Gurcharan Singh Jasuja
ਗੁਰਚਰਨ ਸਿੰਘ ਜਸੂਜਾ
ਗੁਰਚਰਨ ਸਿੰਘ ਜਸੂਜਾ ਦੂਸਰੀ ਪੀੜ੍ਹੀ ਦੇ ਪੰਜਾਬੀ ਨਾਟਕਕਾਰ ਹਨ ।
ਇਹਨਾਂ ਨੂੰ 1983-84 ਵਿੱਚ ਪੰਜਾਬੀ ਅਕਾਦਮੀ ਦਿੱਲੀ ਵਲੋਂ ਅਤੇ 1992 ਵਿੱਚ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਕੀਤਾ ਗਿਆ। 1998 ਵਿੱਚ ਇਹਨਾਂ ਨੂੰ ਫੁੱਲ ਮੈਮੋਰੀਅਲ ਮੰਚਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹਨਾਂ ਦਾ ਜਨਮ 1 ਮਈ 1925 ਨੂੰ ਅੰਮ੍ਰਿਤਸਰ ਵਿਖੇ ਹੋਇਆ। ਇਹਨਾਂ ਦੀ ਮਾਤਾ ਦਾ ਨਾਂ ਗਿਆਨ ਕੌਰ ਅਤੇ ਪਿਤਾ ਦਾ ਨਾਂ ਮੋਹਨ ਸਿੰਘ ਜਸੂਜਾ ਸੀ। ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ ਇਹਨਾਂ ਦੇ ਪਿਤਾ ਦੇ ਚੰਗੇ ਮਿੱਤਰ ਸਨ, ਜਿਹਨਾਂ ਤੋਂ ਗੁਰਚਰਨ ਸਿੰਘ ਜਸੂਜਾ ਨੂੰ ਸਿੱਖਿਆ ਮਿਲੀ। ਜਸੂਜਾ ਦਾ ਵਿਆਹ ਸ੍ਰੀ ਮਤੀ ਮਹਿੰਦਰ ਕੌਰ ਨਾਲ ਹੋਇਆ ਅਤੇ ਦੋ ਸਪੁੱਤਰ ਕੁਲਵਿੰਦਰ ਸਿੰਘ, ਕਰਨਜੀਤ ਸਿੰਘ ਪੈਦਾ ਹੋਏ। ਸਭ ਤੋਂ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ ਪਰ ਬਾਅਦ ਵਿੱਚ ਨਾਟਕ ਦੇ ਖੇਤਰ ਵਿੱਚ ਵੱਡਾ ਨਾਂ ਕਮਾਇਆ।
ਇਹਨਾਂ ਦੀਆਂ ਰਚਨਾਵਾਂ ਹਨ ; ਪੂਰੇ ਨਾਟਕ : ਮੱਕੜੀ ਦਾ ਜਾਲ(1957), ਕੰਧਾਂ ਰੇਤ ਦੀਆਂ (1963),
ਅੰਧਕਾਰ (1964),
ਚੜਿਆ ਸੋਧਣ ਲੁਕਾਈ (1969),
ਇੱਕ ਹੀਰੋ ਦੀ ਤਲਾਸ਼ (1977),
ਰਚਨਾ ਰਾਮ ਬਣਾਈ (1980),
ਬਾਦਸ਼ਾਹ ਦਰਵੇਸ (1983),
ਜਿਸ ਡਿਠੈ ਸਭਿ ਦੁਖਿ ਜਾਇ (1983),
ਪਾਰਸ ਦੀ ਛੁਹ (1983),
ਕਰਤਾਰਪੁਰ ਦੀ ਅਮਰ ਕਥਾ (1983),
ਸੁਖਮਨੀ ਦੇ ਚਾਨਣ ਵਿੱਚ (1983),
ਗੁਰੂ ਗਰੀਬ ਨਿਵਾਜ਼ (1986),
ਜੰਗਲ (1986),
ਮੱਖਣ ਸ਼ਾਹ (1990),
ਪਰੀਆਂ (2000); ਇਕਾਂਗੀ-ਸੰਗ੍ਰਹਿ :
ਗਊਮੁਖਾ-ਸ਼ੇਰਮੁਖਾ (1955),
ਚਾਰ ਦੀਵਾਰੀ (1964),
ਪਛਤਾਵਾ (1965),
ਆਪਬੀਤੀ ਜਗਬੀਤੀ (1975),
ਸਿਖਰ ਦੁਪਹਿਰ ਅਤੇ ਹਨ੍ਹੇਰਾ (1983); ਆਲੋਚਨਾ :
ਪੰਜਾਬੀ ਸਾਹਿਤਕਾਰ (1948),
ਪੰਜਾਬੀ ਨਾਟਕ-ਸਿਧਾਂਤ ਤੇ ਤਕਨੀਕ (1987); ਬਾਲ ਸਾਹਿਤ :
ਆਸਮਾਨ ਡਿਗ ਪਿਆ (ਕਾਵਿ ਨਾਟਕ); ਅਨੁਵਾਦਿਤ ਨਾਟਕ :
ਵਾਲਪੋਨੀ (ਬੇਨ ਜੌਨਸਨ),
ਪਹਿਲਾ ਰਾਜਾ (ਜੇ.ਸੀ. ਮਾਥੁਰ),
ਆਧੇ ਅਧੂਰੇ (ਮੋਹਨ ਰਾਕੇਸ਼) ।
ਗੁਰਚਰਨ ਸਿੰਘ ਜਸੂਜਾ : ਪੰਜਾਬੀ ਨਾਟਕ
Gurcharan Singh Jasuja : Punjabi Plays