Munde Ate Daddu : Aesop's Fable
ਮੁੰਡੇ ਅਤੇ ਡੱਡੂ : ਈਸਪ ਦੀ ਕਹਾਣੀ
ਕੁਝ ਲੜਕੇ ਇੱਕ ਤਲਾਅ ਦੇ ਦੁਆਲੇ ਖੇਡ ਰਹੇ ਸਨ ਕਿ ਉਨ੍ਹਾਂ ਦੀ ਨਜ਼ਰ ਡੱਡੂਆਂ ਤੇ ਪੈ ਗਈ। ਡੱਡੂ ਪਾਣੀ ਵਿੱਚ ਤੈਰ ਰਹੇ ਸਨ। ਮੁੰਡਿਆਂ ਨੇ ਡੱਡੂਆਂ ਦੇ ਰੋੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਇਕ-ਦੂਜੇ ਨਾਲ ਮੁਕਾਬਲਾ ਕਰਨ ਲੱਗੇ ਕਿ ਸਭ ਤੋਂ ਵੱਧ ਨਿਸ਼ਾਨੇ ਕੌਣ ਲਾ ਸਕਦਾ ਹੈ। ਕਈ ਡੱਡੂਆਂ ਨੂੰ ਇੰਨੇ ਜ਼ੋਰ ਦੀ ਸੱਟ ਲੱਗਦੀ ਕਿ ਉਨ੍ਹਾਂ ਦੀ ਮੌਤ ਹੋ ਜਾਂਦੀ। ਅੰਤ ਵਿੱਚ ਇੱਕ ਡੱਡੂ ਇੱਕ ਲਿੱਲੀ ਪੈਡ ਉੱਤੇ ਚੜ੍ਹ ਗਿਆ।
"ਕਿਰਪਾ ਕਰਕੇ ਰੁਕੋ ਜਾਓ" ਉਸਨੇ ਬੇਨਤੀ ਕੀਤੀ, "ਜੋ ਤੁਹਾਡੇ ਲਈ ਮਜ਼ੇ ਦੀ ਖੇਡ ਹੈ ਉਹ ਸਾਡੀ ਮੌਤ ਸਾਬਤ ਹੋ ਸਕਦੀ ਹੈ।”
ਸਾਨੂੰ ਦੂਜਿਆਂ ਨੂੰ ਦੁਖੀ ਕਰ ਕੇ ਆਪਣੇ ਮਜ਼ੇ ਨਹੀਂ ਲੈਣੇ ਚਾਹੀਦੇ।
(ਪੰਜਾਬੀ ਰੂਪ: ਚਰਨ ਗਿੱਲ)