Chup Rehna Kamzori Nahin : Gurjant Takipur
ਚੁੱਪ ਰਹਿਣਾ ਕਮਜ਼ੋਰੀ ਨਹੀਂ (ਲੇਖ) : ਗੁਰਜੰਟ ਤਕੀਪੁਰ
ਇਕ ਵਾਰ ਅਮਰੀਕਾ ਵਿੱਚ ਸ਼ੇਰ ਦੀ ਰੇਸ ਕੁੱਤਿਆਂ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਕੁੱਤਿਆਂ ਨੇ ਕਾਫੀ ਰੌਲਾ ਪਾਇਆ, ਭੌਂਕੇ ਪਰ ਸ਼ੇਰ ਚੁੱਪ ਚਾਪ ਬੈਠਾ ਰਿਹਾ। ਰੇਸ ਸ਼ੁਰੂ ਹੋ ਗਈ, ਕੁੱਤੇ ਪੂਰਾ ਜ਼ੋਰ ਲਾ ਕੇ ਭੱਜੇ ਪਰ ਸ਼ੇਰ ਆਪਣੀ ਥਾਂ ਤੋਂ ਨਾ ਹਿੱਲਿਆ।
ਸ਼ੇਰ ਦੀ ਮਾਨਸਿਕ ਬਿਰਤੀ ਦੀ ਸਟੱਡੀ ਕੀਤੀ ਗਈ ਅਤੇ ਇਕ ਸਾਰ ਕੱਢਿਆ, ਸ਼ੇਰ ਦੀ ਸੋਚ ਸੀ ਕੀ ਮੇਰੀ ਔਕਾਤ ਮੈਨੂੰ ਪਤਾ ਹੈ, ਮੈਂਨੂੰ ਕੁੱਤਿਆਂ ਨਾਲ ਭੱਜ ਕੇ ਕੁਝ ਸਾਬਤ ਕਰਨ ਦੀ ਲੋੜ ਨਹੀਂ।
ਸਿੱਟਾ:- ਕਿਸੇ ਨਾਲ ਜ਼ਿੱਦੋ ਨਾ ਬਹਿਸੋ ਨਾ, ਜੇ ਤੁਸੀਂ ਕਾਬਲ ਹੋ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ, ਕਿਸੇ ਨਾਲ ਮੁਕਾਬਲਾ ਕਰਕੇ ਉਸ ਦਾ ਕੱਦ ਬਿਨਾਂ ਗੱਲੋਂ ਉੱਚਾ ਨਾ ਕਰੋ।
ਤੁਹਾਡੀ ਖ਼ਾਮੋਸ਼ੀ ਤੁਹਾਡੀ ਚੁੱਪ ਤੇ ਤੁਹਾਡੀ ਮੁਸਕਰਾਹਟ ਹੀ ਅਗਲੇ ਲਈ ਜਲਾਲਤ ਭਰਿਆ ਜਵਾਬ ਬਣ ਜਾਂਦੀ ਹੈ।