Satinderpal Singh Bawa
ਸਤਿੰਦਰਪਾਲ ਸਿੰਘ ਬਾਵਾ

ਸਤਿੰਦਰਪਾਲ ਸਿੰਘ ਬਾਵਾ ਚੀਕਾ ਕੈਥਲ ਦੇ ਰਹਿਣ ਵਾਲੇ ਹਨ । ਉਹ ਪੰਜਾਬੀ ਅਧਿਆਪਨ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਰੁਚੀ ਸਾਹਿਤ ਆਲੋਚਨਾ ਵਿਚ ਹੈ। ਫਰੈਡਰਿਕ ਜੇਮਸਨ ਦੇ ਸੰਕਲਪ 'ਸਿਆਸੀ ਅਵਚੇਤਨ' ਨੂੰ ਉਨ੍ਹਾਂ ਨੇ ਨਕਸਲਬਾੜੀ ਲਹਿਰ ਨਾਲ ਸੰਬੰਧਿਤ ਪੰਜਾਬੀ ਗਲਪ ਰਚਨਾਵਾਂ ਉਤੇ ਲਾਗੂ ਕਰਨ ਦੀ ਪਹਿਲ ਕੀਤੀ ਹੈ। ਅੱਜ ਕੱਲ੍ਹ ਉਹ 'ਸਿਆਸੀ ਅਵਚੇਤਨ' ਵਿਸ਼ੇ ਤੇ ਪੰਜਾਬੀ ਵਿਚ ਕਿਤਾਬ ਲਿਖ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਇਕ ਆਲੋਚਨਾ-ਪੁਸਤਕ 'ਹਰਭਜਨ ਹਲਵਾਰਵੀ ਦੀ ਕਾਵਿ ਕਲਾ' ਅਤੇ ਚਾਰ ਖੋਜ-ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਨੇ ਪ੍ਰਸਿੱਧ ਲੇਖਕ ਏਲਨ ਲਾੱਇ ਮੈਕਗਿਨਿਸ ਦੀ ਚਰਚਿਤ ਕਿਤਾਬ ‘How to Succeed at Being Yourself’ ਦਾ ਪੰਜਾਬੀ ਵਿਚ ਅਨੁਵਾਦ 'ਸਫ਼ਲਤਾ ਦਾ ਮੂਲ ਸਿਧਾਂਤ : ਸਵੈ-ਵਿਸ਼ਵਾਸ' ਨਾਂ ਹੇਠ ਕੀਤਾ ਹੈ।