Satish Kumar Verma
ਸਤੀਸ਼ ਕੁਮਾਰ ਵਰਮਾ
ਸਤੀਸ਼ ਕੁਮਾਰ ਵਰਮਾ ਪੰਜਾਬੀ ਨਾਟਕਕਾਰ ਹਨ । ਇਹਨਾਂ ਨੂੰ ਚੌਥੀ ਪੀੜ੍ਹੀ ਦਾ ਨਾਟਕਕਾਰ ਕਿਹਾ ਜਾਂਦਾ ਹੈ। ਇਹਨਾਂ ਦਾ ਚਾਰ ਦਹਾਕਿਆਂ ਤੋਂ ਮੰਚ ਸੰਚਾਲਨ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਹਨਾਂ ਦੁਆਰਾ ਰਚਿਤ ਅਤੇ ਖੇਡੇ ਗਏ ਨਾਟਕ ਪਾਠਕਾਂ ਅਤੇ ਦਰਸ਼ਕਾਂ ਉੱਪਰ ਡੂੰਘਾ ਪ੍ਰਭਾਵ ਪਾਉਂਦੇ ਹਨ। ਇਹਨਾਂ ਦਾ ਜਨਮ 04 ਸਤੰਬਰ 1955 ਵਿਚ ਸਨੌਰ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. (ਹਿੰਦੀ), ਐਮ.ਏ. ਆਨਰਜ਼ (ਪੰਜਾਬੀ), ਐਮ.ਏ. (ਅੰਗਰੇਜ਼ੀ), ਐਮ.ਫਿਲ. ਅਤੇ ਪੀਐੱਚ.ਡੀ. ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੀ ਅਧਿਆਪਕ ਵਜੋਂ ਕੰਮ ਕਰਨ ਲੱਗ ਪਏ। ਇਹਨਾਂ ਦੀ ਬੀਤੇ 40 ਸਾਲਾਂ ਤੋਂ ਥੀਏਟਰ ਵਿੱਚ ਸਰਗਰਮ ਭੂਮਿਕਾ ਰਹੀ ਹੈ। ਇਹਨਾਂ ਨੇ ਤਕਰੀਬਨ 60 ਨਾਟਕਾਂ ਦਾ ਨਿਰਦੇਸ਼ਨ ਤੇ 100 ਨਾਟਕਾਂ ਵਿੱਚ ਭੂਮਿਕਾਵਾਂ ਨਿਭਾਈਆਂ। ਪੰਜਾਬੀ ਅਕਾਦਮੀ ਦਿੱਲੀ ਸਮੇਤ ਕਈ ਅਦਾਰਿਆਂ ਵੱਲੋਂ ਬੈਸਟ ਡਾਇਰੈਕਟਰ ਦਾ ਅਵਾਰਡ ਹਾਸਲ ਕੀਤਾ। 2012 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਕੀਤਾ। ਇਹਨਾਂ ਦੀਆਂ ਰਚਨਾਵਾਂ ਹਨ ;
ਪਰਤ ਆਉਣ ਤੱਕ (ਨਾਟਕ),
ਲੋਕ ਮਨਾਂ ਦਾ ਰਾਜਾ (ਨਾਟਕ,2004),
ਦਾਇਰੇ (ਪੂਰਾ ਨਾਟਕ,1992/2000),
ਬਰੈਖ਼ਤ ਅਤੇ ਪੰਜਾਬੀ ਨਾਟਕ (ਆਲੋਚਨਾ,1983),
ਪੂਰਨ ਸਿੰਘ ਦੀਆਂ ਯਾਦਾਂ (ਅਨੁ,1984),
ਮੰਚਨ ਨਾਟਕ (ਸੰਪਾ. 1988),
ਪੰਜਾਬੀ ਨਾਟ ਚਿੰਤਨ (ਆਲੋਚਨਾ,1989),
ਪੰਜਾਬੀ ਦੀ ਲੋਕ ਨਾਟ ਪੰਰਪਰਾ (ਸੰਪਾ. 1991),
ਲੋਰੀਆਂ (ਕਵਿਤਾ ਬੱਚਿਆਂ ਲਈ, 1991/2002),
ਨਵੀਨ ਮੰਚਨ ਨਾਟਕ (ਸੰਪਾ. 1992),
ਨੌਵੇਂ ਦਹਾਕੇ ਦਾ ਚੋਣਵਾਂ ਨਾਟਕ (ਸੰਪਾ. 1993),
ਇਕਾਂਗੀ ਯਾਤਰਾ (ਪਾਠ ਪੁਸਤਕ, ਸੰਪਾ. 1995),
ਹਰਚਰਨ ਸਿੰਘ ਦੀ ਨਾਟਕ ਕਲਾ (ਸੰਪਾ. 1995),
ਕਾਵਿ ਧਾਰਾ (ਸੰਪਾ., 1996),
ਨਾਟ ਧਾਰਾ (ਪਾਠ ਪੁਸਤਕ, ਸੰਪਾ, 1997),
ਨਾਟਕਕਾਰਾਂ ਨਾਲ ਸੰਵਾਦ (ਮੁਲਾਕਾਤਾਂ, 1997),
ਹਿਊਮਨ ਵੈਲੂਜ਼ ਇਨ ਪੰਜਾਬੀ ਲਿਟਰੇਚਰ (ਮੋਨੋਗਰਾਫ, 1998),
ਪੰਜਾਬੀ ਬਾਲ ਸਾਹਿਤ: ਵਿਭਿੰਨ ਪਰਿਪੇਖ, (2000),
ਅਟਲ ਬਿਹਾਰੀ ਵਾਜਪਾਈ ਦੀਆਂ ਕਵਿਤਾਵਾਂ (ਅਨੁ., 2002),
ਪੂਰਨ ਸਿੰਘ: ਏ ਡਿਸਕ੍ਰਿਪਟਿਵ ਬਿਬਲੋਗਰਾਫੀ (ਰੈਫ਼ਰੈਸ਼ ਬੁੱਕ, 2002),
ਰੰਗ-ਕਰਮੀਆਂ ਨਾਲ ਸੰਵਾਦ (ਮੁਲਾਕਾਤਾਂ, 2002),
ਜਗਦੀਸ਼ ਫਰਿਆਦੀ ਦੇ ਉਪੇਰੇ (ਸੰਪਾ., 2002),
ਵੀਹਵੀਂ ਸਦੀ ਦਾ ਪੰਜਾਬੀ ਨਾਟਕ (ਸੰਪਾ., 2002),
ਚੋਣਵਾਂ ਪਾਕਿਸਤਾਨੀ ਨਾਟਕ (ਪਾਠ ਪੁਸਤਕ, ਸੰਪਾ., 2003),
ਯੁਵਾ ਮਨਾਂ ਦੀ ਪਰਵਾਜ਼ (ਸੰਪਾ,.2003),
ਪੰਜਾਬੀ ਰੰਗਮੰਚ ਦੀ ਭੂਮਿਕਾ (ਆਲੋਚਨਾ, 2003),
ਪੰਜਾਬੀ ਨਾਟਕ: ਪ੍ਰਗਤੀ ਅਤੇ ਪਸਾਰ (ਆਲੋਚਨਾ, 2003),
ਪਟਿਆਲਾ ਦਾ ਸਾਹਿਤਕ ਮੁਹਾਂਦਰਾ (2004),
ਕਨੇਡਾ ਤੋਂ ਆਈ ਗੁਰੀ (ਬਾਲ-ਸਾਹਿਤ,2004),
ਪੰਜਾਬੀ ਨਾਟਕ ਦਾ ਇਤਿਹਾਸ (ਖੋਜ,2005),
ਟਰੇਡ ਯੂਨੀਅਨ: ਸਿਧਾਂਤ ਤੇ ਵਿਹਾਰ (ਅਨੁ, 2002),
ਪੰਜ-ਆਬ (ਸੰਪਾ., 2007) ਬੋਦੀ ਵਾਲਾ ਤਾਰਾ (ਅਨੁ., 2006),
ਇੰਜ ਹੋਇਆ ਇਨਸਾਫ਼ (ਅਨੁ., 2007),
ਸ਼ਤਾਬਦੀ ਸ਼ਾਇਰ: ਮੋਹਨ ਸਿੰਘ (ਸੰਪਾ., 2007),
ਬਚਨ ਦੀ ਆਤਮਕਥਾ (ਅਨੁ., 2008),
ਪੰਜਾਬੀ ਨਾਟਕ ਔਰ ਰੰਗਮੰਚ ਕੇ ਸੌ ਵਰਸ਼ (ਖੋਜ, 2008)।
ਸਤੀਸ਼ ਕੁਮਾਰ ਵਰਮਾ : ਪੰਜਾਬੀ ਨਾਟਕ
Satish Kumar Verma : Punjabi Plays