Mohinder Singh Joshi
ਮਹਿੰਦਰ ਸਿੰਘ ਜੋਸ਼ੀ

ਮਹਿੰਦਰ ਸਿੰਘ ਜੋਸ਼ੀ (੧੦ ਅਕਤੂਬਰ ੧੯੧੯-ਅਗਸਤ ੨੦੦੯) ਦਾ ਸੰਬੰਧ ਪਿੰਡ ਭਾਈ ਕੀ ਪਸ਼ੌਰ ਜਿਲ੍ਹਾ ਸੰਗਰੂਰ ਨਾਲ ਸੀ । ਉਹ ਉੱਘੇ ਲੇਖਕ ਅਤੇ ਆਜ਼ਾਦੀ ਘੁਲਾਟੀਏ ਸਨ । ਉਹ ਦਿੱਲੀ ਹਾਈ ਕੋਰਟ ਦੇ ਜੱਜ ਵੀ ਰਹੇ ।ਉਨ੍ਹਾਂ ਦੀ ਸਵੈ-ਜੀਵਨੀ 'ਮੇਰੇ ਪੱਤੇ ਮੇਰੀ ਖੇਡ' ਅਤੇ ਅਖ਼ਬਾਰਾਂ 'ਚ ਛਪਦੇ ਕਾਲਮ 'ਗਰਮ ਸਰਦ' ਨੂੰ ਲੋਕ ਕਾਫ਼ੀ ਪਸੰਦ ਕਰਦੇ ਸਨ।ਉਨ੍ਹਾਂ ਦੀਆਂ ਹੋਰ ਰਚਨਾਵਾਂ ਹਨ; ਅਗਿਆਨ ਵਰਦਾਨ ਨਹੀਂ (੧੯੬੬), ਕਿਰਨਾਂ ਦੀ ਰਾਖ (੧੯੬੬), ਤੋਟਾਂ ਤੇ ਤ੍ਰਿਪਤੀਆਂ (੧੯੬੦), ਤਾਰਿਆਂ ਦੇ ਪੈਰ-ਚਿੰਨ੍ਹ (੧੯੭੧), ਦਿਲ ਤੋਂ ਦੂਰ, ਪ੍ਰੀਤਾਂ ਦੇ ਪ੍ਰਛਾਵੇਂ, ਬਰਫ਼ ਦੇ ਦਾਗ਼ ਤੇ ਹੋਰ ਕਹਾਣੀਆਂ, ਮੋੜ ਤੋਂ ਪਾਰ, ਸਹੁੰ ਮੈਨੂੰ ਆਪਣੀ ਤੇ ਹੋਰ ਕਹਾਣੀਆਂ, ਅੱਡੀ ਦਾ ਦਰਦ, ਸ਼ਾਮ ਬੀਤਦੀ ਗਈ, ਫੂਸ ਦੀ ਅੱਗ, ਦਰੋਪਦੀ ਦਾ ਦੋਸ਼, ਮੇਰੇ ਪੱਤੇ ਮੇਰੀ ਖੇਡ (ਸਵੈਜੀਵਨੀ), ਤਾਰਿਆਂ ਦੇ ਪੈਰ ਚਿਤਰ (ਨਾਵਲ) ।