Punjabi Stories/Kahanian
ਵਰਿਆਮ ਸਿੰਘ ਸੰਧੂ
Waryam Singh Sandhu

Punjabi Kavita
  

ਵਰਿਆਮ ਸਿੰਘ ਸੰਧੂ

ਵਰਿਆਮ ਸਿੰਘ ਸੰਧੂ (੫ ਦਸੰਬਰ ੧੯੪੫-) ਦਾ ਜਨਮ ਆਪਣੇ ਨਾਨਕੇ ਪਿੰਡ ਚਵਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ । ਉਹ ਬੀ.ਏ., ਬੀ.ਐੱਡ. ਕਰ ਕੇ ਸਕੂਲ ਅਧਿਆਪਕ ਬਣ ਗਏ। ਨੌਕਰੀ ਦੇ ਨਾਲ-ਨਾਲ ਉਨ੍ਹਾਂ ਨੇ ਐਮ ਏ, ਐਮ.ਫਿਲ. ਕਰ ਲਈ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਗਏ।ਉਹ ਆਸ਼ਾਵਾਦ ਵਿਚ ਯਕੀਨ ਰੱਖਣ ਵਾਲੇ ਪੰਜਾਬ ਦੀ ਛੋਟੀ ਕਿਰਸਾਣੀ ਦੇ ਸਮਰੱਥ ਕਹਾਣੀਕਾਰ ਹਨ। ਉਨ੍ਹਾਂ ਦੀਆਂ ਰਚਨਾਵਾਂ ਹਿੰਦੀ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਲੋਹੇ ਦੇ ਹੱਥ (੧੯੭੧), ਅੰਗ-ਸੰਗ (੧੯੭੯), ਭੱਜੀਆਂ ਬਾਹੀਂ (੧੯੮੭), ਚੌਥੀ ਕੂਟ (੧੯੯੮) ਅਤੇ ਤਿਲ-ਫੁੱਲ (੨੦੦੦); ਹੋਰ ਰਚਨਾਵਾਂ: ਕਰਵਟ (ਸੰਪਾਦਿਤ), ਕਥਾ-ਧਾਰਾ (ਸੰਪਾਦਿਤ), ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ, ਕੁਸ਼ਤੀ ਦਾ ਧਰੂ ਤਾਰਾ-ਕਰਤਾਰ ਸਿੰਘ, ਪਰਦੇਸ਼ੀ ਪੰਜਾਬ, ਗੁਫ਼ਾ ਵਿਚਲੀ ਉਡਾਣ (ਸਵੈ-ਜੀਵਨੀ), ਗ਼ਦਰ ਲਹਿਰ ਦੀ ਗਾਥਾ, ਪਰਦੇਸੀ ਪੰਜਾਬ (ਸਫ਼ਰਨਾਮਾ) ਅਤੇ ਵਗਦੀ ਸੀ ਰਾਵੀ (ਸਫ਼ਰਨਾਮਾ) ।ਉਨ੍ਹਾਂ ਦੀ ਕਿਤਾਬ 'ਚੌਥੀ ਕੂਟ' ਨੂੰ ਸਾਹਿਤ ਅਕਾਦਮੀ ਇਨਾਮ ਮਿਲਿਆ ਹੈ । ਇਸ ਤੋਂ ਬਿਨਾਂ ਵੀ ਕਈ ਹੋਰ ਇਨਾਮ ਉਹਨਾਂ ਨੂੰ ਆਪਣੀ ਸਾਹਿਤ ਰਚਨਾ ਲਈ ਮਿਲ ਚੁੱਕੇ ਹਨ ।

Waryam Singh Sandhu Punjabi Stories/Kahanian


 
 

To veiw this site you must have Unicode fonts. Contact Us

punjabi-kavita.com