Ikk Chhoti Jihi Kahani : Franz Kafka
ਇੱਕ ਛੋਟੀ ਜਿਹੀ ਕਹਾਣੀ : ਫ਼ਰਾਂਜ਼ ਕਾਫ਼ਕਾ
"ਅਫ਼ਸੋਸ!" ਚੂਹਾ ਬੋਲਿਆ।
"ਇਹ ਦੁਨੀਆ ਨਿੱਤ ਛੋਟੀ ਹੁੰਦੀ ਜਾ ਰਹੀ ਹੈ। ਸ਼ੁਰੂ ਸ਼ੁਰੂ ਵਿੱਚ ਤਾਂ ਇਹ ਇੰਨੀ ਵੱਡੀ ਹੁੰਦੀ ਸੀ ਕਿ ਮੈਨੂੰ ਡਰ ਲੱਗਦਾ ਸੀ। ਮੈਂ ਭੱਜਦਾ ਹੀ ਰਿਹਾ, ਭੱਜਦਾ ਹੀ ਰਿਹਾ। ਅਤੇ ਜਦੋਂ ਆਖ਼ਿਰ ਦੂਰ ਕਿਤੇ ਸੱਜੇ ਖੱਬੇ ਦੀਵਾਰਾਂ ਨਜ਼ਰ ਆਈਆਂ ਤਾਂ ਮੈਨੂੰ ਨਿਹਾਇਤ ਖ਼ੁਸ਼ੀ ਹੋਈ। ਪਰ ਇਹ ਲੰਮੀਆਂ ਦੀਵਾਰਾਂ ਇੰਨੀ ਤੇਜ਼ੀ ਨਾਲ਼ ਭੀੜੀਆਂ ਹੋ ਗਈਆਂ ਹਨ ਕਿ ਹੁਣ ਮੈਂ ਆਖ਼ਿਰੀ ਚੈਂਬਰ ਵਿੱਚ ਹਾਂ। ਅਤੇ ਇਸ ਦੇ ਇੱਕ ਕੋਨੇ ਵਿੱਚ ਇੱਕ ਕੜਿੱਕੀ ਹੈ, ਜਿਸ ਵਿੱਚ ਮੈਂ ਫਸਣ ਜਾ ਰਿਹਾ ਹਾਂ।"
"ਤੈਨੂੰ ਬਸ, ਆਪਣੀ ਜ਼ਰਾ ਕੁ ਦਿਸ਼ਾ ਬਦਲਣ ਦੀ ਜ਼ਰੂਰਤ ਹੈ," ਬਿੱਲੀ ਬੋਲੀ ਅਤੇ ਉਸਨੂੰ ਖਾ ਗਈ।
(ਅਨੁਵਾਦਕ : ਚਰਨ ਗਿੱਲ)