Khushkismati Di Chiri : Kashmiri Lok Katha
ਖੁਸ਼ਕਿਸਮਤੀ ਦੀ ਚਿੜੀ : ਕਸ਼ਮੀਰੀ ਲੋਕ ਕਥਾ
ਇੱਕ ਵਾਰ ਦੀ ਗੱਲ ਹੈ ਇੱਕ
ਗਰੀਬ ਲੱਕੜਹਾਰਾ ਹੁੰਦਾ ਸੀ।
ਇੱਕ ਦਿਨ ਉਸਨੂੰ ਕੰਮ ਕਰਦੇ
ਕਰਦੇ ਥਕਾਵਟ ਮਹਿਸੂਸ
ਹੋਈ ਅਤੇ ਉਹ ਇੱਕ ਰੁੱਖ
ਥੱਲੇ ਰਤਾ ਆਰਾਮ ਕਰਨ ਨੂੰ
ਬਹਿ ਗਿਆ। ਇੱਕ ਨਿੱਕੀ ਜਿਹੀ
ਚਿੜੀ ਦੀ ਇੱਧਰੋਂ ਓਧਰ ਉੱਡੀ
ਫਿਰਦੀ ਦੀ ਉਸ ਲੱਕੜਹਾਰੇ ਉੱਤੇ
ਨਿਗਾਹ ਪਈ ਤੇ ਉਸ ਨੂੰ ਉਸਦੀ
ਮਾੜੀ ਹਾਲਤ ਵੱਲੋਂ ਬਹੁਤ ਹੀ ਦੁੱਖ
ਹੋਇਆ। "ਮੈਨੂੰ ਇਸਦੀ ਮਦਦ
ਕਰਨੀ ਚਾਹੀਦੀ ਹੈ,"ਚਿੜੀ ਨੇ
ਸੋਚਿਆ, ਅਤੇ ਉਸ ਲੱਕੜਹਾਰੇ ਦੇ
ਕੋਲ ਕਰਕੇ ਬਹਿ ਗਈ।
ਲੱਕੜਹਾਰੇ ਨੂੰ ਨੀਂਦ ਆ ਗਈ,
ਤੇ ਓਧਰ ਉਸ ਨਿੱਕੀ ਚਿੜੀ ਨੇ
ਉਸ ਨੇੜੇ ੱਿeਕ ਸੋਨੇ ਦਾ ਆਂਡਾ
ਦਿੱਤਾ ਅਤੇ ਓਥੋਂ ਉੱਡ ਗਈ। ਜਦੋਂ
ਉਸ ਲੱਕੜਹਾਰੇ ਦੀ ਅੱਖ ਖੁੱਲ੍ਹੀ,
ਉਹ ਉਸ ਸੋਨੇ ਦੇ ਆਂਡੇ ਨੂੰ ਵੇਖ
ਕੇ ਹੈਰਾਨ ਹੀ ਰਹਿ ਗਿਆ। ਉਸ
ਨੇ ਛੇਤੀ ਛੇਤੀ ਇਸ ਨੂੰ ਚੁੱਕਿਆ
ਅਤੇ ਆਪਣੇ ਖਸੇ ਵਿਚ ਪਾ
ਲਿਆ। ਫੇਰ ਉਸਨੇ ਜਿੰਨੀਆਂ
ਲੱਕੜਾਂ ਉਸ ਦਿਨ ਵੱਢੀਆਂ ਸਨ
ਉਨ੍ਹਾਂ ਨੂੰ ਬੰਨ੍ਹ ਉਸੇ ਦੁਕਾਨਦਾਰ
ਕੋਲ ਲੈ ਗਿਆ ਜਿਸ ਨੂੰ ਅੱਗੇ ਵੀ
ਉਹ ਲੱਕੜਾਂ ਲਿਆ ਕੇ ਦਿੰਦਾ ਸੀ।
"ਅੱਜ ਬੱਸ ਏਨੀਆਂ ਕੁ ਹੀ?"
ਦੁਕਾਨਦਾਰ ਨੇ ਸੁਆਲ ਕੀਤਾ।
"ਅੱਗੇ ਤਾਂ ਤੂੰ ਬਹੁਤ ਭਾਰਾ ਬੋਝ
ਲਿਆਂਦਾ ਹੁੰਦਾ ਹੈਂ, ਅੱਜ ਤੂੰ ਬਹੁਤਾ
ਕੰਮ ਨਹੀਂ ਕੀਤਾ ਲੱਗਦਾ।"
ਲੱਕੜਹਾਰੇ ਫੇਰ ਉਸਨੂੰ
ਦੱਸਿਆ ਕਿ ਕਿਵੇਂ ਉਸ ਦੀ ਅੱਖ
ਲੱਗ ਗਈ ਸੀ, ਤੇ ਅੱਖ ਖੁੱਲ੍ਹੀ ਤਾਂ
ਕੀ ਵੇਖਿਆ ਕਿ ਇੱਕ ਸੋਨੇ ਦਾ
ਆਂਡਾ ਉਸਦੇ ਨੇੜੇ ਪਿਆ ਹੋਇਆ
ਸੀ। ਦੁਕਾਨਦਾਰ ਨੇ, ਜੋ ਚਾਲਾਕ
ਸੀ, ਉਸਨੂੰ ਫੁਸਲਾਅ ਕੇ ਸੋਨੇ ਦੇ
ਇੱਕ ਸਿੱਕੇ ਬਦਲੇ ਆਂਡਾ ਉਸ
ਤੋਂ ਲੈ ਲਿਆ। ਭੋਲੇ ਲੱਕੜਹਾਰੇ ਨੇ
ਇਹ ਕਬੂਲ ਕਰ ਲਿਆ ਸੀ। ਉਸ
ਦੁਕਾਨਦਾਰ ਨੇ ਉਸਨੂੰ ਇਹ ਵੀ
ਕਿਹਾ ਕਿ ਜੇ ਉਹ ਸੋਨੇ ਦੇ ਆਂਡੇ
ਦੇਣ ਵਾਲੀ ਚਿੜੀ ਹੀ ਲੈ ਆਵੇਗਾ,
ਤਾਂ ਉਸਨੂੰ ਸੋਨੇ ਦੇ ਪੰਜ ਸਿੱਕੇ
ਮਿਲਣਗੇ। ਚਿੜੀ ਲਿਆ ਕੇ ਦੇਣ
ਦਾ ਵਾਅਦਾ ਕਰ ਕੇ, ਲੱਕੜਹਾਰਾ
ਆਪਣੇ ਘਰ ਚਲਾ ਗਿਆ।
ਅਗਲੇ ਦਿਨ, ਓਸੇ ਰੁੱਖ ਥੱਲੇ ਜਿੱਥੇ
ਉਸਨੂੰ ਸੋਨੇ ਦਾ ਆਂਡਾ ਲੱਭਾ ਸੀ,
ਉਹ ਫੇਰ ਬੈਠ ਗਿਆ ਅਤੇ ਸੌਣ
ਦਾ ਬਹਾਨਾ ਕੀਥਾ। ਉਹ ਨਿੱਕੀ
ਚਿੜੀ ਫੇਰ ਆਈ ਅਤੇ ਉਸ ਦੇ
ਨੇੜੇ ਬੈਠ ਗਈ।
ਓਸੇ ਛਿਣ, ਲੱਕੜਹਾਰੇ ਨੇ ਉੱਛਲ
ਕੇ ਚਿੜੀ ਨੂੰ ਦਬੋਚ ਲਿਆ। "ਹੁਣ
ਮੈਂ ਤੈਨੂੰ ਸੋਨੇ ਦੇ ਪੰਜ ਸਿੱਕਿਆਂ
ਦੇ ਬਦਲੇ ਦੁਕਾਨਦਾਰ ਨੂੰ ਵੇਚ
ਦਿਆਂਗਾ!" ਉਸ ਨੇ ਕਿਹਾ।
"ਪਰ ਸੋਨੇ ਦਾ ਇੱਕ ਆਂਡਾ ਤਾਂ ਸੌ
ਗੁਣਾਂ ਵੱਧ ਕੀਮਤੀ ਹੁੰਦਾ ਹੈ ਸੋਨੇ
ਦੇ ਪੰਜ ਸਿੱਕਿਆਂ ਨਾਲੋਂ, ਤੂੰ ਏਨਾ
ਵੀ ਨਹੀਂ ਜਾਣਦਾ?" ਚਿੜੀ ਚੀਖ
ਕੇ ਬੋਲੀ। "ਦੁਕਾਨਦਾਰ ਨੇ ਤੈਨੂੰ
ਬੇਕੂਫ਼ ਬਣਾਅ ਦਿੱਤਾ ਹੈ!"
ਉਸ ਲੱਕੜਹਾਰੇ ਨੂੰ ਆਪਣੀ
ਗਲਤੀ ਦੀ ਸਮਝ ਆ ਗਈ। "
ਮੈਨੂੰ ਮੁਆਫ਼ ਕਰੀਂ ਮੈਂ ਲਾਲਚੀ ਹੋ
ਕੇ ਤੈਨੂੰ ਦੁੱਖ ਦਿੱਤਾ ਹੈ," ਉਸ ਨੇ
ਕਿਹਾ ਅਤੇ ਚਿੜੀ ਛੱਡ ਦਿੱਤੀ।
ਪਰ ਚਿੜੀ ਜ਼ਮੀਨ 'ਤੇ ਡਿੱਗ
ਪਈ।
"ਮੇਰਾ ਅੰਤ ਨੇੜੇ ਹੈ,"
ਉਸ ਨੇ ਦੁਖੀ ਆਵਾਜ਼ ਵਿਚ
ਕਿਹਾ,"ਮੈਂ ਖ਼ੁਸ਼ਕਿਸਮਤੀ ਦੀਆਂ
ਚਿੜੀਆਂ ਦੇ ਪਰਿਵਾਰ ਵਿਚੋਂ
ਹਾਂ। ਅਸੀਂ ਇਨਸਾਨਾਂ ਲਈ
ਖ਼ੁਸ਼ਕਿਸਮਤੀ ਲਿਆਂਦੀਆਂ ਹਾਂ,
ਪਰ ਜੇ ਕੋਈ ਇਨਸਾਨ ਸਾਨੂੰ ਫੜ
ਲੈਂਦਾ ਹੈ ਤਾਂ ਸਾਡਾ ਮਰਨਾ ਤੈਅ
ਹੁੰਦਾ ਹੈ।"
ਇਹ ਸੁਣ ਕੇ ਲੱਕੜਹਾਰਾ ਬਹੁਤ
ਹੀ ਰਇਆ। ਉਸਨੇ ਪੁੱਛਿਆ,"
ਦੱਸ ਮੈਂ ਤੇਰੇ ਲਈ ਕੀ ਕਰ
ਸਕਦਾ ਹਾਂ!"
ਚਿੜੀ ਕਹਿੰਦੀ,"
ਜਦੋਂ ਮੈਂ ਮਰ ਜਾਵਾਂਗੀ, ਮੇਰੇ ਇੱਕ
ਪਰ ਵਿਚੋਂ ਇੱਕ ਖੰਭ ਪੱਟ ਲਵੀਂ
ਅਤੇ ਅੱਗ ਨੂੰ ਇਹ ਦਿਖਾਵੀਂ,
ਤੂੰ ਮੇਰੇ ਘਰ ਪੁੱਜ ਜਾਏਂਗਾ।
ਮੇਰੇ ਪਰਿਵਾਰ ਨੂੰ ਮੇਰਾ ਊਹ
ਖੰਭ ਦਈਂ ਅਤੇ ਉਨ੍ਹਾਂ ਨੂੰ ਸੱਚੋ
ਸੱਚ ਦੱਸ ਦੇਵੀਂ।" ਏਨਾ ਕਹਿ
ਕੇ ਖੁਸ਼ਕਿਸਮਤੀ ਦੀ ਚਿੜੀ ਮਰ
ਗਈ।
ਲੱਕੜਹਾਰੇ ਓਸੇ ਤਰ੍ਹਾਂ ਕੀਤਾ
ਜਿਵੇਂ ਉਸ ਨੂੰ ਕਿਹਾ ਗਿਆ ਸੀ।
ਇੱਕ ਛਿਣ ਵਿਚ ਹੀ, ਉਹ
ਖ਼ੁਸ਼ਕਿਸਮਤੀ ਦੀ ਚਿੜੀ ਦੇ
ਪਰਿਵਾਰ ਵਿਚ ਬੈਠਾ ਹੋਇਆ
ਸੀ। ਉਸ ਉਨ੍ਹਾਂ ਸਭ ਨੂੰ ਉਹ ਖੰਭ
ਦਿਖਾਇਆ ਅਤੇ ਆਪਣੀ ਸਾਰੀ
ਦੁਖਭਰੀ ਕਹਾਣੀ ਸੁਣਾਈ। "ਫੇਰ
ਤਾਂ ਕਾਹਲੀ ਕਾਹਲੀ ਸਭ ਕੁਝ
ਕਰਨਾ ਪੈਣਾ ਹੈ!" ਪਿਤਾ ਚਿੜੀ ਨੇ
ਕਿਹਾ। ਉਸ ਨੇ ਖੁਸ਼ਕਿਸਮਤੀ ਦੀ
ਚੀ ਦੇ ਉਸ ਖੰਭ ਨੂੰ ਜ਼ਮੀਨ 'ਤੇ
ਰੱਖਿਆ ਅਤੇ ਉਸ ਦੇ ਘੇਰੇ
ਘੇਰੇ ਛੜੱਪੇ ਮਾਰਨ ਲੱਗਾ। ਦਸ
ਚੱਕਰ ਲਾਉਣ ਤੋਂ ਬਾਅਦ,
ਪਿਤਾ ਚਿੜੀ ਨੇ ਉਸ ਖੰਭ
ਨੂੰ ਛੋਹਿਆ। ਲਓ ਜੀ! ਉਸ
ਖੁਸ਼ਕਿਸਮਤੀ ਦੀ ਚਿੜੀ ਦਾ
ਮੋਇਆ ਸਰੀਰ ਓਥੇ ਆ ਪੁੱਜਾ।
ਮਾਂ ਚਿੜੀ ਅਤੇ ਭੈਣਾਂ ਚਿੜੀਆਂ
ਨੇ ਫੇਰ ਕੁਝ ਹਰੇ ਹਰੇ ਪੱਤੇ ਅਤੇ
ਗਾਹ ਲਿਆਂਦੀ ਜਿਸ ਨਾਲ ਮੋਏ ਵੀ
ਜਿਊਂਦੇ ਹੋ ਜਾਂਦੇ ਹਨ, ਅਤੇ ਇਨ੍ਹਾਂ
ਨੂੰ ਖ਼ੁਸ਼ਕਿਸਮਤੀ ਦੀ ਚਿੜੀ ਦੀ
ਚੁੰਝ ਵਿਚ ਭਰ ਦਿੱਤਾ। ਛਿਣਾਂ ਵਿਚ
ਹੀ, ਖੁਸ਼ਕਿਸਮਤੀ ਦੀ ਚਿੜੀ ਨੇ
ਅੱਖਾਂ ਖੋਲ੍ਹ ਲਈਆਂ।
ਲੱਕੜਹਾਰਾ ਉਸ ਨੂੰ ਫੇਰ ਜਿਊਂਦੀ
ਵੇਖ ਕੇ ਨਿਹਾਲ ਹੋ ਗਿਆ।
ਖੁਸ਼ਕਿਸਮਤੀ ਦੀ ਚਿੜੀ ਨੇ ਓਦੋਂ
ਇਹ ਕਿਹਾ,"ਕਿਸਮਤ ਆਉਣੀ
ਜਾਣੀ ਚੀਜ਼ ਹੁੰਦੀ ਹੈ, ਤੇ ਅਸੀਂ
ਖੁਸ਼ਕਿਸਮਤੀ ਦੀਆਂ ਚਿੜੀਆਂ
ਵੀ ਆਉਂਦੀਆਂ ਅਤੇ ਗੁੰਮਦੀਆਂ
ਰਹਿੰਦੀਆਂ ਹਾਂ। ਪਰ ਅਸੀਂ ਉਨ੍ਹਾਂ
ਨਾਲ ਨਹੀਂ ਰਹਿੰਦੀਆਂ ਜੋ ਲਾਲਚੀ
ਹੁੰਦੇ ਹਨ।"
ਲੱਕੜਹਾਰਾ ਰੋ ਕੇ ਕਹਿਣ ਲੱਗਾ,"
ਮੈਂ ਆਪਣੀ ਮੂਰਖਤਾਈ ਕਰਕੇ ਤੈਨੂੰ
ਗੁਆਅ ਲਿਆ ਹੈ!"
"ਦਿਲ ਨਾ ਛੱਡ, ਮਿੱਤਰਾ!
ਖੁਸ਼ਕਿਸਮਤੀ ਦੀ ਚਿੜੀ ਕਹਿਣ
ਲੱਗੀ, "ਤੂੰ ਮੇਰੀ ਮਦਦ ਕੀਤੀ ਹੈ,
ਤੇ ਇਸ ਲਈ ਮੈਂ ਮੁੜ ਤੇਰੇ ਕੋਲ
ਆਵਾਂਗੀ। ਪਰ ਤੈਨੂੰ ਉਸ ਸਮੇਂ ਦੀ
ਉਡੀਕ ਕਰਨੀ ਪਏਗੀ।"
ਲੱਕੜਹਾਰਾ ਭਾਰਾ ਦਿਲ ਲੈ ਘਰ
ਚਲੇ ਗਿਆ, ਪਰ ਇਸ ਨਾਲ ਵੀ ਕਿ
ਖੁਸ਼ਕਿਸਮਤੀ ਦੀ ਚਿੜੀ ਕਿਸੇ ਦਿਨ
ਫੇਰ ਉਸ ਕੋਲ ਆਏਗੀ।"
('ਪ੍ਰੀਤਲੜੀ' ਤੋਂ ਧੰਨਵਾਦ ਸਹਿਤ)