ਗੁਰਦੇਵ ਸਿੰਘ ਰੁਪਾਣਾ - Gurdev Singh Rupana
ਗੁਰਦੇਵ ਰੁਪਾਣਾ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਹਨ । ਇਨ੍ਹਾਂ ਦਾ ਜਨਮ ੧੩ ਅਪਰੈਲ ੧੯੩੬ ਨੂੰ ਪਿੰਡ ਰੁਪਾਣਾ (ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ) ਵਿਖੇ ਹੋਇਆ । ਉਨ੍ਹਾਂ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਆਮ ਖ਼ਾਸ’ ਲਈ ਢਾਹਾਂ ਪੁਰਸਕਾਰ ਅਤੇ ਭਾਰਤੀ ਸਾਹਿਤ ਅਕੈਡਮੀ ਦਾ ਵੱਕਾਰੀ ਪੁਰਸਕਾਰ ਮਿਲ ਚੁੱਕਾ ਹੈ । ਇਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਕਹਾਣੀ ਸੰਗ੍ਰਹਿ: ਇਕ ਟੋਟਾ ਔਰਤ (੧੯੭੦), ਆਪਣੀ ਅੱਖ ਦਾ ਜਾਦੂ (੧੯੭੮), ਡਿਫੈਂਸ ਲਾਈਨ, ਸ਼ੀਸ਼ਾ, ਰਾਂਝਾ ਵਾਰਿਸ ਹੋਇਆ, ਤੇਲਗੂ ਕਹਾਣੀਆਂ (ਤੇਲਗੂ ਕਹਾਣੀਆਂ ਦਾ ਅਨੁਵਾਦ), ਅਤੇ ਆਮ ਖ਼ਾਸ; ਇਸ ਤੋਂ ਇਲਾਵਾ ਨਾਵਲ: ਜਲ ਦੇਵ (੧੯੮੭) ਅਤੇ ਗੋਰੀ (੧੯੮੩) ਸ਼ਾਮਿਲ ਹਨ ।