Kartar Singh Suri - ਕਰਤਾਰ ਸਿੰਘ ਸੂਰੀ
ਕਰਤਾਰ ਸਿੰਘ ਸੂਰੀ (੧੬ ਅਕਤੂਬਰ, ੧੯੨੭-) ਦਾ ਜਨਮ ਅੰਮ੍ਰਿਤਸਰ ਵਿੱਚ ਸ. ਨਾਨਕ ਸਿੰਘ ਨਾਵਲਿਸਟ ਦੇ ਘਰ ਹੋਇਆ। ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਦੀ ਐਮ.ਏ. ਕੀਤੀ। ਉਹ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਰਹੇ। ਉਹ ਕਹਾਣੀਕਾਰ, ਲੇਖਕ ਅਤੇ ਆਲੋਚਕ ਸਨ। ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: ਪ੍ਰਭਾਤ ਕਿਰਨਾਂ, ਅਰਸ਼ ਤੇ ਫਰਸ਼, ਭਗਵਾਨ ਮਹਿੰਗਾ ਹੈ, ਪੁਰਾਣਾ ਪਿੰਜਰਾ (ਹਿੰਦੀ)।