Kamaljit Kamal - ਕਮਲਜੀਤ ਕੌਰ ਕਮਲ

ਕਮਲਜੀਤ ਕੌਰ ਕਮਲ ਦਾ ਜਨਮ ੨ ਅਕਤੂਬਰ ੧੯੭੭ ਨੂੰ ਲੁਧਿਆਣਾ (ਪੰਜਾਬ) ਵਿਖੇ ਹੋਇਆ। ਉਨ੍ਹਾਂ ਦੀ ਵਿੱਦਿਅਕ ਯੋਗਤਾ ਐਮ.ਏ. (ਪੰਜਾਬੀ ਅਤੇ ਇਤਿਹਾਸ), ਬੀ.ਐਡ. ਅਤੇ ਸੀ.ਟੈਟ. ਕੁਆਲੀਫਾਈਡ ਹੈ। ਅੱਜ ਕੱਲ੍ਹ ਆਪ ਬਤੌਰ ਪੰਜਾਬੀ ਅਧਿਆਪਕ ਕੰਮ ਕਰ ਰਹੇ ਹਨ। ਉਨ੍ਹਾਂ ਦੀ ਪਹਿਲੀ ਰਚਨਾ 'ਫੁੱਲ ਤੇ ਕੁੜੀਆਂ' (ਕਾਵਿ-ਸੰਗ੍ਰਹਿ) ਹੈ ਅਤੇ 'ਸਿਰਜਣਹਾਰੀਆਂ' (ਨਾਰੀ ਕਾਵਿ ਸੰਗ੍ਰਹਿ) ਵਿੱਚ ਉਨ੍ਹਾਂ ਦੀਆਂ ਤਿੰਨ ਕਵਿਤਾਵਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਆਪ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਲਘੂ ਕਹਾਣੀਆਂ ਅਤੇ ਆਰਟੀਕਲ ਵੀ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਲਿਖਦੇ ਰਹਿੰਦੇ ਹਨ।

ਕਮਲਜੀਤ ਕੌਰ ਕਮਲ (Kamaljit Kamal)