Krishan Betab
ਕ੍ਰਿਸ਼ਨ ਬੇਤਾਬ
ਕ੍ਰਿਸ਼ਨ ਬੇਤਾਬ (੧ ਅਗਸਤ ੧੯੩੩-) ਦਾ ਜਨਮ ਆਪਣੇ ਨਾਨਕੇ ਮਸੂਰੀ (ਉਤਰਾਖੰਡ) ਵਿੱਚ ਪਿਤਾ ਸੇਠ ਹਰਪ੍ਰਸਾਦ ਸ਼ਿਵਹਰੇ ਅਤੇ
ਮਾਤਾ ਸ਼੍ਰੀ ਮਤੀ ਕ੍ਰਿਪਾ ਦੇਵੀ ਦੇ ਘਰ ਹੋਇਆ । ਆਪ ਨੇ ੧੯੮੦ ਤੋਂ ੧੯੮੯ ਤੱਕ ਬੱਚਿਆਂ ਲਈ 'ਬਾਲ ਵਿਦਿਅਕ ਜੋਤ' ਮੈਗਜ਼ੀਨ ਦੀ
ਸੰਪਾਦਨਾ ਵੀ ਕੀਤੀ । ਆਪ ਨੂੰ ਵਿਦਿਅਕ ਖੇਤਰ ਵਿੱਚ ਰਾਜ ਪੱਧਰੀ ਅਤੇ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ਹੈ ।
ਆਪ ਉਰਦੂ ਅਤੇ ਪੰਜਾਬੀ ਜਗਤ ਵਿੱਚ ਇੱਕ ਕਹਾਣੀਕਾਰ ਵਜੋਂ ਵੱਧ ਜਾਣੇ ਜਾਂਦੇ ਹਨ । ਆਪ ਦੀਆਂ ਉਰਦੂ ਰਚਨਾਵਾਂ ਲਮਹੋਂ ਕੀ ਦਾਸਤਾਂ,
ਦਰਦ ਕੀ ਫ਼ਸਲ ਅਤੇ ਸ਼ੋਲੋਂ ਪੇ ਬਰਫ਼ਬਾਰੀ ਹਨ । ਪੰਜਾਬੀ ਰਚਨਾਵਾਂ ਸੂਰਜ ਸਲਾਮ ਕਰਦਾ ਹੈ, ਕੇਸਰ ਦੀ ਖ਼ੁਸ਼ਬੂ, ਨਾਇਕ ਬਣ ਗਿਆ
ਖਲਨਾਇਕ, ਲਹੂ ਦਾ ਦਰਿਆ, ਪੱਤੀ ਪੱਤੀ (ਮਿੰਨੀ ਕਹਾਣੀਆਂ), ਬੰਦ ਮੁੱਠੀ ਦੀ ਚੀਖ਼, ਸੂਰਜ ਦਾ ਸਫ਼ਰ (ਆਤਮਕਥਾ) ਅਤੇ
ਇਤਿਹਾਸ ਰਿਆਸਤ-ਏ-ਜੀਂਦ ਹਨ ।
ਕ੍ਰਿਸ਼ਨ ਬੇਤਾਬ : ਪੰਜਾਬੀ ਕਹਾਣੀਆਂ
Krishan Betab : Punjabi Stories/Kahanian