Rajinder Singh Bedi
ਰਾਜਿੰਦਰ ਸਿੰਘ ਬੇਦੀ

ਰਾਜਿੰਦਰ ਸਿੰਘ ਬੇਦੀ (੧੯੧੫-੧੯੮੪) ਦਾ ਜਨਮ ਜ਼ਿਲ੍ਹਾ ਸਿਆਲਕੋਟ ਵਿਚ ਹੋਇਆ, ਲੇਕਿਨ ਇਨ੍ਹਾਂ ਦਾ ਪਾਲਣ ਪੋਸ਼ਣ ਅਤੇ ਵਿਦਿਆ ਦੀ ਪ੍ਰਾਪਤੀ ਲਾਹੌਰ ਵਿਚ ਹੋਈ। ਡੀ.ਏ.ਵੀ. ਕਾਲਜ ਲਾਹੌਰ ਤੋਂ ੧੯੩੩ ਵਿਚ ਐਫ.ਏ. ਕਰਨ ਤੋਂ ਬਾਅਦ ਉਸੇ ਸਾਲ ਪੋਸਟ ਆਫਿਸ ਵਿਚ ਸਰਵਿਸ ਕਰਨ ਲੱਗ ਗਏ। ਨੌਂ ਸਾਲਾਂ ਬਾਅਦ ਇਸ ਪੋਸਟ ਤੋਂ ਅਸਤੀਫਾ ਦੇ ਕੇ ੧੯੪੩ ਵਿਚ ਰੇਡੀਓ ਸਟੇਸ਼ਨ ਦਿੱਲੀ ਨਾਲ ਸੰਪਰਕ ਕਾਇਮ ਕਰ ਲਿਆ। ਆਖ਼ਰਕਾਰ ੧੯੪੯ ਵਿਚ ਬੰਬਈ ਆ ਗਏ ਅਤੇ ਫ਼ਿਲਮੀ ਜੀਵਨ ਦਾ ਆਰੰਭ ਕੀਤਾ। ਬੇਦੀ ਸਾਹਿਬ ਸਾਰੀ ਉਮਰ ਤਰੱਕੀ-ਪਸੰਦ ਲਹਿਰ ਨਾਲ ਜੁੜੇ ਰਹੇ । ਇਨ੍ਹਾਂ ਨੇ ਬੇਸ਼ੁਮਾਰ ਕਹਾਣੀਆਂ ਅਤੇ ਨਾਟਕ ਲਿਖੇ, ਲੇਕਿਨ ਇਨ੍ਹਾਂ ਦੇ ਨਾਵਲ 'ਏਕ ਚਾਦਰ ਮੈਲੀ ਸੀ' ਦਾ ਉਰਦੂ ਅਦਬ ਵਿਚ ਵਿਲੱਖਣ ਸਥਾਨ ਹੈ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਦਾਨਾ ਓ ਦਾਮ, ਗ੍ਰਹਿਣ, ਕੋਖ ਜਲੀ, ਅਪਨੇ ਦੁਖ ਮੁਝੇ ਦੇ ਦੋ, ਹਾਥ ਹਮਾਰੇ ਕਲਮ ਹੈਂ, ਮੁਕਤੀ ਬੋਧ; ਨਾਟਕ: ਸਾਤ ਖੇਲ, ਬੇਜਾਨ ਚੀਜ਼ੇ; ਨਾਵਲਿਟ: ਏਕ ਚਾਦਰ ਮੈਲੀ ਸੀ ।