Shivcharan Jaggi Kussa ਸ਼ਿਵਚਰਨ ਜੱਗੀ ਕੁੱਸਾ
ਸ਼ਿਵਚਰਨ ਜੱਗੀ ਕੁੱਸਾ (1 ਅਕਤੂਬਰ 1965) ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਹਨ । ਉਨ੍ਹਾਂ ਦੇ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਅੰਗਰੇਜ਼ੀ ਅਨੁਵਾਦ ਸਟਰਗਲ
ਫ਼ਾਰ ਔਨਰ ਅਤੇ ਆਊਟਸਾਈਡ, ਸਮਵੇਅਰ, ਏ ਲੈਂਪ ਬਰਨਸ ਵੀ ਛਪ ਚੁੱਕੇ ਹਨ ਅਤੇ "ਦਾ ਲੌਸਟ ਫੁੱਟਪਰਿੰਟਸ" ਆ ਰਿਹਾ ਹੈ। ਉਨ੍ਹਾਂ ਨੂੰ ਇੰਗਲੈਂਡ ਦੀ ਨਾਮਵਾਰ ਸੰਸਥਾ
'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ 2010 ਦੇ ਪੰਜਾਬੀ ਸੱਭਿਆਚਾਰਕ ਐਵਾਰਡ ਨਾਲ ਨਿਵਾਜੀਆ ਗਿਆ।
ਉਨ੍ਹਾਂ ਦਾ ਜਨਮ ਪੰਡਿਤ ਬਰਮਾ ਨੰਦ ਜੀ ਤੇ ਸ੍ਰੀਮਤੀ ਗੁਰਨਾਮ ਕੌਰ ਜੀ ਦੇ ਘਰ ਪਿੰਡ ਕੁੱਸਾ, ਜ਼ਿਲ੍ਹਾ ਮੋਗਾ ਭਾਰਤੀ ਪੰਜਾਬ ਵਿਖੇ ਹੋਇਆ। ਉਸਨੇ ਮੈਟ੍ਰਿਕ (ਪੰਜਾਬ) ਤੋਂ
ਬਾਅਦ ਆਈ. ਐਫ. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ) ਤੋਂ ਪੜ੍ਹਾਈ ਕੀਤੀ ਹੈ। ਉਹ 26 ਸਾਲ ਆਸਟਰੀਆ ਰਹਿਣ ਤੋਂ ਬਾਅਦ ਹੁਣ 2006 ਤੋਂ ਇੰਗਲੈਂਡ ਦਾ ਪੱਕੇ
ਵਸਨੀਕ ਹਨ। ਅੱਜਕਲ੍ਹ ਉਹ ਲੰਦਨ ਵਿੱਚ ਰਹਿੰਦਾ ਹੈ।
ਉਨ੍ਹਾਂ ਦੀਆਂ ਰਚਨਾਵਾਂ ਹਨ; ਨਾਵਲ :
ਜੱਟ ਵੱਢਿਆ ਬੋਹੜ ਦੀ ਛਾਵੇਂ,
ਕੋਈ ਲੱਭੋ ਸੰਤ ਸਿਪਾਹੀ ਨੂੰ,
ਲੱਗੀ ਵਾਲੇ ਕਦੇ ਨਹੀਂ ਸੌਂਦੇ,
ਬਾਝ ਭਰਾਵੋਂ ਮਾਰਿਆ,
ਏਤੀ ਮਾਰ ਪਈ ਕੁਰਲਾਣੇ,
ਪੁਰਜਾ ਪੁਰਜਾ ਕਟਿ ਮਰੈ,
ਤਵੀ ਤੋਂ ਤਲਵਾਰ ਤੱਕ,
ਉੱਜੜ ਗਏ ਗਰਾਂ,
ਬਾਰ੍ਹੀਂ ਕੋਹੀਂ ਬਲਦਾ ਦੀਵਾ,
ਤਰਕਸ਼ ਟੰਗਿਆ ਜੰਡ,
ਗੋਰਖ ਦਾ ਟਿੱਲਾ,
ਹਾਜੀ ਲੋਕ ਮੱਕੇ ਵੱਲ ਜਾਂਦੇ,
ਸੱਜਰੀ ਪੈੜ ਦਾ ਰੇਤਾ,
ਰੂਹ ਲੈ ਗਿਆ ਦਿਲਾਂ ਦਾ ਜਾਨੀ,
ਡਾਚੀ ਵਾਲਿਆ ਮੋੜ ਮੁਹਾਰ ਵੇ,
ਜੋਗੀ ਉੱਤਰ ਪਹਾੜੋਂ ਆਏ,
ਅੱਖੀਆਂ `ਚ ਤੂੰ ਵੱਸਦਾ,
ਬੋਦੀ ਵਾਲਾ ਤਾਰਾ ਚੜ੍ਹਿਆ,
ਟੋਭੇ ਫ਼ੂਕ,
ਦਿਲਾਂ ਦੀ ਜੂਹ; ਕਹਾਣੀਆਂ :
ਊਠਾਂ ਵਾਲੇ ਬਲੋਚ,
ਬੁੱਢੇ ਦਰਿਆ ਦੀ ਜੂਹ,
....ਤੇ ਧਰਤੀ ਰੋ ਪਈ,
ਤੂੰ ਸੁੱਤਾ ਰੱਬ ਜਾਗਦਾ,
ਕੁੱਲੀ ਨੀ ਫ਼ਕੀਰ ਦੀ ਵਿੱਚੋਂ।
