Punjabi Stories/Kahanian
ਰਾਬਿੰਦਰਨਾਥ ਟੈਗੋਰ
Rabindranath Tagore
 Punjabi Kahani
Punjabi Kavita
  

Kabuliwala Rabindranath Tagore

ਕਾਬੁਲੀਵਾਲਾ ਰਾਬਿੰਦਰਨਾਥ ਟੈਗੋਰ

ਮੇਰੀ ਪੰਜ-ਸਾਲਾ ਲੜਕੀ ਮਿੰਨੀ ਇਕ ਮਿੰਟ ਵੀ ਬੋਲੇ ਬਿਨਾ ਰਹਿ ਨਹੀਂ ਸਕਦੀ । ਇਕ ਦਿਨ ਉਸ ਨੇ ਕਿਹਾ, “ਬਾਊਜੀ, ਰਾਮਦਿਆਲ ਦਰਬਾਰੀ ਹੈ ਨਾ, ਉਹ ‘ਕਾਕ’ ਨੂੰ ‘ਕਾ’ ਕਹਿੰਦੇ, ਉਹਨਾ ਨੂੰ ਕੁਝ ਵੀ ਨਹੀਂ ਪਤਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਸਨੇ ਇਕ ਹੋਰ ਗੱਲ ਸ਼ੁਰੂ ਕੀਤੀ “ਵੇਖੋ, ਬਾਬੂਜੀ, ਭੋਲਾ ਨੇ ਕਿਹਾ – ਅਸਮਾਨ ਵਿਚ ਹਾਥੀ ਸੁੰਡ ਨਾਲ ਪਾਣੀ ਸੁੱਟਦਾ ਹੈ, ਇਹਦੇ ਨਾਲ ਮੀਹਂ ਪੈਂਦਾ ਹੈ ” ਬਾਊਜੀ ਬਾਊਜੀ, ਭੋਲਾ ਝੂਠ ਬੋਲਦਾ ਹੈ ਨਾ? ” ਅਤੇ ਫਿਰ ਉਹ ਖੇਡਣ ਲੱਗ ਪਈ ।
ਮੇਰਾ ਘਰ ਸੜਕ ਦੇ ਇੱਕ ਪਾਸੇ ਹੈ। ਇਕ ਦਿਨ ਮਿੰਨੀ ਮੇਰੇ ਕਮਰੇ ਵਿਚ ਖੇਡ ਰਹੀ ਸੀ ਤੇ ਅਚਾਨਕ ਉਹ ਖੇਡ ਨੂੰ ਛੱਡ ਕੇ ਖਿੜਕੀ ਦੇ ਨੇੜੇ ਖੜ੍ਹੇ ਹੋ ਕੇ ਉੱਚੀ ਆਵਾਜ਼ ਵਿੱਚ ਬੋਲੀ , “ਕਾਬੁਲੀਵਾਲੇ ਓ ਕਾਬੁਲੀਵਾਲੇ !”
ਮੋਢੇ 'ਤੇ, ਮੇਵੇ ਦੀ ਝੋਲੀ , ਹੱਥ ਵਿੱਚ ਅੰਗੂਰ ਲਈ, ਇੱਕ ਲੰਮਾਂ ਕਾਬੁਲੀਵਾਲਾ ਸੜਕ ਉੱਤੇ ਹੌਲੀ ਹੌਲੀ ਚਲ ਰਿਹਾ ਸੀ। ਜਦੋਂ ਉਹਨੇ ਘਰ ਵੱਲ ਆਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਮਿੰਨੀ ਅੰਦਰ ਭੱਜ ਗਈ । ਉਹ ਡਰਦੀ ਸੀ ਕਿ ਉਹ ਉਸਨੂੰ ਫੜ ਕੇ ਲੈ ਜਾਵੇਗਾ ।ਉਸਨੂੰ ਇਹ ਲੱਗ ਰਿਹਾ ਸੀ ਕਿ ਕਾਬੁਲੀਵਾਲੇ ਦੀ ਝੋਲੀ ਵਿਚ ਹੋਰ ਵੀ ਜਵਾਕ ਨੇ ।
ਕਾਬੁਲੀ ਨੇ ਹੱਸਕੇ ਮੈਨੂੰ ਸਲਾਮ ਕੀਤਾ । ਮੈਂ ਉਸਤੋਂ ਸੌਦਾ ਖਰੀਦਿਆ ਫਿਰ ਉਸਨੇ ਕਿਹਾ, “ਬਾਬੂ ਸਾਹਿਬ, ਤੁਹਾਡੀ ਕੁੜੀ ਕਿੱਥੇ ਗਈ?”
ਮੈਂ ਮਿੰਨੀ ਦੇ ਡਰ ਨੂੰ ਦੂਰ ਕਰਨ ਲਈ ਉਸਨੂੰ ਬੁਲਾਇਆ ਅਤੇ ਕਾਬੁਲੀ ਨੇ ਝੋਲੀ ਵਿੱਚੋ ਸੌਗੀ ਅਤੇ ਬਦਾਮ ਕੱਢੇ ਪਰ ਉਸਨੇ ਕੁਝ ਵੀ ਨਹੀਂ ਲਿੱਤਾ। ਡਰਕੇ ਉਹ ਮੇਰੇ ਗੋਡੇ ਦੇ ਨਾਲ ਚਿੰਬੜ ਗਈ। ਕਾਬੁਲੀ ਨਾਲ ਉਸ ਦੀ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਦੀ ਰਹੀ । ਕੁਝ ਦਿਨ ਬਾਅਦ, ਮੈਂ ਕੁਝ ਜ਼ਰੂਰੀ ਕੰਮ ਤੋਂ ਬਾਹਰ ਜਾ ਰਿਹਾ ਸੀ। ਮੈਂ ਦੇਖਿਆ ਕਿ ਮਿੰਨੀ ਕਾਬੁਲ ਨਾਲ ਕਾਫੀ ਗੱਲਾਂ ਕਰ ਰਹੀ ਹੈ ਅਤੇ ਕਾਬਲੀ ਸੁਣਕੇ ਹੱਸ ਰਿਹਾ ਹੈ। ਮਿੰਨੀ ਦੀ ਝੋਲੀ ਬਦਾਮ ਤੇ ਸੌਗੀ ਨਾਲ ਭਰੀ ਹੋਈ ਸੀ। ਮੈਂ ਕਾਬਲੀ ਨੂੰ ਅਠਿਆਨੀ ਦਿੱਤੀ ਅਤੇ ਕਿਹਾ, “ਤੁਸੀਂ ਇਹ ਸਭ ਕਿਉਂ ਦਿੱਤਾ? ਹੁਣ ਨਾ ਦਿਓ ” ਫਿਰ ਮੈਂ ਬਾਹਰ ਚਲਾ ਗਿਆ।
ਕਾਬੁਲੀ ਮਿੰਨੀ ਦੇ ਨਾਲ ਕੁਝ ਦੇਰ ਤਕ ਗੱਲਾਂ ਕਰਦਾ ਰਿਹਾ ਤੇ ਜਾਣ ਲੱਗਾ ਉਹ ਅਠਿਆਨੀ ਮਿੰਨੀ ਦੀ ਝੋਲੀ ਵਿਚ ਰੱਖ ਗਿਆ । ਜਦੋਂ ਮੈਂ ਘਰ ਪਰਤਿਆ, ਮੈਂ ਵੇਖਿਆ ਕਿ ਉਸਦੀ ਮਾਂ ਇਸ ਕਾਰਣ ਬਹੁਤ ਗੁੱਸੇ ਹੋ ਰਹੀ ਸੀ।
ਕਾਬਲੀ ਹਰ ਰੋਜ਼ ਆਉਂਦਾ ਰਿਹਾ ਤੇ ਉਸ ਨੂੰ ਬਦਾਮ ਕਿਸ਼ਮਿਸ਼ ਦੇਕੇ ਉਸਦੇ ਛੋਟੇ ਜਿਹੇ ਦਿਲ ਵਿਚ ਕਾਫੀ ਜਗਾ ਬਣਾ ਲਈ । ਦੋਹਾਂ ਵਿਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਅਤੇ ਉਹ ਬਹੁਤ ਹੱਸਦੇ । ਰਹਿਮਤ ਕਾਬਲੀ ਨੂੰ ਦੇਖ ਕੇ ਮੇਰੀ ਕੁੜੀ ਹੱਸਦੀ ਅਤੇ ਪੁੱਛਦੀ , “ਕਾਬਲੀਵਾਲੇ, ਕਾਬਲੀਵਾਲੇ! ਤੇਰੀ ਝੋਲੀ ਵਿਚ ਕੀ ਹੈ?”
ਰਹਿਮਤ ਹੱਸਕੇ ਕਹਿੰਦਾ “ਹਾਥੀ।” ਫਿਰ ਉਹ ਮਿੰਨੀ ਨੂੰ ਕਹਿੰਦਾ , “ਤੁਸੀਂ ਸਹੁਰੇ ਕਦੋਂ ਜਾਓਗੇ?”
ਇਸ ਦੇ ਉਲਟ, ਮਿੰਨੀ ਰਹਿਮਤ ਨੂੰ ਪੁੱਛਦੀ , “ਤੁਸੀਂ ਸਹੁਰੇ ਕਦੋਂ ਜਾਓਗੇ?”
ਰਹਿਮਤ ਨੇ ਕਿਹਾ, “ਅਸੀਂ ਸਹੁਰੇ ਨੂੰ ਮਾਰ ਦੇਵਾਂਗੇ।” ਇਸ ‘ਤੇ ਮਿੰਨੀ ਬਹੁਤ ਹੱਸਦੀ।
ਹਰ ਸਾਲ, ਕਾਬੁਲੀ ਸਰਦੀਆਂ ਦੇ ਅੰਤ ਵਿਚ ਆਪਣੇ ਦੇਸ਼ ਚਲੇ ਜਾਂਦਾ। ਜਾਣ ਤੋਂ ਪਹਿਲਾਂ, ਉਹ ਸਾਰੇ ਲੋਕਾਂ ਤੋਂ ਪੈਸੇ ਇੱਕਤਰ ਕਰਨ ਵਿੱਚ ਰੁੱਝਿਆ ਹੁੰਦਾ। ਉਸ ਨੂੰ ਘਰ ਘਰ ਜਾਣਾ ਪੈਂਦਾ, ਪਰ ਫਿਰ ਵੀ ਉਹ ਹਰ ਰੋਜ਼ ਇਕ ਵਾਰ ਮਿੰਨੀ ਨੂੰ ਜਰੂਰ ਮਿਲਦਾ ।
ਇਕ ਦਿਨ, ਮੈਂ ਆਪਣੇ ਕਮਰੇ ਵਿਚ ਕੁਝ ਕੰਮ ਕਰ ਰਿਹਾ ਸੀ। ਉਸੇ ਸਮੇਂ ਸੜਕ ‘ਤੇ ਉੱਚੀ ਆਵਾਜ਼ ਸੁਣੀ ।. ਜਦੋਂ ਮੈਂ ਵੇਖਿਆ ਤਾਂ ਦੋ ਸਿਪਾਹੀ ਰਹਿਮਤ ਨੂੰ ਫੜਕੇ ਲੈਜਾ ਰਹੇ ਸਨ ।ਰਹਿਮਤ ਦੇ ਕੁੜਤੇ ਤੇ ਖੂਨ ਦੇ ਧੱਬੇ ਹਨ ਅਤੇ ਸਿਪਾਹੀ ਦੇ ਹੱਥਾਂ ਵਿਚ ਖੂਨ ਲਿਬੜਿਆ ਹੋਇਆ ਚਾਕੂ ।
ਪੁਲਿਸ ਅਤੇ ਕੁਝ ਲੋਕਾਂ ਤੋਂ ਪਤਾ ਲੱਗਾ ਕਿ ਕਿ ਸਾਡੇ ਗੁਆਂਢ ਵਿੱਚ ਰਹਿੰਦੇ ਇੱਕ ਆਦਮੀ ਨੇ ਰਹਿਮਤ ਤੋਂ ਇੱਕ ਚਾਦਰ ਖਰੀਦੀ । ਉਸ ਦਾ ਕੁਝ ਪੈਸਾ ਉਦਾਰ ਸੀ, ਉਸਨੇ ਉਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਵੱਧ ਗਿਆ ਅਤੇ ਕਾਬਲੀ ਨੇ ਉਸ ਨੂੰ ਚਾਕੂ ਮਾਰ ਦਿੱਤਾ।
ਇਸ ਦੌਰਾਨ, ਘਰ ਵਿੱਚੋਂ “ਕਾਬਲੀਵਾਲੇ, ਕਾਬੁਲੀਵਲੇ ਕਹਿੰਦੇ ਹੋਏ ਮਿੰਨੀ ਬਾਹਰ ਆਈ ਅਤੇ ਇਹ ਦੇਖ ਕੇ ਰਹਿਮਤ ਦਾ ਚਿਹਰਾ ਇੱਕ ਪਲ ਲਈ ਖਿਲ ਗਿਆ । ਜਿਵੇਂ ਹੀ ਮਿੰਨੀ ਆਈ ਉਸਨੇ ਪੁੱਛਿਆ, “ਕੀ ਤੁਸੀਂ ਸਹੁਰੇ ਜਾ ਰਹੇ ਓ ?” ਰਹਿਮਤ ਨੇ ਹੱਸ ਕੇ ਕਿਹਾ, “ਹਾਂ, ਮੈਂ ਉੱਥੇ ਜਾ ਰਿਹਾ ਹਾਂ । ”
ਰਹਿਮਤ ਨੇ ਮਹਿਸੂਸ ਕੀਤਾ ਕਿ ਮਿੰਨੀ ਉਸਦੇ ਜਵਾਬ ਤੋਂ ਖੁਸ਼ ਨਹੀਂ ਸੀ। ਫਿਰ ਉਸ ਨੇ ਕਿਹਾ, “ਮੈਂ ਆਪਣੇ ਸਹੁਰੇ ਨੂੰ ਮਾਰਦਾ ਪਰ ਕੀ ਕਰਾਂ ਮੇਰੇ ਹੱਥ ਬੰਨੇ ਹੋਏ ਨੇ ?”
ਰਹਿਮਤ ਨੂੰ ਕਤਲ ਕਰਨ ਦੇ ਜੁਰਮ ਵਿੱਚ ਕਈ ਸਾਲ ਦੀ ਸਜ਼ਾ ਦਿੱਤੀ ਗਈ ਸੀ ।
ਕਾਬੁਲੀ ਦਾ ਖਿਆਲ ਹੌਲੀ ਹੌਲੀ ਮਨ ਵਿੱਚੋ ਨਿੱਕਲ ਗਿਆ ਤੇ ਮਿੰਨੀ ਵੀ ਉਸਨੂੰ ਭੁੱਲ ਗਈ। ਕਈ ਸਾਲ ਬੀਤ ਗਏ ਹਨ।

ਅੱਜ ਮਿੰਨੀ ਦਾ ਵਿਆਹ ਹੈ ਲੋਕ ਆ ਰਹੇ ਹਨ ਅਤੇ ਜਾ ਰਹੇ ਹਨ ਮੈਂ ਆਪਣੇ ਕਮਰੇ ਵਿਚ ਖਰਚ ਦਾ ਹਿਸਾਬ ਲਿਖ ਰਿਹਾ ਸੀ। ਇੰਨੇ ਚਿਰ ਨੂੰ ਰਹਿਮਤ ਸਲਾਮ ਕਰਕੇ ਇੱਕ ਪਾਸੇ ਖੜਾ ਹੋ ਗਿਆ।
ਪਹਿਲਾਂ ਮੈਂ ਉਸਨੂੰ ਪਛਾਣ ਨਹੀਂ ਸਕਿਆ ਸੀ। ਉਸ ਦੇ ਚਿਹਰੇ ‘ਤੇ ਪਹਿਲਾਂ ਵਾਂਗ ਕੋਈ ਖੁਸ਼ੀ ਨਹੀਂ ਸੀ ਤੇ ਨਾ ਹੀ ਉਸ ਕੋਲ ਕੋਈ ਝੋਲੀ ਸੀ ਅਖ਼ੀਰ ਵਿਚ, ਉਸ ਨੂੰ ਧਿਆਨ ਨਾਲ ਦੇਖਦੇ ਹੋਏ, ਮੈਂ ਉਸਨੂੰ ਪਹਿਚਾਣ ਲਿਆ ।
ਮੈਂ ਪੁੱਛਿਆ, ” ਰਹਿਮਤ ਤੁਸੀਂ ਵਾਪਸ ਕਦੋਂ ਆਏ?”
ਉਸ ਨੇ ਕਿਹਾ, “ਕੱਲ੍ਹ ਸ਼ਾਮ ਨੂੰ ਮੈਂ ਜੇਲ੍ਹ ਵਿਚੋਂ ਰਿਹਾ ਹੋਇਆ ।”
ਮੈਂ ਉਸਨੂੰ ਦੱਸਿਆ, “ਅੱਜ ਸਾਡੇ ਘਰ ਵਿੱਚ ਇੱਕ ਜ਼ਰੂਰੀ ਕੰਮ ਹੈ, ਮੈਂ ਇਸ ਵਿੱਚ ਲੱਗਾ ਹੋਇਆ ਹਾਂ। ਅੱਜ ਤੁਸੀਂ ਜਾਓ, ਫੇਰ ਆ ਜਾਇਓ।”
ਉਹ ਉਦਾਸ ਹੋਕੇ ਜਾਣ ਲੱਗਾ ਤਾਂ ਉਸ ਨੇ ਦਰਵਾਜ਼ੇ ਕੋਲ ਜਾਕੇ ਕਿਹਾ, “ਕੀ ਮੈਂ ਬੱਚੀ ਨੂੰ ਨਹੀਂ ਮਿਲ ਸਕਦਾ ?”
ਸ਼ਾਇਦ ਉਹਨੂੰ ਲਗਦਾ ਸੀ ਕਿ ਮਿੰਨੀ ਅਜੇ ਵੀ ਇਕ ਬੱਚੀ ਹੈ। ਉਹ ਅੱਜ ਵੀ ਕਾਬਲੀਵਾਲੇ ਕਾਬਲੀਵਾਲੇ ਕਹਿ ਕੇ ਭੱਜੀ ਆਵੇਗੀ ” ਉਨ੍ਹਾਂ ਦੇ ਉਹ ਪੁਰਾਣੀ ਗੱਲਬਾਤ ਅਤੇ ਹਾਸੇ ਵਿਚਕਾਰ ਕੋਈ ਰੁਕਾਵਟ ਨਹੀਂ ਹੋਵੇਗੀ। ਮੈਂ ਕਿਹਾ, “ਅੱਜ ਘਰ ਵਿੱਚ ਬਹੁਤ ਸਾਰਾ ਕੰਮ ਹੈ, ਅੱਜ ਤੁਸੀਂ ਨਹੀਂ ਮਿਲ ਸਕੋਗੇ। ”
ਉਹ ਉਦਾਸ ਹੋ ਗਿਆ ਅਤੇ ਸਲਾਮੀ ਦੇਣ ਤੋਂ ਬਾਅਦ ਘਰੋਂ ਬਾਹਰ ਚਲਾ ਗਿਆ।
ਮੈਂ ਸੋਚ ਰਿਹਾ ਸੀ ਕਿ ਮੈਨੂੰ ਉਸਨੂੰ ਵਾਪਸ ਬੁਲਾਉਣਾ ਚਾਹੀਦਾ ਹੈ । ਇੰਨੇ ਨੂੰ ਉਹ ਆਪਣੇ ਆਪ ਪਰਤ ਆਇਆ ਅਤੇ ਕਿਹਾ, “ਮੈਂ ਥੋੜੀ ਸੌਗੀ ਮਿੰਨੀ ਲਈ ਲਿਆਇਆ ਸੀ ਉਸਨੂੰ ਦੇ ਦਿਓ ।”
ਮੈਂ ਉਸਨੂੰ ਪੈਸਾ ਦੇਣਾ ਚਾਹੁੰਦਾ ਹਾਂ ਪਰ ਉਸ ਨੇ ਕਿਹਾ, ‘ਬਾਬੂ ਸਾਹਿਬ ਬਹੁਤ ਧੰਨਵਾਦ! ਪੈਸਾ ਰਹਿਣ ਦਿਓ. ‘ ਥੋੜ੍ਹੀ ਦੇਰ ਬਾਅਦ ਉਸ ਨੇ ਕਿਹਾ, “ਮੇਰੀ ਵੀ ਮਿੰਨੀ ਵਰਗੀ ਇਕ ਧੀ ਹੈ, ਮੈਂ ਉਸ ਨੂੰ ਯਾਦ ਕਰਦਾ ਹਾਂ ਤੇ ਤੁਹਾਡੀ ਬੱਚੀ ਲਈ ਸੌਗੀ ਤੇ ਬਦਾਮ ਲੈ ਆਉਂਦਾ ਹਾਂ ।” ਮੈਂ ਇੱਥੇ ਸੌਦਾ ਨਹੀਂ ਵੇਚਣ ਆਉਂਦਾ ।”
ਉਸਨੇ ਆਪਣਾ ਹੱਥ ਆਪਣੀ ਜੇਬ ਵਿਚ ਪਾ ਕੇ ਆਪਣੀ ਜੇਬ ਵਿਚੋ ਇਕ ਕਾਗਜ਼ ਦਾ ਟੁਕੜਾ ਕੱਢ ਕੇ ਮੇਰੇ ਡੈਸਕ ਤੇ ਰੱਖ ਦਿੱਤਾ।ਉਸ ਕਾਗਜ ਦੇ ਉੱਪਰ ਇੱਕ ਨਿੱਕੇ ਜਹੇ ਹੱਥ ਦਾ ਪ੍ਰਿੰਟ ਹੈ। ਹੱਥ ਤੇ ਕਾਲਖ ਲਾਕੇ ਇਹ ਛਾਪਾ ਲਿਆ ਗਿਆ ਸੀ । ਆਪਣੀ ਕੁੜੀ ਦੀ ਇਸ ਯਾਦ ਨੂੰ ਸੀਨੇ ਨਾਲ ਲਾਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿਚ ਸੌਦਾ ਵੇਚਣ ਆਉਂਦਾ।
ਇਹ ਵੇਖ ਕੇ ਮੇਰੀਆਂ ਅੱਖਾਂ ਭਰ ਆਈਆਂ । ਸਭ ਭੁੱਲ ਕੇ ਉਸੇ ਸਮੇਂ ਮਿਨੀ ਨੂੰ ਬਾਹਰ ਬੁਲਾਇਆ। ਪੂਰੇ ਪਹਿਰਾਵੇ ਅਤੇ ਵਿਆਹ ਦੇ ਗਹਿਣੇ ਪਹਿਨੀ, ਚੁੱਪ ਜਹੇ ਕਰਕੇ ਮੇਰੇ ਕੋਲ ਆਕੇ ਖੜ੍ਹੀ ਹੋ ਗਈ।
ਉਸ ਨੂੰ ਵੇਖ ਕੇ, ਰਹਿਮਤ ਕਾਬਲੀ ਪਹਿਲਾ ਤਾਂ ਹੈਰਾਨ ਹੋ ਗਿਆ ਅਤੇ ਪਹਿਲਾਂ ਵਾਂਗ ਨਹੀਂ ਸੀ ਬੋਲ ਪਾ ਰਿਹਾ। ਬਾਅਦ ਵਿਚ ਉਹ ਹੱਸ ਪਿਆ ਅਤੇ ਕਹਿਣ ਲੱਗਾ “ਤੁਸੀਂ ਸਹੁਰੇ ਘਰ ਜਾ ਰਹੇ ਹੋ?”
ਹੁਣ ਮਿੰਨੀ ਸਹੁਰੇ ਘਰ ਦਾ ਅਰਥ ਸਮਝਣ ਲੱਗ ਪਈ ਸੀ। ਉਸ ਦਾ ਚਿਹਰਾ ਵੀ ਲਾਲ ਹੋ ਗਿਆ।
ਮਿੰਨੀ ਦੇ ਜਾਣ ਤੋਂ ਬਾਅਦ, ਇੱਕ ਡੂੰਘਾ ਸਾਹ ਭਰਕੇ ਰਹਿਮਤ ਜ਼ਮੀਨ ਤੇ ਬੈਠ ਗਿਆ। ਉਸ ਦੀ ਸਮਝ ਵਿੱਚ, ਇਹ ਆ ਗਿਆ ਸੀ ਕਿ ਐਨੇ ਸਮੇਂ ਬਾਅਦ ਤਾਂ ਉਸਦੀ ਧੀ ਵੀ ਵੱਡੀ ਹੋ ਗਈ ਹੋਵੇਗੀ। ਇਹਨਾਂ ਅੱਠ ਸਾਲਾਂ ਵਿੱਚ ਉਸ ਨਾਲ ਕੀ ਵਾਪਰਿਆ, ਕੌਣ ਜਾਣਦਾ ਹੈ? ਉਹ ਉਸਦੀ ਯਾਦ ਵਿੱਚ ਗੁਆਚ ਗਿਆ ਸੀ।
ਮੈਂ ਕੁਝ ਰੁਪਏ ਕੱਢ ਕੇ ਓਹਦੇ ਹੱਥ ਵਿਚ ਰੱਖ ਦਿੱਤੇ ਅਤੇ ਕਿਹਾ, “ਰਹਿਮਤ! ਤੁਸੀਂ ਵੀ ਆਪਣੀ ਧੀ ਦੇ ਕੋਲ ਆਪਨੇ ਦੇਸ਼ ਚਲੇ ਜਾਓ ।”

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com