Ram Nath Shastri ਰਾਮ ਨਾਥ ਸ਼ਾਸਤ੍ਰੀ
ਪ੍ਰੋਫੈਸਰ ਰਾਮ ਨਾਥ ਸ਼ਾਸਤ੍ਰੀ (15 ਅਪ੍ਰੈਲ, 1914 – 8 ਮਾਰਚ, 2009) ਡੋਗਰੀ ਦੇ ਮੰਨੇ ਪ੍ਰਮੰਨੇ ਸਾਹਿਤਕਾਰ ਹਨ। ਉਹ ਕਵੀ ਨੇ ਪਰ ਕਵਿਤਾ ਤੋਂ ਬਿਨਾਂ ਉਹਨਾਂ ਨਾਟਕ,
ਕਹਾਣੀਆਂ, ਨਿਬੰਧ ਤੇ ਭਾਸ਼ਾ ਸਬੰਧੀ ਲੇਖ ਵੀ ਲਿਖੇ ਹਨ ।
ਉਹਨਾਂ ਦੂਜੀਆਂ ਭਾਸ਼ਾਵਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦਾ ਡੋਗਰੀ ਵਿਚ ਅਨੁਵਾਦ ਕੀਤਾ ਜਿਵੇਂ :—ਮਹਾਤਮਾ ਗਾਂਧੀ ਦੀ
ਆਤਮ ਕਥਾ, ਰਾਜਗੋਪਾਲ ਆਚਾਰੀ ਦੀ “ਰਾਮਾਇਣ”, ਮੂਰਤੀ ਹਰ ਦੀ "ਵੈਰਾਗ ਸ਼ਤਕ ਤੇ ਨੀਤੀਸ਼ਤਕ", ਮੈਕਸਿਮ
ਗੋਰਕੀ ਦਾ ਮਸ਼ਹੂਰ ਨਾਟਕ “ਜੋਯਰ ਡੈਪਥਸ", ਟੈਗੋਰ ਦੀ ਅਮਰ ਰਚਨਾ "ਗੀਤਾਂਜਲੀ", ‘ਮਾਲਿਨੀ', ‘ਬਲਿਦਾਨ' ਤੇ
“ਡਾਕ ਘਰ ।"
ਸ਼ਾਸਤ੍ਰੀ ਜੀ ਨੇ ਸਿਰਫ਼ ਇਕ ਦਰਜਨ ਦੇ ਲਗਭਗ ਕਹਾਣੀਆਂ ਲਿਖੀਆਂ । ਇਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਮੁਸ਼ਕਲ ਤੋਂ
ਮੁਸ਼ਕਲ ਪ੍ਰਸਥਿਤੀਆਂ ਤੇ ਔਕੜਾਂ ਵਿਚ ਫਸ ਕੇ ਵੀ ਨਹੀਂ ਹਾਰਦੇ ਤੇ ਸੰਘਰਸ਼ ਨਾਲ ਆਪਣੇ ਆਦਰਸ਼ ਨੂੰ ਪ੍ਰਾਪਤ ਕਰ ਲੈਂਦੇ
ਹਨ। ਇਨ੍ਹਾਂ ਦੀ ਕਹਾਣੀ “ਤ੍ਰੀਆ ਅਖੰਡ ਪਾਠ" ਇਸ ਗੱਲ ਦਾ ਸਬੂਤ ਹੈ। ਇਨ੍ਹਾਂ ਦੀਆਂ ਛਪੀਆਂ ਹੋਈਆਂ ਕਿਤਾਬਾਂ ਹਨ :-
ਧਰਤੀ ਦਾ ਰਿਣ (ਕਵਿਤਾ ਸੰਗ੍ਰਹਿ), ਬਦਨਾਮੀ ਦੀ ਛਾਂ (ਕਹਾਣੀਆਂ), ਤਲਖੀਆਂ (ਗ਼ਜ਼ਲ ਸੰਗ੍ਰਹਿ),
ਕਲਮਕਾਰ ਚਰਨ ਸਿੰਘ (ਸੰਪਾਦਨ),
ਬਾਵਾ ਜਿੱਤੋ (ਨਾਟਕ), ਡੁੱਗਰ ਦੇ ਲੋਕਨਾਇਕ (ਖੋਜ),
ਝਕਦੀਆਂ ਕਿਰਨਾਂ (ਇੱਕਾਂਗੀ ਸੰਗ੍ਰਹਿ).