Sudarshan
ਸੁਦਰਸ਼ਨ
ਸੁਦਰਸ਼ਨ (੧੮੯੫-੧੯੬੭) ਦਾ ਜਨਮ ਸਿਆਲਕੋਟ (ਪੰਜਾਬ-ਪਾਕਿਸਤਾਨ) ਵਿੱਚ ਹੋਇਆ । ਉਨ੍ਹਾਂ ਦਾ ਪਹਿਲਾਂ ਨਾਂ ਪੰਡਤ ਬਦਰੀਨਾਥ ਭੱਟ ਸੀ ।
ਲਾਹੌਰ ਦੀ ਉਰਦੂ ਪਤ੍ਰਿਕਾ ਹਜ਼ਾਰ ਦਾਸਤਾਂ ਵਿੱਚ ਉਨ੍ਹਾਂ ਦੀਆਂ ਕਈ ਕਹਾਣੀਆਂ ਛਪੀਆਂ । ਪੰਡਿਤ ਜੀ ਦੀ ਪਹਿਲੀ ਕਹਾਣੀ ਹਾਰ ਦੀ ਜਿੱਤ ੧੯੨੦ ਵਿੱਚ
ਸਰਸਵਤੀ ਵਿੱਚ ਛਪੀ ਸੀ । ਉਨ੍ਹਾਂ ਨੇ ਕਈ ਫਿਲਮਾਂ ਦੀ ਪਟਕਥਾ ਅਤੇ ਗੀਤ ਵੀ ਲਿਖੇ ਹਨ । ਉਨ੍ਹਾਂ ਨੇ ਸਿਕੰਦਰ (੧੯੪੧) ਫਿਲਮ ਦੀ ਪਟਕਥਾ ਵੀ ਲਿਖੀ ਸੀ ।
ਸੰਨ ੧੯੩੫ ਵਿੱਚ ਉਨ੍ਹਾਂ ਨੇ (ਕੁੰਵਾਰੀ ਜਾਂ ਵਿਧਵਾ) ਫਿਲਮ ਦਾ ਨਿਰਦੇਸ਼ਨ ਵੀ ਕੀਤਾ । ਉਹ ੧੯੫੦ ਵਿੱਚ ਬਣੇ ਫਿਲਮ ਲੇਖਕ ਸੰਘ ਦੇ ਪਹਿਲੇ ਉਪ-ਪ੍ਰਧਾਨ ਵੀ ਬਣੇ ।
ਉਨ੍ਹਾਂ ਦੀਆਂ ਰਚਨਾਵਾਂ ਵਿੱਚ ਤੀਰਥ-ਯਾਤਰਾ, ਪੱਥਰਾਂ ਦਾ ਸੌਦਾਗਰ, ਧਰਤੀ-ਵੱਲਭ, ਬਚਪਨ ਦੀ ਇੱਕ ਘਟਨਾ, ਤਬਦੀਲੀ, ਆਪਣੀ ਕਮਾਈ, ਹੇਰ-ਫੇਰ,
ਸਾਈਕਲ ਦੀ ਸਵਾਰੀ ਆਦਿ ਸ਼ਾਮਿਲ ਹਨ । ਫਿਲਮ ਧੂਪ-ਛਾਂਵ (੧੯੩੫) ਦੇ ਪ੍ਰਸਿੱਧ ਗੀਤ ਤੇਰੀ ਗਠਰੀ ਮੇਂ ਲਾਗਾ ਚੋਰ, ਬਾਬਾ ਮਨ ਕੀ ਆਂਖੇਂ ਖੋਲ ਆਦਿ
ਸੁਦਰਸ਼ਨ ਦੀਆਂ ਕਹਾਣੀਆਂ ਪੰਜਾਬੀ ਵਿੱਚ
Sudarshan Stories in Punjabi