ਅਲਿਫ਼ ਲੈਲਾ
ਅਲਿਫ਼ ਲੈਲਾ ਜਾਂ ਅਲਫ਼ ਲੈਲਾ ਸਦੀਆਂ ਦੌਰਾਨ ਮੂਲ ਤੌਰ 'ਤੇ ਅਰਬੀ ਭਾਸ਼ਾ ਵਿੱਚ ਪੱਛਮੀ, ਕੇਂਦਰੀ, ਦੱਖਣੀ ਏਸ਼ੀਆ ਅਤੇ ਉਤਰੀ ਅਫਰੀਕਾ ਦੇ
ਅਣਗਿਣਤ ਰਚਨਹਾਰਿਆਂ ਦੀ ਮਿਹਨਤ ਦਾ ਸਾਂਝਾ ਸਿੱਟਾ ਹੈ ਇਹ ਬੇਮਿਸਾਲ ਕਥਾ ਸੰਗ੍ਰਹਿ । ਇਹ ਸੰਸਾਰ ਦੀਆਂ ਮਹਾਨਤਮ ਰਚਨਾਵਾਂ
ਵਿੱਚੋਂ ਇੱਕ ਹੈ, ਖਾਸ ਤੌਰ 'ਤੇ ਬਾਲ-ਸਾਹਿਤ ਦੇ ਖੇਤਰ ਵਿੱਚ। ਜਿਆਦਾਤਰ ਰਚਨਾਵਾਂ ਪ੍ਰਾਚੀਨ ਭਾਰਤ, ਈਰਾਨ, ਯੂਨਾਨ ਅਤੇ ਅਰਬ
ਦੇਸ਼ਾਂ ਦੀਆਂ ਪ੍ਰਾਚੀਨ ਕਥਾਵਾਂ ਹਨ।