Bahadur Singh Gosal
ਬਹਾਦਰ ਸਿੰਘ ਗੋਸਲ

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਬਾਲ ਸਾਹਿਤਕਾਰ ਹਨ । ਉਹ ਹੁਣ ਤੱਕ ੪੦ ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਖੇਡ ਪੰਜਾਬੀ', 'ਬੱਚਿਆਂ ਲਈ ਤੋਹਫਾ', 'ਪੜ੍ਹੀਆਂ ਸੁਣੀਆਂ ਕਹਾਣੀਆਂ', 'ਮੁਰਝਾਇਆ ਫੁੱਲ', 'ਘਰ ਨਾਨੀ ਦਾ ਪਿਆਰ ਮਾਮੀ ਦਾ', 'ਨੱਚ ਟੱਪ ਬਾਲੜੀਏ', 'ਇਕ ਯੋਧੇ ਦੀਆਂ ਅਮਰ ਕਥਾਵਾਂ', 'ਸ਼ੇਰ-ਏ-ਪੰਜਾਬ ਦੀਆਂ ਅਮਰ ਕਹਾਣੀਆਂ' ਤੇ 'ਤੋਤਿਆਂ ਦੀ ਡਾਰ' (ਕਾਵਿ-ਸੰਗ੍ਰਹਿ) ਆਦਿ ਸ਼ਾਮਿਲ ਹਨ ।