Punjabi Stories/Kahanian
ਸੁਦਰਸ਼ਨ
Sudarshan

Punjabi Kavita
  

ਸੁਦਰਸ਼ਨ

ਸੁਦਰਸ਼ਨ (੧੮੯੫-੧੯੬੭) ਦਾ ਜਨਮ ਸਿਆਲਕੋਟ (ਪੰਜਾਬ-ਪਾਕਿਸਤਾਨ) ਵਿੱਚ ਹੋਇਆ । ਉਨ੍ਹਾਂ ਦਾ ਪਹਿਲਾਂ ਨਾਂ ਪੰਡਤ ਬਦਰੀਨਾਥ ਭੱਟ ਸੀ ।ਲਾਹੌਰ ਦੀ ਉਰਦੂ ਪਤ੍ਰਿਕਾ ਹਜ਼ਾਰ ਦਾਸਤਾਂ ਵਿੱਚ ਉਨ੍ਹਾਂ ਦੀਆਂ ਕਈ ਕਹਾਣੀਆਂ ਛਪੀਆਂ । ਪੰਡਿਤ ਜੀ ਦੀ ਪਹਿਲੀ ਕਹਾਣੀ ਹਾਰ ਦੀ ਜਿੱਤ ੧੯੨੦ ਵਿੱਚ ਸਰਸਵਤੀ ਵਿੱਚ ਛਪੀ ਸੀ । ਉਨ੍ਹਾਂ ਨੇ ਕਈ ਫਿਲਮਾਂ ਦੀ ਪਟਕਥਾ ਅਤੇ ਗੀਤ ਵੀ ਲਿਖੇ ਹਨ । ਉਨ੍ਹਾਂ ਨੇ ਸਿਕੰਦਰ (੧੯੪੧) ਫਿਲਮ ਦੀ ਪਟਕਥਾ ਵੀ ਲਿਖੀ ਸੀ । ਸੰਨ ੧੯੩੫ ਵਿੱਚ ਉਨ੍ਹਾਂ ਨੇ (ਕੁੰਵਾਰੀ ਜਾਂ ਵਿਧਵਾ) ਫਿਲਮ ਦਾ ਨਿਰਦੇਸ਼ਨ ਵੀ ਕੀਤਾ । ਉਹ ੧੯੫੦ ਵਿੱਚ ਬਣੇ ਫਿਲਮ ਲੇਖਕ ਸੰਘ ਦੇ ਪਹਿਲੇ ਉਪ-ਪ੍ਰਧਾਨ ਵੀ ਬਣੇ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਤੀਰਥ-ਯਾਤਰਾ, ਪੱਥਰਾਂ ਦਾ ਸੌਦਾਗਰ, ਧਰਤੀ-ਵੱਲਭ, ਬਚਪਨ ਦੀ ਇੱਕ ਘਟਨਾ, ਤਬਦੀਲੀ, ਆਪਣੀ ਕਮਾਈ, ਹੇਰ-ਫੇਰ, ਸਾਈਕਲ ਦੀ ਸਵਾਰੀ ਆਦਿ ਸ਼ਾਮਿਲ ਹਨ । ਫਿਲਮ ਧੂਪ-ਛਾਂਵ (੧੯੩੫) ਦੇ ਪ੍ਰਸਿੱਧ ਗੀਤ ਤੇਰੀ ਗਠਰੀ ਮੇਂ ਲਾਗਾ ਚੋਰ, ਬਾਬਾ ਮਨ ਕੀ ਆਂਖੇਂ ਖੋਲ ਆਦਿ ਉਨ੍ਹਾਂ ਦੇ ਲਿਖੇ ਹੋਏ ਹਨ।

Sudarshan Stories in Punjabi

Audio Haar Di Jit
 
 

To veiw this site you must have Unicode fonts. Contact Us

punjabi-kavita.com