Tera Singh Chann
ਤੇਰਾ ਸਿੰਘ ਚੰਨ

ਤੇਰਾ ਸਿੰਘ ਚੰਨ (੬ ਜਨਵਰੀ ੧੯੨੧-੯ ਜੁਲਾਈ ੨੦੦੯) ਦਾ ਜਨਮ ਸਵਾਂ ਨਦੀ ਕੰਢੇ ਪਿੰਡ ਬਿਲਾਵਲ, ਤਹਿਸੀਲ ਫਤਿਹ ਜੰਗ ਜ਼ਿਲ੍ਹਾ ਕੈਂਬਲਪੁਰ (ਹੁਣ ਪਾਕਿਸਤਾਨ) ਪੰਜਾਬ ਵਿੱਚ ਹੋਇਆ । ਉਨ੍ਹਾਂ ਦਾ ਝੁਕਾਅ ਮਾਰਕਸੀ ਵਿਚਾਰਧਾਰਾ ਵੱਲ ਸੀ । ਉਹ ਕਵੀ, ਉਪੇਰਾ ਲੇਖਕ, ਨਾਟਕਕਾਰ ਅਤੇ ਅਨੁਵਾਦਕ ਸਨ । ਉਨ੍ਹਾਂ ਦੀਆਂ ਰਚਨਾਵਾਂ ਵੇਲੇ ਦੇ ਭਖਦੇ ਮਸਲਿਆਂ ਬਾਰੇ, ਲੋਕਾਂ ਦੀ ਲੁਟ-ਖਸੁੱਟ ਅਤੇ ਸਾਮਰਾਜਵਾਦ ਵਿਰੁਧ ਆਵਾਜ਼ ਉਠਾਉਂਦੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ, ਫੁੱਲਾਂ ਦਾ ਸੁਨੇਹਾ ਆਦਿ ।