Punjabi Stories/Kahanian
ਖ਼ਵਾਜਾ ਅਹਿਮਦ ਅੱਬਾਸ
Khwaja Ahmad Abbas

Punjabi Kavita
  

Minni Stories Khwaja Ahmad Abbas

ਮਿੰਨ੍ਹੀ ਕਹਾਣੀਆਂ ਖ਼ਵਾਜਾ ਅਹਿਮਦ ਅੱਬਾਸ

1. ਜੋਗੀ

ਇਕ ਪਹਾੜੀ ਦੀ ਚੋਟੀ 'ਤੇ ਇਕ ਜੋਗੀ ਰਹਿੰਦਾ ਸੀ । ਉਹ ਜਵਾਨ ਸੀ । ਸਿਹਤ ਤੇ ਸੁੰਦਰ ਸਰੀਰ ਦਾ ਮਾਲਕ ਸੀ ਪਰ ਉਹਨੇ ਸਰੀਰ ਦਾ ਖਿਆਲ ਛੱਡ ਦਿੱਤਾ ਸੀ । ਦੁਨੀਆ ਨੂੰ ਤਿਆਗ ਦਿੱਤਾ ਸੀ । ਐਸ਼ੋ-ਆਰਾਮ ਨੂੰ ਵੀ ਤਿਆਗ ਦਿੱਤਾ ਸੀ । ਉਹ ਦਿਨ ਭਰ ਭਗਵਾਨ ਦੀ ਲਿਵ ਲਗਾਈ ਸਮਾਧੀ 'ਚ ਬੈਠਾ ਰਹਿੰਦਾ ਸੀ । ਉਹਨੇ ਆਪਣੇ ਮਨ ਨੂੰ ਹਰ ਤਰ੍ਹਾਂ ਦੇ ਵਿਚਾਰਾਂ ਤੋਂ ਮੁਕਤ ਕਰ ਦਿੱਤਾ ਸੀ । ਮਾਂ-ਪਿਓ, ਬੀਵੀ, ਬੱਚਿਆਂ ਦਾ ਖਿਆਲ ਉਹਨੂੰ ਕਦੇ ਨਹੀਂ ਸੀ ਆਉਂਦਾ । ਉਹ ਕਦੇ ਕਾਲਜ ਦਾ ਪ੍ਰੋਫੈਸਰ ਸੀ, ਪਰ ਹੁਣ ਕਦੇ ਉਹਨੂੰ ਆਪਣੇ ਵਿਦਿਆਰਥੀਆਂ ਦਾ ਖਿਆਲ ਨਹੀਂ ਸੀ ਆਉਂਦਾ । ਨਾ ਆਪਣੇ ਕਾਲਜ ਦਾ, ਨਾ ਆਪਣੇ ਪਿੰ੍ਰਸੀਪਲ ਦਾ, ਜਿਹਨੇ ਉਹਨੂੰ ਆਪਣੇ ਕਾਲਜ 'ਚੋਂ ਕੱਢ ਦਿੱਤਾ ਸੀ । ਖਾਣ-ਪੀਣ ਦੀ ਉਹਨੂੰ ਕੋਈ ਚਿੰਤਾ ਨਹੀਂ ਸੀ । ਹੇਠਾਂ ਵਾਦੀ 'ਚੋਂ ਕੋਈ ਨਾ ਕੋਈ ਆਦਮੀ ਉਹਨੂੰ ਦੋ-ਚਾਰ ਰੋਟੀਆਂ ਤੇ ਫਲ-ਤਰਕਾਰੀ ਦੇ ਜਾਂਦਾ ਸੀ, ਜਿਹਨੂੰ ਉਹ ਹਨੇਰਾ ਹੋਣ ਮਗਰੋਂ ਖਾ ਲੈਂਦਾ ਸੀ । ਇਕ ਦਿਨ ਇਕ ਔਰਤ ਉਸ ਪਹਾੜੀ ਦੀ ਚੋਟੀ 'ਤੇ ਆਈ, ਜੋਗੀ ਨੇ ਉਹਨੂੰ ਵੇਖਿਆ । ਔਰਤ ਜਵਾਨ ਸੀ ।
'ਕਹੋ, ਕਿਵੇਂ ਆਉਣਾ ਹੋਇਆ?'
'ਮੈਂ ਜੋਗੀ ਜੀ ਨੂੰ ਵੇਖਣ ਆਈ ਹਾਂ । ਸੁਣਿਆ ਹੈ ਕਿ ਉਥੇ ਬਹੁਤ ਵੱਡੇ ਜੋਗੀ ਰਹਿੰਦੇ ਹਨ, ਜਿਹੜੇ ਬ੍ਰਹਮਚਾਰੀ ਹਨ ।'
ਔਰਤ ਸੁੰਦਰ ਤਾਂ ਨਹੀਂ ਸੀ ਪਰ ਉਹਦੇ ਸਰੀਰ 'ਚ ਜਵਾਨੀ ਦਾ ਖੁਮਾਰ ਸੀ । ਉਹਦੀ ਆਵਾਜ਼ 'ਚ ਸ਼ਹਿਦ ਤੇ ਸ਼ਰਾਬ ਘੁਲੇ ਹੋਏ ਸਨ ।
ਜੋਗੀ ਨੇ ਉਸ ਵੱਲ ਧਿਆਨ ਨਾਲ ਵੇਖਿਆ ਤੇ ਜਵਾਬ ਦਿੱਤਾ, 'ਹੁਣ ਇਥੇ ਕੋਈ ਜੋਗੀ ਨਹੀਂ ਰਹਿੰਦਾ ।'
(ਅਨੁਵਾਦ: ਸੁਰਜੀਤ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)