Bhisham Sahni
ਭੀਸ਼ਮ ਸਾਹਨੀ

ਭੀਸ਼ਮ ਸਾਹਨੀ (8 ਅਗਸਤ 1915–11 ਜੁਲਾਈ 2003) ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਸਨ। ਉਨ੍ਹਾਂ ਨੂੰ ਸਭ ਤੋਂ ਵੱਧ ਮਸ਼ਹੂਰੀ ਆਪਣੇ ਤਮਸ (ਨਾਵਲ) ਲਈ ਮਿਲੀ, ਜਿਸ ਉੱਪਰ ਬਾਅਦ ਵਿੱਚ ਟੀ.ਵੀ. ਫਿਲਮ ਵੀ ਬਣੀ। ਉਹ ਹਿੰਦੀ ਫਿਲਮ ਅਦਾਕਾਰ ਬਲਰਾਜ ਸਾਹਨੀ ਦੇ ਛੋਟੇ ਭਾਈ ਸਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਿਹ: ਮੇਰੀ ਪ੍ਰਿਯ ਕਹਾਨੀਆਂ, ਭਾਗਿਆਰੇਖਾ, ਵਾਂਗਚੂ, ਨਿਸ਼ਾਚਰ‌; ਨਾਵਲ: ਝਰੋਖੇ, ਤਮਸ, ਬਸੰਤੀ, ਮਾਇਆਦਾਸ ਕੀ ਮਾੜੀ, ਕੁੰਤੋ; ਨਾਟਕ: ਹਨੂਸ਼, ਮਾਧਵੀ, ਕਬੀਰਾ ਖੜਾ ਬਜਾਰ ਮੇਂ, ਮੁਆਵਜ਼ੇ; ਹੋਰ ਰਚਨਾਵਾਂ: ਆਜ ਕੇ ਅਤੀਤ (ਆਤਮਕਥਾ), ਬਲਰਾਜ ਮਾਈ ਬਰਦਰ, ਬਾਲਕਥਾ - ਗੁਲੇਲ ਕਾ ਖੇਲ, ਪਹਲਾ ਪਥ, ਭਟਕਤੀ ਰਾਖ, ਪਟਰਿਯਾਂ, ਸ਼ੋਭਾਯਾਤਰਾ, ਪਾਲੀ, ਦਯਾ, ਕੜਿਯਾਂ । ਉਨ੍ਹਾਂ ਨੂੰ 1975 ਵਿੱਚ ਤਮਸ ਲਈ ਸਾਹਿਤ ਅਕਾਦਮੀ ਇਨਾਮ, 1975 ਵਿੱਚ ਸ਼ਿਰੋਮਣੀ ਲੇਖਕ ਅਵਾਰਡ (ਪੰਜਾਬ ਸਰਕਾਰ), 1980 ਵਿੱਚ ਐਫਰੋ - ਏਸ਼ੀਅਨ ਰਾਈਟਰਜ ਐਸੋਸੀਏਸ਼ਨ ਦਾ ਲੋਟਸ ਅਵਾਰਡ, 1983 ਵਿੱਚ ਸੋਵੀਅਤ ਲੈਂਡ ਨਹਿਰੂ ਅਵਾਰਡ ਅਤੇ 1998 ਵਿੱਚ ਭਾਰਤ ਸਰਕਾਰ ਦੇ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।