Atom-Gola (Punjabi Story) : Bhag Singh Jiwan Sathi

ਐਟਮ-ਗੋਲਾ (ਕਹਾਣੀ) : ਭਾਗ ਸਿੰਘ ਜੀਵਨ ਸਾਥੀ

ਮੁਛਾਂ ਨੂੰ ਵਟ ਦੇ, ਤੁਹਾਡੇ ਉਪਰ ਰਾਜ ਘਰ ਨੂੰ ਵਧ ਮਾਨ ਸੀ। ਪਰ ਤੁਸੀਂ ਆਪੋ ਆਪਣੀ ਐਸ਼ੋ ਇਸ਼ਰਤ ਵਿਚ ਮਸਤ ਹੋ। ਏਧਰ ਰਾਜ ਧੌਲਰਾਂ ਵਿਚ ਘਪੇ ਖੁਲ੍ਹ ਗਏ ਨੇ।'
ਹਰਦਮਨ ਸਿੰਘ—ਹੈਰਾਨੀ ਭਰੀਆਂ ਅੱਖਾਂ ਕਰ-'ਮਹਾਰਾਜ ਸਾਹਿਬ ਨੂੰ ਕਿਤੇ ਰਾਤ ਸੁਪਨਾ ਤਾਂ ਨਹੀਂ ਆਇਆ। ਜਿਸ ਵਿਚ ਕਿਸੇ ਦੁਸ਼ਮਨ ਨੇ ਤੋਪਾਂ ਨਾਲ ਬੰਬ ਬਾਰੀ ਕਰ ਦਿਤੀ ਹੋਵੇ?
ਤੈਨੂੰ ਇਸ ਸੁਪਨੇ ਦਾ ਓਚੋਂ ਚੇਤਾ ਆਵੇਗਾ ਜਦ ਰਿਆਸਤ ਵਿਚੋਂ ਸਣੇ ਬਾਲ ਬਚੇ ਸਮੇਤ ਰਾਤੋ ਰਾਤ ਨਸਨਾ ਪਿਆ। ਮੈਂ ਕਲਾ ਨਹੀਂ ਮਰੂੰ ਤੁਸੀਂ ਸਾਰੇ ਮੈਥੋਂ ਪਹਿਲੇ ਮੁਕਾਏ ਜਾ ਰਹੇ ਹੋ।'
ਰਿਪੁਦਮਨ ਸਿੰਘ-'ਮਹਾਰਾਜਾ ਸਾਹਿਬ ਜੀ ਸਾਡੀ ਸਮਝ ਵਿਚ ਨਹੀਂ ਆ ਸਕਿਆ ਅਜੇ ਤੋੜੀ ਕਿ ਆਪ ਕੀ ਫਰਮਾ ਰਹੇ ਹੋ ਮੇਹਰਬਾਨੀ ਕਰਕੇ ਖੋਲ੍ਹਕੇ ਦਸਣ ਦੀ ਨਜ਼ਰਸਾਨੀ ਕਰੋ।'
'ਅਗਲੇ ਐਤਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਸਦਿਆ ਸੀ ਨਾ?
ਸਾਰੇ- 'ਜੀ ਹਾਂ।'
'ਕਿਸ ਲਈ-'
'ਮੈਂ ਆਪਣੇ ਮਾਲ ਦੇ ਸਾਰੇ ਅਫਸਰਾਂ ਨੂੰ ਸਦ ਨੰਬਰਦਾਰ ਪਟਵਾਰੀਆਂ ਤਕ ਸਭੋ ਕੁਝ ਸਮਝਾ ਬੁਝਾ ਛਡਿਆ ਏ' ਹਰਦਮਨ ਸਿੰਘ ਗੋਡੇ ਉਪਰ ਲਤ ਧਰਦਾ ਬੋਲਿਆ।
'ਇਹ ਤਾਂ ਵਾਧੂ ਦੀ ਗਲ ਹੈ। ਅਸਲ ਮੁਦਾ ਹੋਰ ਸੀ।'
ਰਿਪੁਦਮਨ ਸਿੰਘ - 'ਹਾਂ, ਹਾਂ ਚੇਤੇ ਆ ਗਿਆ। ਕਿਤੇ ਅਖਬਾਰਾਂ ਵਾਲੀ ਗਲ ਤਾਂ ਨਹੀਉਂ ?'
‘ਗਲ ਨਹੀਓਂ। ਇਹ ਤਾਂ ਐਟਮ ਦੇ ਗੋਲੇ ਨੇ ਜਿਨ੍ਹਾਂ ਮਹਿਲਾਂ ਵਿਚ ਮਘੋਰੇ ਕਰ ਛਡੇ ਹਨ। ਤੁਸੀਂ ਦਸੋ ਇਹਨਾਂ ਬਾਰੇ ਤੁਸੀਂ ਕੀ ਕਾਰਵਾਈ ਕੀਤੀ।'
ਤਰਲੋਚਨ ਸਿੰਘ-'ਜੀ ਹਜ਼ੂਰ, ਸੱਚੀ ਸਰਕਾਰ ਦੇ ਸਾਹਮਣੇ ਮੈਨੂੰ ਮੂੰਹ ਰਖਣੀਆਂ ਨਹੀਂ ਆਂਦੀਆਂ। ਕੌੜੀ ਮੰਨਣੀ ਤਾਂ ਚੁਪ ਰਹਿਨਾ ਆਂ।'
'ਤਰਲੋਚਨ ਸਿਆਂ ਮੈਨੂੰ ਚੰਗੀ ਤਰਾਂ ਪਤਾ ਹੈ ਕਿ ਤੁਹਾਡਾ ਖਾਨਦਾਨ ਰਾਜ-ਘਰ ਦਾ ਪਕਾ ਵਫਾਦਾਰ ਹੈ। ਤੇਰੀ ਕਿਸੇ ਗਲ ਦਾ ਬੁਰਾ ਨਹੀਂ ਮਨਾਵਾਂਗਾ।'

'ਜੀ ਹਜ਼ੂਰ ਇਹ ਲੋਕ ਤਾਂ ਤੁਹਾਨੂੰ ਖੁਸ਼ ਰਖਣ ਲਈ ਐਧਰ ਓਧਰ ਦੀਆਂ ਚਾਰ ਜੋੜ ਅਪਣਾ ਉਲੂ ਸਿਧਾ ਰਖਦੇ ਨੇ ਪਰ ਇਸ ਵੇਰ ਮੈਂ ਇਕਲਿਆਂ ਦਿਲੀ ਜਾ ਕੇ ਵੇਖਿਆ ਜਿਸ ਮੇਰੀਆਂ ਸਾਰੀਆਂ ਸੋਚਾਂ ਹੀ ਖੁੰਢੀਆਂ ਕਰ ਦਿਤੀਆਂ ਹਨ। ਵਾਧੂ ਇਹ ਲੋਕ ਆਖ ਰਹੇ ਹਨ ਕਿ ਰਾਜਿਆਂ ਤੋਂ ਪੈਸੇ ਬਟੋਰਨ ਲਈ ਇਹ ਲੋਕ ਅਖਬਾਰ ਕਢ ਰਹੇ ਹਨ। ਹਾਂ ਕਈ ਅਜੇਹੇ ਭੀ ਹਨ। ਪਰ ਜਿਹੜੇ ਅਸਲੀ ਅਖਬਾਰ ਨਵੀਸ ਨੇ ਉਹ ਲਬ ਲੋਭ ਦੀ ਮਲ ਤੋਂ ਉਕਾ ਹੀ ਪਾਕ ਨੇ। ਤੁਸੀਂ ਪੰਜ ਸਤ ਹਜਾਰ ਦੇ ਵਿਰਾਨ ਦੀ ਗਲ ਕੀਤੀ ਸੀ। ਓਥੇ ਕਈ ਅਖਬਾਰ ਨਵੀਸ ਲਖਾਂ ਛਡ ਕਰੋੜਾਂ ਵਲ ਅਖ ਨਹੀਂ ਕਰਦੇ।
'ਹੋਰ ਉਹ ਕਿਸ ਤਰਾਂ ਚੁਪ ਹੋ ਸਕਦੇ ਹਨ?'

‘ਮਹਾਰਾਜ ਸਾਹਿਬ ਜੀ ਉਹ ਤਾਂ ਪਰਵਾਨੇ ਨੇ ਸਚਾਈ ਹਮਦਰਦੀ ਦੇ। ਉਹ ਜੋ ਲਿਖ ਰਹੇ ਹਨ ਅਪਨੇ ਲਈ ਨਹੀਂ ਲੋਕ ਭਲੇ ਲਈ। ਮੈਂ ਤੁਹਾਨੂੰ ਦਾਹਵੇ ਨਾਲ ਆਖ ਰਿਹਾ ਹਾਂ ਉਹ ਤੁਹਾਡੀ ਜਾਤ ਦੇ ਉਕਾ ਹੀ ਵਿਰੁਧੀ ਨਹੀਂ ਹਨ, ਉਹ ਤਾਂ ਰਿਆਸਤ ਵਿਚ ਲੋਕ-ਰਾਜ ਚਾਂਹਦੇ ਹਨ। ਅਸਾਂ ਵਿਚਾਰੇ ਉਹਨਾਂ ਅਗੇ ਕੀ ਆਂ? ਹਿੰਦ ਸਰਕਾਰ ਉਹਨਾਂ ਨੂੰ ਮੰਨ ਰਹੀ ਹੈ। ਇਕ ਜ਼ੁਮੇਵਾਰ ਸਰਕਾਰੀ ਆਦਮੀ ਨੇ ਮੈਨੂੰ ਦਸਿਆ ਕਿ ਹਿੰਦ ਸਰਕਾਰ ਸਿਆਣੇ ਤੇ ਅਗਾਂਹ ਵਧੂ ਅਖਬਾਰਾਂ ਦੀ ਹਰ ਮਦਦ ਲੈਣ ਲਈ ਤਰਲੇ ਕਢ ਰਹੀ ਹੈ। ਪਰ ਉਹ ਮੰਨਦੇ ਨਹੀਂ। ਸਰਕਾਰ ਮੰਨਦੀ ਹੈ ਕਿ ਕੋਈ ਸਰਕਾਰ ਉਤਨਾ ਚਿਰ ਬਲਵਾਨ ਨਹੀਂ ਮੰਨੀ ਜਾ ਸਕਦੀ ਜਿਚਰ ਤਕ ਓਹ ਸਿਆਣੇ ਤੇ ਅਗਾਂਹ ਵਧੂ ਨਿਧੜਕ ਅਖਬਾਰਾਂ ਦੀ ਮਿਲਵਰਤਨ ਹਾਸਲ ਨਾ ਕਰ ਸਕੇ।

ਦੁਨੀਆ ਵਿਚ ਮੰਨੇ ਮਹਾਨ ਜਰਨੈਲ ਅਤੇ ਨੇਤਾ ਨਪੋਲੀਅਨ ਭੀ ਅਖਬਾਰਾਂ ਦੀ ਤਾਕਤ ਨੂੰ ਮੰਨਦਾ ਦਸਦਾ ਹੈ ਕਿ ਦੁਨੀਆਂ ਦੇ ਬਲਵਾਨ ਬਾਦਸ਼ਾਹ ਤੇ ਜਰਨੈਲ ਮੇਰੇ ਅਗੇ ਤਲਵਾਰਾਂ ਸੁਟ ਖੜੋਗੇ। ਪਰ ਅਖਬਾਰਾਂ ਅਗੇ ਮੈਂ ਬਹੁਤ ਝੁਕਦਾ ਆਂ।
'ਮੈਂ ਨਪੋਲੀਅਨ ਨਹੀਂ ਸ਼ਾਹੀ ਖਜ਼ਾਨੇ ਖੁਲ੍ਹੇ ਦਿਲ ਨਾਲ ਵਰਤੋ। ਇਹ ਕਿਸ ਸਮੇਂ ਲਈ ਹਨ? ਜਿਹਨਾਂ ਵਧ ਤੋਂ ਵਧ ਅਪਨੇ ਅਖਬਾਰ ਹੋਣ।
ਤਰਲੋਚਨ ਸਿੰਘ-“ਤੁਸੀਂ ਹਜ਼ਾਰ ਅਖਬਾਰ ਅਪਨੇ ਬਨਾ ਲਵੋ। ਤੁਹਾਡੇ ਅਖਬਾਰ ਕਿਸੇ ਨਹੀਂ ਪੜ੍ਹਨੇ। ਅਜ ਕਾਂਗਰਸੀਆਂ ਦੇ ਅਖਬਾਰਾਂ ਨੂੰ ਲੋਕ ਨਹੀਂ ਪੜ੍ਹਦੇ।' 
‘ਕਿਸ ਗਲੋਂ?'

'ਲੋਕ ਦਿਨੋ ਦਿਨ ਸਮਝਦਾਰ ਹੋ ਰਹੇ ਹਨ। ਦੁਨੀਆਂ ਲੋਕ-ਰਾਜਤਾ ਦਾ ਬੋਲਬਾਲਾ ਚਾਂਹਦੀ ਏ। ਵਧ ਗਿਣਤੀ ਗਰੀਬ ਮਜ਼ਦੂਰ ਕਿਸਾਨ ਅਤੇ ਦਰਮਿਆਨੇ ਤਬਕੇ ਦੇ ਲੋਕਾਂ ਦੀ ਹੈ। ਵਾਧੂ ਰੁਪਏ ਗੁਵਾ ਰਹੇ ਹਾਂ। ਲੋਕਾਂ ਨੂੰ ਹਕੂਮਤ ਤੇ ਪਰਾਪੇਗੰਡੇ ਦੇ ਜ਼ੋਰ ਅਪਨੇ ਇਸ਼ਾਰਿਆਂ ਤੇ ਚਲਾਉਣ ਨਾਲ ਆਪ ਲੋਕਾਂ ਦੇ ਬਣ ਜਾਵੋ। ਅਹਿਲਕਾਰ ਤੁਹਾਡੀ ਕਖ ਮਦਦ ਨਹੀਂ ਕਰ ਸਕਦੇ।'
ਇਤਨੇ ਨੂੰ ਅਖਬਾਰ ਵੇਚਦਾ ਸੁਨਾਈ ਦਿਤਾ ਜਿਹੜਾ ਉਚੀ ਉਚੀ ਬੋਲਦਾ ਸੀ-

ਰਾਜੇ ਮਹਾਰਾਜੇ ਖਤਮ

ਨਵੀਂ ਦਿਲੀ ਅਜ ਦੇ ਸਰਕਾਰੀ ਐਲਾਨ ਵਿਚ ਦਸਿਆ ਹੈ ਕਿ ਲੋਕ-ਰਾਏ ਰਾਜਿਆਂ ਦੇ ਵਿਰੁਧ ਹੋ ਰਹੀ ਹੈ। ਹਿੰਦ ਸਰਕਾਰ ਮਜਬੂਰ ਹੋ ਰਾਜਿਆਂ ਹਥੋਂ ਤਾਕਤ ਖੋਹ ਲੋਕਾਂ ਹਥ ਹਫਤੇ ਦੇ ਅੰਦਰ ਸੌਂਪ ਦੇਵੇਗੀ।
'ਹਾਏ ਮਾਰ ਲੈ ਇਸ ਐਟਮ ਬੰਬ ਨੇ' ਇਹ ਬੋਲ ਮਹਾਰਾਜਾ ਨਿਰਮਾਨ ਸਿੰਘ ਕੁਰਸੀ ਤੋਂ ਮੁਧੇ ਮੂੰਹ ਡਿਗ ਪਿਆ। ਅਹਿਲਕਾਰ ਤੇ ਹੋਰ ਲੋਕ ਨਸੇ ਪਾਣੀ ਰਾਜੇ ਦੇ ਮੂੰਹ 'ਚ ਪਾਉਣ ਲਈ।

  • ਮੁੱਖ ਪੰਨਾ : ਕਹਾਣੀਆਂ, ਭਾਗ ਸਿੰਘ ਜੀਵਨ ਸਾਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ