਲ਼ੀ ਸੀ। ਕਾਮੂ ਦਾ ਬਚਪਨ ਗ਼ਰੀਬੀ ਵਿੱਚ ਗੁਜ਼ਰਿਆ। ੨੭ ਸਾਲ ਦੀ ਉਮਰ ਵਿਚ ਉਹ ਤਪਦਿਕ ਦੇ ਸ਼ਿਕਾਰ ਹੋ ਗਏ—ਰੋਗ ਮੁਕਤ ਹੋਣ ਪਿੱਛੋਂ ਰੋਜ਼ੀ-ਰੋਟੀ ਲਈ ਤਰ੍ਹਾਂ-ਤਰ੍ਹਾਂ ਦੇ ਕੰਮ-ਧੰਦੇ ਕੀਤੇ। ਕੁਝ ਪਰਚਿਆਂ ਦਾ ਸੰਪਾਦਨ ਵੀ ਕੀਤਾ। ੧੯੪੦ ਵਿਚ ਵਿਆਹ ਹੋਇਆ। ਇਸੇ ਸਾਲ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਪੱਕੀ ਰਹਾਇਸ਼ ਕਰ ਲਈ। ਪਹਿਲੀ ਸੰਸਾਰ ਜੰਗ ਦੇ ਪ੍ਰਭਾਵ ਵਿਚ ਪਲੇ। ਦੂਜੀ ਸੰਸਾਰ ਜੰਗ ਨੂੰ ਪਰਤੱਖ ਦੇਖਿਆ ਤੇ ਉਸਦੇ ਪ੍ਰਭਾਵਾਂ ਦਾ ਤਿੱਖਾ ਅਨੁਭਵ ਹੋਇਆ। ਗ੍ਰੀਕ ਦਰਸ਼ਨ, ਕ੍ਰਿਸ਼ਚਿਯਨਿਟੀ ਤੇ ਅਲਜੀਰੀਆ ਤੇ ਯੂਰਪ ਦੀ ਸੰਸਕ੍ਰਿਤੀ ਤੋਂ ਕਾਫੀ ਪ੍ਰਭਾਵਿਤ ਹੋਏ। ਉਹਨਾਂ ਦੀਆਂ ਲਿਖਤਾਂ ਵਿਚ ਅਧਰਮ, ਨਾਸਤਿਕਤਾ, ਮੌਤ ਤੇ ਮਨੁੱਖੀ ਦੁਖਾਂਤ ਦਾ ਅਰਥ ਭਰਪੂਰ ਚਿੱਤਰਨ ਦੇਖਣ ਨੂੰ ਮਿਲਦਾ ਹੈ। ੪ ਜਨਵਰੀ ੧੯੬੦ ਨੂੰ ਸਿਰਫ਼ ੪੭ ਸਾਲ ਦੀ ਉਮਰ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਉਨ੍ਹਾਂ ਨੂੰ ਸਾਹਿਤ ਲਈ ਨੋਬਲ ਇਨਾਮ ਵੀ ਮਿਲਿਆ ।ਉਨ੍ਹਾਂ ਦੀਆਂ ਰਚਨਾਵਾਂ; ਨਾਵਲ: ਅਜਨਬੀ ੧੯੪੨), ਪਲੇਗ (੧੯੪੭), ਪਤਨ (੧੯੫੬), ਸੁਹਣੀ ਮੌਤ (ਰਚਨਾ ੧੯੩੬–੩੮), ਪਹਿਲਾ ਆਦਮੀ (ਅਧੂਰਾ, ਮੌਤ ਉਪਰੰਤ ੧੯੯੫ ਚ ਪ੍ਰਕਾਸ਼ਿਤ); ਕਹਾਣੀਆਂ: ਬਣਵਾਸ ਅਤੇ ਰਾਜ, ਬਦਚਲਨ ਔਰਤ, ਭੰਬਲਭੂਸੇ ਪਈ ਆਤਮਾ, ਚੁੱਪ ਆਦਮੀ, ਮਹਿਮਾਨ, ਕਲਾਕਾਰ ਕੰਮ 'ਤੇ ਅਤੇ ਵਧਦਾ ਪੱਥਰ ।

Albert Camus Stories in Punjabi


 
 

To veiw this site you must have Unicode fonts. Contact Us

punjabi-kavita.com