Sukhwant Hundal ਸੁਖਵੰਤ ਹੁੰਦਲ

ਸੁਖਵੰਤ ਹੁੰਦਲ (ਜਨਮ 1956) ਕੈਨੇਡਾ ਵਸਨੀਕ ਪੰਜਾਬੀ ਦਾ ਸਾਹਿਤਕਾਰ ਹੈ।
ਰਚਨਾਵਾਂ : ਮਲੂਕਾ ਭਾਗ ਪਹਿਲਾ (ਸਾਧੂ ਸਿੰਘ ਧਾਮੀ ਦੇ ਅੰਗਰੇਜ਼ੀ ਨਾਵਲ ਦਾ ਸਾਧੂ ਬਿਨਿੰਗ ਅਤੇ ਗੁਰਮੇਲ ਰਾਇ ਨਾਲ ਮਿਲ ਕੇ ਕੀਤਾ ਅਨੁਵਾਦ)
ਪਿਕਟ-ਲਾਈਨ ਤੇ ਹੋਰ ਨਾਟਕ (ਸਾਧੂ ਬਿਨਿੰਗ ਨਾਲ ਸਾਂਝੀ), ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਚੰਡੀਗੜ੍ਹ, 1995
ਭਾਰਤੀਆਂ ਨੇ ਕਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ : ਪੰਜਾਹਵੀਂ ਵਰ੍ਹੇ-ਗੰਢ ਸਮੇਂ ਵਿਸ਼ੇਸ਼ (ਵਾਰਤਕ-ਸਾਧੂ ਬਿਨਿੰਗ ਨਾਲ ਸਾਂਝੀ), ਸੱਥ ਪਬਲੀਕੇਸ਼ਨਜ਼, ਵੈਨਕੂਵਰ, 1997
ਸੰਘਰਸ਼ ਦੇ ਸੌ ਵਰ੍ਹੇ: ਕਨੇਡਾ ਵਿੱਚ ਪੰਜਾਬੀ ਪ੍ਰਗਤੀਸ਼ੀਲ ਲਹਿਰ, (ਵਾਰਤਕ-ਸੁਖਵੰਤ ਹੁੰਦਲ ਤੇ ਸਾਧੂ ਬਿਨਿੰਗ ਨਾਲ ਸਾਂਝੀ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2000
ਕਥਾ ਕਨੇਡਾ (ਸੰਪਾਦਤ ਕਹਾਣੀਆਂ: ਸਾਧੂ ਬਿਨਿੰਗ ਨਾਲ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2000
ਲੱਤਾਂ ਦੇ ਭੂਤ (ਨਾਟਕ: ਸਾਧੂ ਬਿਨਿੰਗ ਨਾਲ ਸਾਂਝੀ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2001
ਧਰਤੀ ਧਨ ਨਾ ਆਪਣਾ'' (ਨਾਵਲ: ਜਗਦੀਸ਼ ਚੰਦਰ ਦੇ ਹਿੰਦੀ ਨਾਵਲ ਦਾ ਅਨੁਵਾਦ), ਵਤਨ, 2011।