Alexander Pushkin
ਅਲੈਗਜ਼ੈਂਡਰ ਪੁਸ਼ਕਿਨ
ਅਲੈਕਸਾਂਦਰ ਪੁਸ਼ਕਿਨ/ਪੂਸ਼ਕਿਨ (੧੭੯੯-੧੮੩੭) ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ ।
ਉਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ।
ਉਨ੍ਹਾਂ ਦੀਆਂ ਮੁੱਖ ਕਾਵਿ ਰਚਨਾਵਾਂ ਇਹ ਹਨ:- ਬਿਰਤਾਂਤਿਕ ਕਵਿਤਾਵਾਂ : ਜਿਪਸੀ (ਵਣਜਾਰੇ), ਤਾਂਬੇ ਦਾ ਘੋੜ ਸਵਾਰ, ਐਂਜਲੋ;
ਕਾਵਿ-ਨਾਟਕ: ਮੋਜ਼ਾਰਟ ਤੇ ਸਾਲੇਰੀ, ਪੱਥਰ ਪ੍ਰਾਹੁਣਾ, ਕੰਜੂਸ ਸੂਰਮਾ, ਜਲ-ਪਰੀ; ਕਾਵਿ ਕਹਾਣੀਆਂ: ਸੋਨੇ ਦੀ ਮੱਛੀ ਤੇ ਮਾਹੀਗੀਰ,
ਸੋਨੇ ਦਾ ਮੁਰਗਾ, ਮੁਰਦਾ ਰਾਜਕੁਮਾਰੀ, ਜ਼ਾਰ ਸੁਲਤਾਨ ਅਤੇ ਕਾਵਿ ਨਾਵਲ ਯੇਵਗੇਨੀ ਓਨੇਗਿਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ
ਬਹੁਤ ਸਾਰੀਆਂ ਸਰੋਦੀ ਕਵਿਤਾਵਾਂ ਅਤੇ ਗੀਤ ਵੀ ਸ਼ਾਮਿਲ ਹਨ ।
ਅਲੈਗਜ਼ੈਂਡਰ ਪੁਸ਼ਕਿਨ ਰੂਸੀ ਕਹਾਣੀਆਂ ਪੰਜਾਬੀ ਵਿਚ
Alexander Pushkin Russian Stories/Kahanian in Punjabi