Konstantin Simonov ਕੋਨਸਤਾਨਿਤਿਨ ਸਿਮੋਨੋਵ
ਕੋਨਸਤਾਨਿਤਿਨ ਸਿਮੋਨੋਵ (1915–1979) ਦਾ ਜਨਮ ਲੈਨਿਨਗ੍ਰਾਦ ਵਿਚ ਹੋਇਆ, ਜਵਾਨੀ ਵੇਲੇ ਖਰਾਦੀਏ ਵਜੋਂ ਕੰਮ ਕੀਤਾ। ਮਗਰੋਂ ਮਾਸਕੋ ਵਿਚ ਗੋਰਕੀ ਸਾਹਿਤ
ਇੰਸਟੀਚਿਊਟ ਤੋਂ ਵਿੱਦਿਆ ਪ੍ਰਾਪਤ ਕੀਤੀ। ਸਾਹਿਤ ਸਿਰਜਣਾ ਇਕ ਕਵੀ ਵਜੋਂ ਸ਼ੁਰੂ ਕੀਤੀ। 1941-1945 ਵਿਚ ਅਖਬਾਰ “ਕਰਾਸਨਾਯਾ ਜ਼ਵਿਜ਼ਦਾ” ਦਾ ਪੱਤਰਪ੍ਰੇਰਕ ਰਿਹਾ,
ਮਾਸਕੋ ਤੋਂ ਬਰਲਿਨ ਤੱਕ ਦਾ ਬਿਖੜਾ ਰਸਤਾ ਤਹਿ ਕੀਤਾ, ਸੋਵੀਅਤ ਫੌਜ ਦੀਆਂ ਜੰਗੀ ਕਾਰਵਾਈਆਂ ਵਿਚ ਹਿੱਸਾ ਲਿਆ। ਲੇਖਕ ਦੇ ਸਿਰਜਣਾਤਮਕ ਵਿਰਸੇ ਵਿਚ ਜਗਤ
ਪ੍ਰਸਿੱਧ ਨਾਵਲ, ਡਰਾਮੇ, ਕਵਿਤਾਵਾਂ, ਕਹਾਣੀਆਂ ਤੇ ਲੇਖ ਸ਼ਾਮਿਲ ਹਨ। ਕ. ਸਿਮੋਨੋਵ ਦੀਆਂ ਸਭਨਾਂ ਰਚਨਾਵਾਂ ਦਾ ਮੁੱਖ ਵਿਸ਼ਾ ਹਿਟਲਰੀ ਕਾਬਜ਼ਾਂ ਵਿਰੁੱਧ ਸੋਵੀਅਤ ਲੋਕਾਂ ਦੀ ਜੰਗ ਹੈ।