Nikolai Gogol
ਨਿਕੋਲਾਈ ਗੋਗੋਲ

ਨਿਕੋਲਾਈ ਗੋਗੋਲ (੩੧ ਮਾਰਚ (ਪੁਰਾਣਾ ਸਟਾਈਲ ,੧੯ ਮਾਰਚ) ੧੮੦੯ - ੪ ਮਾਰਚ (ਪੁਰਾਣਾ ਸਟਾਈਲ, ੨੧ ਫਰਵਰੀ ੧੮੫੨) ਯੂਕਰੇਨ ਵਿੱਚ ਜਨਮੇ ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀ ਲੇਖਕ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਮਨੁੱਖੀ ਮਨ ਦੀਆਂ ਡੂੰਘਾਣਾਂ ਦੇ ਨਾਲ-ਨਾਲ ਯੂਕਰੇਨੀ ਸਭਿਆਚਾਰ ਅਤੇ ਲੋਕ ਪਰੰਪਰਾਵਾਂ ਤੇ ਕਥਾ ਕਹਾਣੀਆਂ ਦੇ ਝਲਕਾਰੇ ਪੈਂਦੇ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਤਾਰਾਸ ਬੁਲਬਾ ਅਤੇ ਮੁਰਦਾ ਆਤਮਾਵਾਂ (ਨਾਵਲ), ਸਰਕਾਰੀ ਇੰਸਪੈਕਟਰ (ਨਾਟਕ) ਅਤੇ ਪਾਗਲ ਦੀ ਡਾਇਰੀ (ਕਹਾਣੀਆਂ) ਸ਼ਾਮਿਲ ਹਨ । ਓਵਰਕੋਟ ਅਤੇ ਨੱਕ ਉਸਦੀਆਂ ਸੰਸਾਰ ਪ੍ਰਸਿੱਧ ਕਹਾਣੀਆਂ ਹਨ ।

ਨਿਕੋਲਾਈ ਗੋਗੋਲ ਦੀਆਂ ਕਹਾਣੀਆਂ ਪੰਜਾਬੀ ਵਿੱਚ

Nikolai Gogol Stories in Punjabi