Chhadd Paranh : Franz Kafka
ਛੱਡ ਪਰ੍ਹਾਂ : ਫ਼ਰਾਂਜ਼ ਕਾਫ਼ਕਾ
ਸਵੇਰੇ ਸਵੇਰੇ ਬਹੁਤ ਸਵੇਰੇ, ਸੜਕਾਂ ਸਾਫ਼ ਅਤੇ ਸੁੰਨੀਆਂ ਸਨ, ਮੈਂ ਸਟੇਸ਼ਨ ਵੱਲ ਜਾ ਰਿਹਾ ਸੀ। ਜਿਵੇਂ ਹੀ ਮੈਂ ਆਪਣੀ ਘੜੀ ਦੀ ਘੰਟਾ ਘਰ ਦੀ ਘੜੀ ਨਾਲ ਤੁਲਨਾ ਕੀਤੀ ਮੈਨੂੰ ਅਹਿਸਾਸ ਹੋਇਆ ਕਿ ਜਿੰਨਾ ਮੈਂ ਸੋਚਿਆ ਸੀ ਉਸ ਨਾਲੋਂ ਕਿਤੇ ਵੱਧ ਦੇਰ ਹੋ ਚੁੱਕੀ ਸੀ, ਮੈਨੂੰ ਜਲਦੀ ਕਰਨੀ ਪਈ, ਇਸ ਖ਼ਬਰ ਦੇ ਸਦਮੇ ਨੇ ਰਸਤੇ ਬਾਰੇ ਮੇਰਾ ਯਕੀਨ ਡੁਲਾ ਦਿੱਤਾ ਕਿ ਮੈਂ ਅਜੇ ਇਸ ਸ਼ਹਿਰ ਵਿੱਚ ਆਪਣਾ ਰਸਤਾ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ` ਖੁਸ਼ਕਿਸਮਤੀ ਨਾਲ, ਇਕ ਪੁਲਸੀਆ ਨਜ਼ਦੀਕ ਹੀ ਸੀ, ਮੈਂ ਦੌੜ ਕੇ ਉਸ ਕੋਲ ਗਿਆ ਅਤੇ ਸਾਹੋ ਸਾਹ ਉਸ ਨੂੰ ਰਾਹ ਪੁੱਛਿਆ।
ਉਹ ਮੁਸਕਰਾਇਆ ਅਤੇ ਕਿਹਾ: “ਹਲਾ, ਤੂੰ ਮੇਰੇ ਕੋਲੋਂ ਰਾਹ ਜਾਣਨਾ ਚਾਹੁੰਦਾ ਹੈਂ?”
“ਹਾਂ,” ਮੈਂ ਕਿਹਾ, “ਕਿਉਂਕਿ ਮੈਂ ਖੁਦ ਰਾਹ ਨਹੀਂ ਲੱਭ ਸਕਦਾ।”
“ਛੱਡ ਪਰ੍ਹਾਂ! ਛੱਡ, ਇਸ ਨੂੰ” ਉਸਨੇ ਕਿਹਾ, ਅਤੇ ਅਚਾਨਕ ਝਟਕੇ ਨਾਲ ਦੂਰ ਹੱਟ ਗਿਆ, ਉਨ੍ਹਾਂ ਲੋਕਾਂ ਵਾਂਗ ਜੋ ਆਪਣੇ ਹਾਸੇ ਦੇ ਨਾਲ ਇਕੱਲੇ ਰਹਿਣਾ ਪਸੰਦ ਕਰਦੇ ਹਨ।
(ਅਨੁਵਾਦਕ : ਚਰਨ ਗਿੱਲ)