ਗੁਰਨਾਮ ਸਿੰਘ ਤੀਰ - Gurnam Singh Teer

ਡਾ. ਗੁਰਨਾਮ ਸਿੰਘ ਤੀਰ ਪੰਜਾਬ ਦੇ ਮਸ਼ਹੂਰ ਹਾਸਰਸ ਲੇਖਕ ਸਨ, ਜਿਨ੍ਹਾਂ ਨੇ ‘ਚਾਚਾ ਚੰਡੀਗੜ੍ਹੀਆ’ ਦੇ ਨਾਂ ਹੇਠ ਵੀ ਹਫ਼ਤਾਵਾਰੀ ਕਾਲਮ ਲਿਖੇ । ਉਨ੍ਹਾਂ ਦੀ ਲਿਖਤ ਸਮਾਜਿਕ, ਆਰਥਿਕ, ਸਿਆਸੀ ਅਤੇ ਧਾਰਮਿਕ ਕੁਰੀਤੀਆਂ ’ਤੇ ਚੋਟ ਕਰਦੀ ਹੈ ਅਤੇ ਹਰ ਵਰਗ ਦੇ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ । ਉਹ ਅਕਸਰ ਕਹਿੰਦੇ ਸਨ, "ਸੋਚ ਨੂੰ ਉੱਚੀ ਥਾਂ ’ਤੇ ਰਹਿਣ ਦਾ ਆਦੀ ਬਣਾਓ, ਇਹ ਤੁਹਾਨੂੰ ਤੁਹਾਡਾ ਸਮਾਜਿਕ ਰੁਤਬਾ ਬਖ਼ਸ਼ੇਗੀ" । ਉਹ ਉੱਚ-ਕੋਟੀ ਦੇ ਵਕੀਲ, ਲੇਖਕ, ਪੱਤਰਕਾਰ ਅਤੇ ਸੀਨੀਅਰ ਅਕਾਲੀ ਆਗੂ ਦੇ ਰੂਪ ਵਿੱਚ ਵਿਚਰੇ ਅਤੇ ੧੫ ਅਪ੍ਰੈਲ ੧੯੯੧ ਨੂੰ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ‘ਅਕਲ ਜਾੜ੍ਹ’, ‘ਗੁੜ੍ਹਤੀ’, ‘ਅਧੀ ਰਾਤ ਦੀਆਂ ਹਾਕਾਂ’, ‘ਆਰਟਿਸਟ ਬੋਲਿਆ’, ‘ਮੈਨੂੰ ਮੈਥੋਂ ਬਚਾਓ’, ‘ਚਾਚਾ ਚੰਡੀਗੜ੍ਹੀਆ’, ‘ਮਿੱਠੀਆਂ ਪੀੜਾਂ’, ‘ਦਿੱਲੀ ਦੀ ਵਕੀਲ ਕੁੜੀ’, ‘ਗੁੰਝਲਾਂ’, ‘ਛੁਹ-ਮੰਤਰ’, ‘ਨਿਰੀ ਫੜ੍ਹ’, ‘ਹੱਸਦਾ ਪੰਜਾਬ’, ‘ਹੱਸਦੀ ਦੁਨੀਆਂ’ ਅਤੇ ‘ਵਾਹ ਪਿਆ ਜਾਣੀਏ’ ਆਦਿ ਸ਼ਾਮਿਲ ਹਨ ।

ਗੁਰਨਾਮ ਸਿੰਘ ਤੀਰ ਕਹਾਣੀਕਾਰ (Gurnam Singh Teer)

ਗੁਰਨਾਮ ਸਿੰਘ ਤੀਰ ਦੀਆਂ ਕਹਾਣੀਆਂ ਪੰਜਾਬੀ ਵਿੱਚ

Gurnam Singh Teer Stories in Punjabi