Gulzar Singh Sandhu
ਗੁਲਜ਼ਾਰ ਸਿੰਘ ਸੰਧੂ

ਗੁਲਜ਼ਾਰ ਸਿੰਘ ਸੰਧੂ (੨੭ ਫਰਵਰੀ ੧੯੩੫-) ਦਾ ਜਨਮ ਲੁਧਿਆਣਾ ਜਿਲ੍ਹੇ ਦੀ ਸਮਰਾਲਾ ਤਹਿਸੀਲ ਦੇ ਪਿੰਡ ਕੋਟਲਾ ਬਡਲਾ ਵਿੱਚ ਹੋਇਆ ਸੀ। ਉਸਨੇ ਗਿਆਨੀ ਅਤੇ ਪੰਜਾਬੀ ਸਾਹਿਤ ਦੀ ਐਮ ਏ ਕੀਤੀ। ਫਿਰ ਉਨ੍ਹਾਂ ਮੈਟ੍ਰਿਕ, ਬੀ ਏ ਅਤੇ ਐਮ ਏ ਅੰਗਰੇਜ਼ੀ ਕੀਤੀ।ਉਹ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਅਖ਼ਬਾਰ ਦੇ ਸੰਪਾਦਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਜਨਸੰਚਾਰ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਵੀ ਰਹੇ। ੧੯੮੨ ਵਿੱਚ ਉਨ੍ਹਾਂ ਨੂੰ ਕਹਾਣੀ ਸੰਗ੍ਰਹਿ ਅਮਰ ਕਥਾ ਲਈ ਸਾਹਿਤ ਅਕਾਦਮੀ ਇਨਾਮ ਦਿਤਾ ਗਿਆ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਹੁਸਨ ਦੇ ਹਾਣੀ, ਇੱਕ ਸਾਂਝ ਪੁਰਾਣੀ, ਸੋਨੇ ਦੀ ਇੱਟ, ਅਮਰ ਕਥਾ, ਗਮਲੇ ਦੀ ਵੇਲ, ਰੁਦਨ ਬਿੱਲੀਆਂ ਦਾ; ਨਾਵਲ: ਕੰਧੀ ਜਾਏ, ਗੋਰੀ ਹਿਰਨੀ; ਅਨੁਵਾਦਿਤ ਪੁਸਤਕਾਂ:ਟੈੱਸ (ਥਾਮਸ ਹਾਰਡੀ), ਸਾਥੀ (ਵੈਸਿਲੀ ਐਕਿਸਨੋਵ), ਪਾਕਿਸਤਾਨ ਮੇਲ (ਖੁਸ਼ਵੰਤ ਸਿੰਘ), ਜੀਵਨ ਤੇ ਸਾਹਿਤ (ਮੈਕਸਿਮ ਗੋਰਕੀ), ਬਾਲ ਬਿਰਖ ਤੇ ਸੂਰਜ (ਦਾਗਨੀਜ਼ਾ ਜ਼ਿਗਮੋਂਤੇ), ਲਹਿਰਾਂ ਦੀ ਆਵਾਜ਼ (ਤਾਮਿਲ ਨਾਵਲ); ਸੰਪਾਦਿਤ: ਅੱਗ ਦਾ ਸਫ਼ਰ (ਸ਼ਿਵ ਕੁਮਾਰ ਬਟਾਲਵੀ ਦੀ ਚੋਣਵੀਂ ਕਵਿਤਾ), ਪੰਜਾਬ ਦਾ ਛੇਵਾਂ ਦਰਿਆ (ਐਮ. ਐਸ. ਰੰਧਾਵਾ), ਨਵਯੁਗ ਟਕਸਾਲ (ਭਾਪਾ ਪ੍ਰੀਤਮ ਸਿੰਘ), ਵਾਸਨਾ, ਵਿਸਕੀ ਅਤੇ ਵਿਦਵਤਾ (ਖੁਸ਼ਵੰਤ ਸਿੰਘ); ਰੇਖਾ-ਚਿੱਤਰ: ਸਾਡਾ ਹਸਮੁੱਖ ਬਾਬਾ, ਰੋਹੀ ਦਾ ਰੁੱਖ ।