Khalil Gibran - ਖ਼ਲੀਲ ਜਿਬਰਾਨ
ਖ਼ਲੀਲ ਜਿਬਰਾਨ (6 ਜਨਵਰੀ 1883 - 10 ਅਪਰੈਲ 1931) ਇੱਕ ਪ੍ਰਸਿੱਧ ਲਿਬਨਾਨੀ-ਅਮਰੀਕੀ ਕਵੀ, ਚਿਤਰਕਾਰ, ਬੁੱਤਘਾੜਾ, ਲੇਖਕ, ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸਨ। ਉਨ੍ਹਾਂ ਨੇ ਅੰਗਰੇਜ਼ੀ ਅਤੇ ਅਰਬੀ ਵਿੱਚ ਸਾਹਿਤ ਰਚਨਾ ਕੀਤੀ। ਖ਼ਲੀਲ ਜਿਬਰਾਨ ਆਧੁਨਿਕ ਲਿਬਨਾਨ ਦੇ ਸ਼ਹਿਰ ਬਸ਼ਾਰੀ ਵਿੱਚ ਪੈਦਾ ਹੋਏ, ਜੋ ਉਸ ਜ਼ਮਾਨੇ ਵਿੱਚ ਸਲਤਨਤ ਉਸਮਾਨੀਆ ਵਿੱਚ ਸ਼ਾਮਿਲ ਸੀ। ਉਹ ਨੌਜਵਾਨੀ ਵਿੱਚ ਆਪਣੇ ਖ਼ਾਨਦਾਨ ਦੇ ਨਾਲ ਅਮਰੀਕਾ ਚਲੇ ਗਏ ਅਤੇ ਕਲਾ ਦੀ ਤਾਲੀਮ ਦੇ ਬਾਅਦ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਉਹ ਆਪਣੀ ਕਿਤਾਬ 'ਪੈਗੰਬਰ' (The Prophet) ਦੀ ਵਜ੍ਹਾ ਨਾਲ ਆਲਮੀ ਤੌਰ 'ਤੇ ਮਸ਼ਹੂਰ ਹੋਏ।
ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ: Nubthah fi Fan Al-Musiqa (ਸੰਗੀਤ), Ara'is al-Muruj (ਘਾਟੀ ਦੀਆਂ ਪਰੀਆਂ), Al-Arwah al-Mutamarrida (ਵਿਦਰੋਹੀ ਰੂਹਾਂ), Al-Ajniha al-Mutakassira (ਟੁੱਟੇ ਖੰਭ), Dam'a wa Ibtisama (ਹੰਝੂ ਤੇ ਮੁਸਕਾਨ), Al-Mawakib (ਜਲੂਸ), Al-‘Awāsif (ਤੂਫ਼ਾਨ), Al-Bada'i' wa al-Tara'if (ਨਵਾਂ ਤੇ ਅਨੋਖਾ), The Madman (ਦੀਵਾਨਾ), Twenty Drawings (ਵੀਹ ਚਿੱਤਰ), The Forerunner (ਮੋਹਰੀ), Sand and Foam (ਰੇਤ ਤੇ ਝੱਗ), The Earth Gods (ਧਰਤੀ ਦੇ ਦੇਵਤੇ), The Wanderer (ਘੁਮੱਕੜ), ਅਤੇ Mirrors of the Soul (ਰੂਹ ਦੇ ਦਰਪਣ) ਆਦਿ ਸ਼ਾਮਿਲ ਹਨ।