Ghund (Story in Punjabi) : Ismat Chughtai
ਘੁੰਡ (ਕਹਾਣੀ) : ਇਸਮਤ ਚੁਗ਼ਤਾਈ
ਚਿੱਟੇ ਚਾਂਦਨੀ ਵਿਛੇ ਤਖਤ 'ਤੇ ਬਗਲੇ ਦੇ ਪੰਖਾਂ ਤੋਂ ਵਧੇਰੇ ਚਿੱਟੇ ਵਾਲਾਂ ਵਾਲੀ ਦਾਦੀ ਬਿਲਕੁਲ ਸੰਗਮਰਮਰ ਦਾ ਭੈੜਾ ਜਿਹਾ ਢੇਰ ਜਾਪਦੇ ਸਨ, ਜਿਵੇਂ ਉਨ੍ਹਾਂ ਦੇ ਸਰੀਰ 'ਚ ਲਹੂ ਦੀ ਇਕ ਬੂੰਦ ਨਾ ਹੋਵੇ । ਉਨ੍ਹਾਂ ਦੀਆਂ ਹਲਕੀ ਸੁਰਮਈ ਅੱਖਾਂ ਦੀਆਂ ਪੁਤਲੀਆਂ ਤੱਕ ਚਟਿਆਈ ਰੇਂਘ ਆਈ ਸੀ ਤੇ ਜਦੋਂ ਉਹ ਆਪਣੀਆਂ ਬੇਨੂਰ ਅੱਖਾਂ ਖੋਲ੍ਹਦੀ, ਤਦੋਂ ਅਜਿਹਾ ਜਾਪਦਾ, ਜਿਵੇਂ ਸਭ ਬੂਹੇ ਬੰਦ ਹੋਣ । ਬਾਰੀਆਂ ਮੋਟੇ ਪਰਦਿਆਂ ਦੇ ਪਿੱਛੇ ਸਹਿਮੀਆਂ ਬੈਠੀਆਂ ਹੋਣ । ਉਨ੍ਹਾਂ ਨੂੰ ਵੇਖ ਕੇ ਅੱਖਾਂ ਚੁੰਧਿਆਣ ਲਗਦੀਆਂ ਸਨ, ਜਿਵੇਂ ਆਲੇ-ਦੁਆਲੇ ਪਿਸੀ ਹੋਈ ਚਾਂਦੀ ਦਾ ਗੁਬਾਰ ਫੈਲਿਆ ਹੋਵੇ । ਚਿੱਟੀਆਂ ਚਿੰਗਾਰੀਆਂ ਜਿਹੀਆਂ ਫੁਟ ਰਹੀਆਂ ਹੋਣ । ਉਨ੍ਹਾਂ ਦੇ ਚਿਹਰੇ 'ਤੇ ਪਵਿੱਤਰਤਾ ਤੇ ਜੋਬਨ ਦਾ ਨੂਰ ਸੀ । ਅੱਸੀ ਵਰ੍ਹੇ ਦੀ ਉਸ ਕੁਆਰੀ ਨੂੰ ਕਦੇ ਕਿਸੇ ਮਰਦ ਨੇ ਹੱਥ ਨਹੀਂ ਲਾਇਆ ਸੀ ।
ਜਦੋਂ ਉਹ 13-14 ਵਰ੍ਹੇ ਦੀ ਸੀ, ਤਦੋਂ ਫੁੱਲਾਂ ਦਾ ਗੁੱਛਾ ਜਾਪਦੀ ਸੀ । ਲੱਕ ਤੋਂ ਹੇਠਾਂ ਝੂਲਦੇ ਹੋਏ ਸੁਨਹਿਰੀ ਵਾਲ ਅਤੇ ਮੈਦਾ 'ਤੇ ਅੱਗ ਵਰਗੀ ਰੰਗਤ । ਅੱਜ ਜ਼ਮਾਨੇ ਦੀ ਗਰਦਿਸ਼ ਨੇ ਚੂਸ ਲਈ । ਕੇਵਲ ਮੈਦਾ ਰਹਿ ਗਈ ਸੀ । ਉਨ੍ਹਾਂ ਦੀ ਰੰਗਤ ਦੀ ਜਿਹੀ ਪ੍ਰਸਿੱਧੀ ਸੀ ਕਿ ਅੰਮਾ ਬਾਬਾ ਦੀ ਨੀਂਦਰ ਹਰਾਮ ਹੋ ਗਈ ਸੀ ।
ਫਿਰ ਉਨ੍ਹਾਂ ਦੀ ਕੁੜਮਾਈ ਸਾਡੀ ਅੰਮਾ ਦੇ ਮਾਮਾ ਨਾਲ ਹੋ ਗਈ । ਕੀ ਮਜ਼ੇਦਾਰ ਜੋੜੀ ਸੀ । ਕਿੰਨੀ ਦੁਲਹਨ ਗੋਰੀ ਸੀ, ਉਨੇ ਹੀ ਦੁਲਹਾ ਮੀਆਂ ਕਾਲੇ ਭੱਟ ਸਨ । ਰੰਗਤ ਨੂੰ ਛੱਡ ਕੇ ਹੁਸਨ ਤੇ ਮਰਦਾਨਗੀ ਦਾ ਨਮੂਨਾ ਸਨ । ਕੀ ਡਸਦੀ ਹੋਈ ਪਾਟਦਾਰ ਅੱਖਾਂ । ਤਲਵਾਰ ਦੀ ਧਾਰ ਵਰਗੀ ਖਲੋਤੀ ਨੱਕ ਤੇ ਮੋਤੀਆਂ ਨੂੰ ਮਾਤ ਕਰਨ ਵਾਲੇ ਦੰਦ ਪਰ ਆਪਣੀ ਰੰਗਤ ਦੀ ਸਿਆਹੀ ਵਤੋਂ ਬੁਰੀ ਤਰ੍ਹਾਂ ਚਿੜ੍ਹਦੇ ਸਨ ।
ਜਦੋਂ ਕੁੜਮਾਈ ਹੋਈ, ਤਦੋਂ ਸਭ ਨੇ ਖੂਬ ਚਿੜ੍ਹਾਇਆ 'ਹਾਏ! ਦੂਲਹਾ ਹੱਥ ਲਗਾਏਗਾ ਤਾਂ ਦੁਲਹਨ ਮੈਲੀ ਹੋ ਜਾਵੇਗੀ ।'
ਕਾਲੇ ਮੀਆਂ ਉਸ ਸਮੇਂ ਸਤਾਰ੍ਹਾਂ ਵਰ੍ਹੇ ਦੇ ਜ਼ਿੱਦੀ, ਬਿਗੜੇ ਦਿਲ ਵਛੇੜੇ ਸਨ । ਉਨ੍ਹਾਂ 'ਤੇ ਦੁਲਹਨ ਦੇ ਹੁਸਨ ਦੀ ਕੁਝ ਅਜਿਹੀ ਦਹਿਸ਼ਤ ਛਾਈ ਕਿ ਰਾਤ ਦੀ ਰਾਤ ਜੋਧਪੁਰ ਆਪਣੇ ਨਾਨਾ ਦੇ ਘਰ ਭੱਜ ਗਏ । ਦਬੀ ਜ਼ਬਾਨ ਨਾਲ ਆਪਣੇ ਹਮ-ਉਮਰਾਂ ਨੂੰ ਕਿਹਾ, 'ਮੈਂ ਇਹ ਸ਼ਾਦੀ ਨਹੀਂ ਕਰਾਂਗਾ । ਇਹ ਉਹ ਜ਼ਮਾਨਾ ਸੀ, ਜਦੋਂ ਚੂੰ-ਚਰਾਂ ਕਰਨ ਵਾਲਿਆਂ ਨੂੰ ਜੁੱਤੇ ਨਾਲ ਠੀਕ ਕਰ ਲਿਆ ਜਾਂਦਾ ਸੀ ।
ਅਤੇ ਫਿਰ ਦੁਲਹਨ 'ਚ ਅਵਗੁਣ ਕੀ ਸੀ? ਇਹੀ ਕਿ ਉਹ ਬੇਹੱਦ ਸੁੰਦਰ ਸੀ । ਦੁਨੀਆ ਸੁੰਦਰਤਾ ਦੀ ਦੀਵਾਨੀ ਹੈ ਤੇ ਤੁਸੀਂ ਸੁੰਦਰਤਾ ਤੋਂ ਬੇਜ਼ਾਰ । ਅਸੱਭਿਅਤਾ ਦੀ ਹੱਦ ਹੋ ਗਈ ।
'ਉਹ ਅਭਿਮਾਨੀ ਏ ।' ਦੱਬੀ ਜ਼ਬਾਨ ਨਾਲ ਕਿਹਾ ਗਿਆ ।
'ਕਿਵੇਂ ਪਤਾ ਏ?'
ਚੁੱਪ! ਕੋਈ ਸਬੂਤ ਨਹੀਂ, ਪਰ ਹੁਸਨ, ਜ਼ਾਹਰ ਏ, ਅਭਿਆਨੀ ਹੁੰਦਾ ਏ ।
ਅਤੇ ਕਾਲੇ ਮੀਆਂ ਕਿਸੇ ਦਾ ਅਭਿਮਾਨ ਸਹਿ ਜਾਣ ਇਹ ਅਸੰਭਵ ਹੈ । ਨੱਕ 'ਤੇ ਮੱਖੀ ਬਿਠਾਣ ਨੂੰ ਉਹ ਤਿਆਰ ਨਹੀਂ ਸਨ ।
ਬਹੁਤ ਸਮਝਾਇਆ ਕਿ ਮੀਆਂ, ਉਹ ਤੁਹਾਡੇ ਨਿਕਾਹ 'ਚ ਆਉਣ ਤੋਂ ਬਾਅਦ ਤੁਹਾਡੀ ਮਲਕੀਅਤ ਹੋਵੇਗੀ । ਤੁਹਾਡੇ ਹੁਕਮ ਨਾਲ ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਆਖੇਗੀ । ਜਿਧਰ ਬਿਠਾਓਗੇ, ਉਠਾਓਗੇ, ਉਠੇਗੀ ।
ਕੁਝ ਜੁੱਤੇ ਵੀ ਪਵੇ ਤੇ ਆਖਰਕਾਰ ਕਾਲੇ ਮੀਆਂ ਨੂੰ ਪਕੜ ਬੁਲਾਇਆ ਗਿਆ ਅਤੇ ਸ਼ਾਦੀ ਕਰ ਦਿੱਤੀ ਗਈ । ਡੋਸਨੀਆਂ ਨੇ ਕੋਈ ਗੀਤ ਗਾ ਦਿੱਤਾ । ਗੋਰੀ ਦੁਲਹਨ ਤੇ ਕਾਲੇ ਦੁਲਹਾ ਦਾ । ਇਸ 'ਤੇ ਕਾਲੇ ਮੀਆਂ ਫੜਫੜਾ ਉਠੇ । ਉਤੋਂ ਕਿਸੇ ਨੇ ਚੁਭਦਾ ਹੋਇਆ ਇਕ ਸਿਹਰਾ ਪੜ੍ਹ ਦਿੱਤਾ । ਕਿਸੇ ਨੇ ਉਨ੍ਹਾਂ ਦੀ ਬੁਧੀਮਾਨੀ ਨੂੰ ਗੰਭੀਰਤਾ ਨਾਲ ਨਾ ਲਿਆ ਤੇ ਛੇੜਦੇ ਰਹੇ ।
ਦੁਲਹਾ ਮੀਆਂ ਨੰਗੀ ਤਲਵਾਰ ਅਤੇ ਜਦੋਂ ਦੁਲਹਨ ਦੇ ਕਮਰੇ 'ਚ ਪੁੱਜੇ, ਦੋ ਲਾਲ ਚਮਕਦਾਰ ਫੁੱਲਾਂ 'ਚ ਉਲਝੀ ਦੁਲਹਨ ਵੇਖ ਕੇ ਜੀ ਚਾਹਿਆ, ਆਪਣੀ ਸਿਆਹੀ ਉਸ ਚਟਿਆਈ 'ਚ ਅਜਿਹੀ ਘੋਟ ਸੁੱਟੇ ਕਿ ਭੇਦ ਹੀ ਮੁੱਕ ਜਾਵੇ ।
ਕੰਬਦੇ ਹੱਥਾਂ ਨਾਲ ਘੁੰਡ ਚੁਕਣ ਲੱਗੇ ਤਾਂ ਦੁਲਹਨ ਉਲਟੀ ਹੋ ਗਈ ।
'ਚੰਗਾ, ਤੁਸੀਂ ਆਪ ਹੀ ਘੁੰਡ ਚੁੱਕ ਦਿਓ ।'
ਦੁਲਹਨ ਹੋਰ ਨੀਵੀਂ ਝੁਕ ਗਈ ।
'ਅਸੀਂ ਕਹਿੰਦੇ ਹਾਂ, ਘੁੰਡ ਚੁੱਕੋ', ਝਿੜਕ ਕੇ ਬੋਲੇ ।
'ਦੁਲਹਨ ਉੱਕਾ ਗੇਂਦ ਬਣ ਗਈ ।'
'ਚੰਗਾ ਜੀ, ਇੰਨਾ ਗਰੂਰ', ਦੁਲਹਾ ਨੇ ਜੁੱਤੇ ਲਾਹ ਕੇ ਕੱਛ 'ਚ ਦਬਾਏ ਤੇ ਪਿਛਲੀ ਖਿੜਕੀ ਤੋਂ ਕੁੱਦ ਕੇ ਸਿੱਧੇ ਸਟੇਸ਼ਨ ਫਿਰ ਜੋਧਪੁਰ ।
ਉਨ੍ਹਾਂ ਦਿਨਾਂ 'ਚ ਤਲਾਕ-ਤਲਾਕ ਦਾ ਫੈਸ਼ਨ ਨਹੀਂ ਸੀ ਚੱਲਿਆ । ਸ਼ਾਦੀ ਹੋ ਜਾਂਦੀ ਸੀ ਤਾਂ ਬਸ ਹੋ ਹੀ ਜਾਂਦੀ ਸੀ । ਕਾਲੇ ਮੀਆਂ ਸੱਤ ਵਰ੍ਹੇ ਘਰ ਤੋਂ ਗਾਇਬ ਰਹੇ । ਦੁਲਹਨ ਸਹੁਰੇ ਤੇ ਪੈਕੇ ਵਿਚਕਾਰ ਲਟਕਦੀ ਰਹੀ । ਮਾਂ ਨੂੰ ਰੁਪਿਆ, ਪੈਸੇ ਭੇਜਦੇ ਰਹੇ । ਘਰ ਦੀਆਂ ਔਰਤਾਂ ਨੂੰ ਪਤਾ ਸੀ ਕਿ ਦੁਲਹਨ ਅਛੂਤੀ ਰਹਿ ਗਈ । ਹੁੰਦੀ-ਹੁੰਦੀ ਮਰਦਾਂ ਤੱਕ ਗੱਲ ਪਹੁੰਚੀ । ਕਾਲੇ ਮੀਆਂ ਤੋਂ ਪੁੱਛਗਿੱਛ ਕੀਤੀ ਗਈ ।
'ਉਹ ਅਭਿਆਨੀ ਏ?'
'ਕਿਵੇਂ ਪਰ?'
ਅਸੀਂ ਕਿਹਾ, 'ਘੁੰਡ ਚੁੱਕੋ, ਨਹੀਂ ਸੁਣਿਆ ।'
'ਅਜੀਬ ਮਾਣਦੀ ਹੋ ਅੰਮਾ', ਕਿਧਰੇ ਦੁਲਹਨ ਘੁੰਡ ਚੁਕਦੀ ਏ? ਤੂੰ ਚੁੱਕਿਆ ਹੋਂਦਾ?'
'ਹਰਗਿਜ਼! ਮੈਂ ਸਹੁੰ ਖਾਧੀ ਏ । ਉਹ ਆਪ ਘੁੰਡ ਨਹੀਂ ਚੁੱਕੇਗੀ ਤਾਂ ਚੁੱਲ੍ਹੇ 'ਚ ਜਾਵੇ ।'
'ਅੰਮਾ! ਅਜੀਬ ਨਾਮਰਦ ਏ', ਦੁਲਹਨ ਤੋਂ ਘੁੰਡ ਚੁੱਕਣ ਨੂੰ ਕਹਿੰਦੇ ਹੋ । ਅਸੀਂ ਲਾਹੌਲ ਵਾਲਾ ਕੁਵੱਤ ।'
ਗੋਰੀ ਬੀ ਖੰਭੇ ਨਾਲ ਮੱਥਾ ਟਿਕਾਈ ਖਲੋਤੀ ਰਹੀ । ਫਿਰ ਉਨ੍ਹਾਂ ਸੰਦੂਕ ਖੋਲ੍ਹ ਕੇ ਆਪਣਾ ਤਾਰ-ਤਾਰ ਸੁਹਾਗ ਜੋੜਾ ਕੱਢਿਆ । ਚਿੱਟੇ ਸਿਰ 'ਚ ਸੁਹਾਗ ਦਾ ਤੇਲ ਪਾਇਆ ਤੇ ਘੁੰਡ ਸਾਂਭਦੀ ਅੰਤਿਮ ਸਾਹ ਲੈਂਦੇ ਰੋਗੀ ਦੇ ਸਰਹਾਣੇ ਪਹੁੰਚੀ ।
'ਘੁੰਡ ਚੁੱਕੋ', ਕਾਲੇ ਮੀਆਂ ਨੇ ਨੀਂਦਰ ਅਵਸਥਾ 'ਚ ਸਿਸਕੀ ਭਰੀ ।
ਗੋਰੀ ਬੀ ਦੇ ਕੰਬਦੇ ਹੱਥ ਘੁੰਡ ਤੱਕ ਉਠੇ ਤੇ ਹੇਠਾਂ ਡਿੱਗ ਗਏ ।
ਕਾਲੇ ਮੀਆਂ ਤਮ ਤੋੜ ਚੁੱਕੇ ਸਨ ।
ਉਨ੍ਹਾਂ ਉਥੇ ਅਕੜੂੰ ਬਹਿ ਕੇ ਪਲੰਘ ਦੇ ਪਾਵੇ 'ਤੇ ਚੂੜੀਆਂ ਭੰਨੀਆਂ ਤੇ ਘੁੰਡ ਦੀ ਥਾਂ ਸਿਰ 'ਤੇ ਵਿਧਵਾ ਦਾ ਚਿੱਟਾ ਦੁਪੱਟਾ ਖਿੱਚ ਲਿਆ ।