ਹਜ਼ਰਤ ਰਾਬਿਆ ਬਸਰੀ - Hazrat Rabia Basri
ਰਾਬਿਆ ਅਲਬਸਰੀ (੭੧੭-੮੦੧) ਅੱਠਵੀਂ ਸਦੀ ਦੀ ਪ੍ਰਸਿੱਧ ਸੂਫ਼ੀ ਸੰਤ ਅਤੇ ਅਰਬੀ ਭਾਸ਼ਾ ਦੀ ਕਵਿਤਰੀ ਸੀ । ਰਾਬਿਆ ਦਾ ਜਨਮ ੯੫ ਤੋਂ ੯੯ ਹਿਜਰੀ ਦੇ ਦੌਰਾਨ ਬਸਰਾ, ਇਰਾਕ ਵਿੱਚ ਹੋਇਆ । ਆਪ ਦੀ ਮੁਢਲੀ ਜ਼ਿੰਦਗੀ ਦੇ ਜ਼ਿਆਦਾਤਰ ਵੇਰਵੇ ਸ਼ੇਖ਼ ਫ਼ਰੀਦੂਦੀਨ ਅੱਤਾਰ ਦੇ ਹਵਾਲੇ ਨਾਲ ਮਿਲਦੇ ਹਨ, ਜੋ ਕਿ ਬਾਅਦ ਦੇ ਜ਼ਮਾਨੇ ਦੇ ਵਲੀ ਅਤੇ ਸੂਫ਼ੀ ਸ਼ਾਇਰ ਹਨ । ਰਾਬਿਆ ਬਸਰੀ ਆਪਣੇ ਮਾਪਿਆਂ ਦੀ ਚੌਥੀ ਬੇਟੀ ਸੀ, ਇਸੇ ਲਈ ਆਪ ਦਾ ਨਾਮ ‘ਰਾਬਿਆ’ ਯਾਨੀ ਚੌਥੀ ਰੱਖਿਆ ਗਿਆ ।
Rabia al-Adawiyya al-Qaysiyya (714/717/718 — 801 CE) was an Arab Sunni Muslim saint and Sufi mystic, known in the world as Hazrat Bibi Rabia Basri, Rabia Al Basri or simply Rabia Basri.