Nikolai Gogol - ਨਿਕੋਲਾਈ ਗੋਗੋਲ
ਨਿਕੋਲਾਈ ਗੋਗੋਲ (31 ਮਾਰਚ 1809 - 4 ਮਾਰਚ 1852) ਯੂਕਰੇਨ ਵਿੱਚ ਜਨਮੇ ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀ ਲੇਖਕ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਮਨੁੱਖੀ ਮਨ ਦੀਆਂ ਡੂੰਘਾਣਾਂ ਦੇ ਨਾਲ-ਨਾਲ ਯੂਕਰੇਨੀ ਸਭਿਆਚਾਰ ਅਤੇ ਲੋਕ ਪਰੰਪਰਾਵਾਂ ਤੇ ਕਥਾ ਕਹਾਣੀਆਂ ਦੇ ਝਲਕਾਰੇ ਪੈਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਤਾਰਾਸ ਬੁਲਬਾ ਅਤੇ ਮੁਰਦਾ ਆਤਮਾਵਾਂ (ਨਾਵਲ), ਸਰਕਾਰੀ ਇੰਸਪੈਕਟਰ (ਨਾਟਕ) ਅਤੇ ਪਾਗਲ ਦੀ ਡਾਇਰੀ (ਕਹਾਣੀਆਂ) ਸ਼ਾਮਿਲ ਹਨ। ਓਵਰਕੋਟ ਅਤੇ ਨੱਕ ਉਸਦੀਆਂ ਸੰਸਾਰ ਪ੍ਰਸਿੱਧ ਕਹਾਣੀਆਂ ਹਨ।