Chingiz Aitmatov
ਚੰਗੇਜ਼ ਆਇਤਮਾਤੋਵ

ਚੰਗੇਜ਼ ਆਇਤਮਾਤੋਵ (12 ਦਸੰਬਰ 1928-10 ਜੂਨ 2008) ਸੋਵੀਅਤ ਅਤੇ ਕਿਰਗੀਜ਼ ਲੇਖਕ ਸਨ । ਉਨ੍ਹਾਂ ਨੇ ਰੂਸੀ ਅਤੇ ਕਿਰਗੀਜ਼ ਦੋਨੋਂ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ । ਉਨ੍ਹਾਂ ਦੇ ਪਿਤਾ ਕਿਰਗੀਜ਼ ਅਤੇ ਮਾਂ ਤਾਤਾਰ ਸੀ । ਉਨ੍ਹਾਂ ਦੇ ਮਾਤਾ ਪਿਤਾ ਦੋਵੇਂ ਸ਼ੇਕਰ ਵਿੱਚ ਸਿਵਲ ਅਧਿਕਾਰੀ ਸਨ । ਉਸ ਦੇ ਪਿਤਾ ਤੇ 1937 ਦੌਰਾਨ ਮਾਸਕੋ ਵਿੱਚ ਬੁਰਜੂਆ ਰਾਸ਼ਟਰਵਾਦ ਦਾ ਮੁਕਦਮਾ ਦਾਇਰ ਹੋਇਆ ਤੇ 1938 ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਉਸਨੂੰ ਜਲਾਵਤਨ ਕਰ ਦਿੱਤਾ ਗਿਆ। ਆਇਤਮਾਤੋਵ ਉਨ੍ਹਾਂ ਸਮਿਆਂ ਵਿੱਚ ਜੀਵੇ ਜਦੋਂ ਰੂਸੀ ਰਾਜ ਦੇ ਸਭ ਤੋਂ ਦੁਰੇਡੇ ਪ੍ਰਦੇਸ਼ ਕਿਰਗੀਜ਼ਸਤਾਨ ਨੂੰ ਸੋਵੀਅਤ ਸੰਘ ਦਾ ਇੱਕ ਗਣਤੰਤਰ ਬਣਾਇਆ ਜਾ ਰਿਹਾ ਸੀ । ਉਨ੍ਹਾਂ ਡੰਗਰ ਚਕਿਤਸਾ ਦੀ ਪੜ੍ਹਾਈ ਕੀਤੀ ਤੇ ਫਿਰ ਸਾਹਿਤ ਅਧਿਅਨ ਲਈ 'ਮੈਕਸਿਮ ਗੋਰਕੀ ਸਾਹਿਤ ਸੰਸਥਾ' ਵਿੱਚ (1956 ਤੋਂ 1958) ਦਾਖਲ ਹੋ ਗਏ। ਉਨ੍ਹਾਂ ਦੀਆਂ ਮੁੱਖ ਰਚਨਾਵਾਂ ਹਨ: ਕਠਿਨ ਰਾਹ, ਰੂ-ਬ-ਰੂ, ਜਮੀਲਾ, ਪਹਿਲਾ ਅਧਿਆਪਕ, ਪਰਬਤ ਵਾਸੀ, ਅਲਵਿਦਾ ਗੁਲਸਾਰੀ, ਸਫੈਦ ਜਹਾਜ, ਫੂਜੀ ਪਹਾੜ ਦੀ ਚੜ੍ਹਾਈ ਅਤੇ ਸਾਗਰ ਕੰਢੇ ਦੌੜ ਰਿਹਾ ਡਬੂ ਕੁੱਤਾ ।