Gulsher Khan Shaani
ਗੁਲਸ਼ੇਰ ਖ਼ਾਂ ਸ਼ਾਨੀ
ਗੁਲਸ਼ੇਰ ਖ਼ਾਂ (ਖ਼ਾਨ) ਸ਼ਾਨੀ (੧੬ ਮਈ ੧੯੩੩-੧੦ ਫ਼ਰਵਰੀ ੧੯੯੫) ਹਿੰਦੀ ਦੇ ਉੱਚ ਕੋਟੀ ਦੇ ਲੇਖਕ,
ਕਹਾਣੀਕਾਰ ਅਤੇ ਨਾਵਲ ਕਾਰ ਹਨ । ਉਨ੍ਹਾਂ ਦਾ ਜਨਮ ਜਗਦਲਪੁਰ (ਮੱਧ ਪ੍ਰਦੇਸ਼) ਵਿੱਚ ਹੋਇਆ । ਉਨ੍ਹਾਂ ਨੇ
ਕਈ ਪੱਤਰ-ਪੱਤਰਕਾਵਾਂ ਦੀ ਸੰਪਾਦਨਾਂ ਵੀ ਕੀਤੀ । ਉਨ੍ਹਾਂ ਦੀਆਂ ਰਚਨਾਵਾਂ ਹਨ; ਨਾਵਲ: ਕਾਲਾ ਜਲ, ਕਸਤੂਰੀ,
ਪੱਥਰੋਂ ਮੇਂ ਬੰਦ ਆਵਾਜ਼, ਏਕ ਲੜਕੀ ਕੀ ਡਾਯਰੀ, ਸਾਂਪ ਔਰ ਸੀੜ੍ਹੀ, ਨਦੀ ਔਰ ਸੀਪੀਆਂ; ਕਹਾਣੀ ਸੰਗ੍ਰਿਹ: ਬਬੂਲ ਕੀ
ਛਾਂਵ, ਛੋਟੇ ਘੇਰੇ ਕਾ ਵਿਦਰੋਹ, ਏਕ ਸੇ ਮਕਾਨੋਂ ਕਾ ਨਗਰ, ਏਕ ਨਾਵ ਕੇ ਯਾਤਰੀ, ਯੁੱਧ, ਸ਼ਰਤ ਕਾ ਕਯਾ ਹੁਆ ?,
ਜਹਾਂਪਨਾਹ ਜੰਗਲ; ਸੰਸਮਰਣ (ਯਾਦਾਂ): ਸ਼ਾਲ ਵਨੋਂ ਕਾ ਦਵੀਪ; ਨਿਬੰਧ ਸੰਗ੍ਰਿਹ: ਏਕ ਸ਼ਹਿਰ ਮੇਂ ਸਪਨੇ ਬਿਕਤੇ ਹੈਂ ।
ਉਨ੍ਹਾਂ ਦੀਆਂ ਰਚਨਾਵਾਂ ਦਾ ਹੋਰ ਬੋਲੀਆਂ ਵਿੱਚ ਵੀ ਅਨੁਵਾਦ ਕੀਤਾ ਗਿਆ ਹੈ ।
ਗੁਲਸ਼ੇਰ ਖ਼ਾਂ ਸ਼ਾਨੀ ਦੀਆਂ ਕਹਾਣੀਆਂ ਪੰਜਾਬੀ ਵਿੱਚ
Gulsher Khan Shaani Stories in Punjabi