Loombari Ate Mukhauta : Aesop's Fable
ਲੂੰਬੜੀ ਅਤੇ ਮੁਖੌਟਾ : ਈਸਪ ਦੀ ਕਹਾਣੀ
ਇੱਕ ਦਿਨ ਇੱਕ ਲੂੰਬੜੀ ਇੱਕ ਅਦਾਕਾਰ ਦੇ ਘਰ ਵਿੱਚ ਘੁਸ ਕੇ ਉਸ ਦੇ ਸਟੇਜੀ ਸਮਾਨ ਦੀਫੋਲਾ ਫਾਲੀ ਕਰਨ ਲੱਗ ਪਈ ਅਤੇ ਉਸ ਨੂੰ ਇੱਕ ਮੁਖੌਟਾ ਮਿਲ ਗਿਆ।
ਉਹ ਕੁਝ ਸਮਾਂ ਮੁਖੌਟੇ ਨੂੰ ਉਲਟ ਪੁਲਟ ਕੇ ਦੇਖਦੀ ਪਰਚੀ ਰਹੀ ਫਿਰ ਕਿਹਾ ਕਹਿਣ ਲੱਗੀ:
"ਕਿੰਨਾ ਹੁਸੀਨ ਚਿਹਰਾ ਹੈ ਇਸ ਬੰਦੇ ਦਾ। ਦੁੱਖ ਦੀ ਗੱਲ ਹੈ ਕਿ ਇਸਦਾ ਦਿਮਾਗ਼ ਖਾਲੀ ਹੈ।"
ਇੱਕ ਸੁਹਣੀ ਬਾਹਰੀ ਦਿੱਖ ਨਿੱਗਰ ਅੰਦਰੂਨੀ ਆਪੇ ਤੋਂ ਬਿਨਾਂ ਖੋਖਲੀ ਹੁੰਦੀ ਹੈ।
(ਪੰਜਾਬੀ ਰੂਪ: ਚਰਨ ਗਿੱਲ)