Muhammad Mansa Yaad
ਮੁਹੰਮਦ ਮਨਸ਼ਾ ਯਾਦ

ਮੁਹੰਮਦ ਮਨਸ਼ਾ ਯਾਦ (੫ ਸਤੰਬਰ ੧੯੩੭-੧੫ ਅਕਤੂਬਰ-੨੦੧੧) ਦਾ ਜਨਮ ਜ਼ਿਲ੍ਹਾ ਸ਼ੇਖੂਪੁਰ ਦੇ ਪਿੰਡ ਠੱਟਾ ਨਸਤਰ ਵਿੱਚ ਨਜ਼ੀਰ ਅਹਿਮਦ ਦੇ ਘਰ ਹੋਇਆ ।ਉਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਅਤੇ ਉਰਦੂ ਅਤੇ ਪੰਜਾਬੀ ਵਿੱਚ ਐਮ.ਏ. ਕੀਤੀ।ਉਹ ਉਰਦੂ ਅਤੇ ਪੰਜਾਬੀ ਦੇ ਕਹਾਣੀਕਾਰ, ਨਾਟਕਕਾਰ, ਨਾਵਲਕਾਰ, ਸਮਾਲੋਚਕ ਅਤੇ ਕਵੀ ਸਨ । ਉਨ੍ਹਾਂ ਦੇ ਦਸ ਕਹਾਣੀ ਸੰਗ੍ਰਹਿ ਛਪੇ, ਜਿਨ੍ਹਾਂ ਵਿੱਚੋਂ 'ਵਗਦਾ ਪਾਣੀ' ਪੰਜਾਬੀ ਵਿੱਚ ਸੀ । ਪੰਜਾਬੀ ਵਿੱਚ ਉਨ੍ਹਾਂ ਦਾ ਨਾਵਲ 'ਟਾਵਾਂ ਟਾਵਾਂ ਤਾਰਾ' ਵੀ ਛਪਿਆ ।ਉਨ੍ਹਾਂ ਦੇ ਉਰਦੂ ਕਹਾਣੀ-ਸੰਗ੍ਰਹਿ ਹਨ: ਬੰਦ ਮੁਠੀ ਮੇਂ ਜੁਗਨੂੰ, ਮਾਸ ਔਰ ਮਿੱਟੀ, ਖ਼ਲਾਅ ਅੰਦਰ ਖ਼ਲਾਅ, ਵਕਤ ਸਮੁੰਦਰ, ਦਰਖਤ ਆਦਮੀ, ਦੂਰ ਕੀ ਆਵਾਜ਼, ਤਮਾਸ਼ਾ, ਖ਼ਵਾਬ ਸਰਾਇ, ਇਕ ਕੰਕਰ ਠਹਿਰੇ ਪਾਨੀ ਮੇਂ, ਸ਼ਹਿਰ-ਏ-ਅਫ਼ਸਾਨਾ ।ਉਰਦੂ ਨਾਵਲ: ਰਾਹੇਂ ।ਉਨ੍ਹਾਂ ਨੂੰ ਮਿਲੇ ਸਨਮਾਨਾਂ ਵਿੱਚ ਪੀ ਟੀ ਵੀ ਨੈਸ਼ਨਲ ਅਵਾਰਡ, ਮਸਊਦ ਖੱਦਰ ਪੋਸ਼ ਅਵਾਰਡ ਅਤੇ ਵਾਰਸ ਸ਼ਾਹ ਅਵਾਰਡ ਸ਼ਾਮਿਲ ਹਨ ।