ਅਹਿਮੀਅਤ ਨਮਕ ਦੇ ਘੋਲ ਦੀ : ਡਾ. ਅਮਰਜੀਤ ਟਾਂਡਾ

"ਨਮਕ ਖਾਈ ਦਾ ਜਾਨ ਹਰਾਮ ਨਹੀ ਕਰੀਦਾ "
ਕਹੁ ਨਾਨਕ ਹਮ ਲੂਣ ਹਰਾਮੀ

ਬਦਜ਼ਾਤ ਬਦ-ਸਿਫਾਤ ਵਹੁ ਗੰਗੂ ਨਮਕ-ਹਰਾਮ । ਟੁਕੜੋ ਪੇ ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ । ਦੁਨਿਆ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਿਆ ।

ਨਮਕ ਹਰਾਮ ਨੂੰ ਗੱਦਾਰ, ਦਗਾਬਾਜ਼, ਵਿਸ਼ਵਾਸਘਾਤੀ ਵੀ ਕਹਿ ਫਿਟਕਾਰਿਆ ਜਾਂਦਾ ਹੈ।

ਲੂਣ ਜਾਂ ਨਮਕ ਇੱਕ ਖਣਜੀ ਪਦਾਰਥ ਹੁੰਦਾ ਹੈ, ਜਿਸਦਾ ਰਸਾਇਣਕ ਨਾਂ ਸੋਡੀਅਮ ਕਲੋਰਾਈਡ (NaCl) ਹੈ।

ਕੁਦਰਤੀ ਰੂਪ ਉੱਤੇ ਲੂਣ ਇੱਕ ਬਲੌਰੀ (ਰਵੇਦਾਰ) ਖਣਿਜ ਵਜੋਂ ਬਣਦਾ ਹੈ, ਜਿਹਨੂੰ ਖਣਜੀ ਲੂਣ ਜਾਂ ਹੇਲਾਈਟ ਆਖਿਆ ਜਾਂਦਾ ਹੈ।

ਸਮੁੰਦਰਾਂ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਮਿਲਦਾ ਹੈ। ਖਾਣ ਵਾਲੇ ਲੂਣ ਵਿਚ ਲੋੜ ਖਣਜੀ ਪਦਾਰਥ ਜਿਵੇਂ ਕਿ ਆਇਓਡੀਨ ਆਦਿ ਵੀ ਮਿਲਾਏ ਜਾਂਦੇ ਹਨ। ਨਮਕ ਘੱਟ ਹੋਵੇ ਦਾਲ ਸਬਜ਼ੀ ਵਿੱਚ ਕੋਈ ਸਵਾਦ ਨਾਲ ਰੋਟੀ ਨਹੀਂ ਖਾਏਗਾ। ਇਹ ਘਾਟ ਜਾਂ ਤਾਂ ਬੰਦਾ ਹੋਰ ਨਮਕ ਪਾ ਕੇ ਜਾਂ ਫਿਰ ਨਾਲ ਅਚਾਰ ਚਟਣੀ ਨਾਲ ਖਾ ਕੇ ਪੂਰੀ ਕਰਦਾ ਹੈ।

ਮੈਂ ਦੰਦ ਦਾੜ ਦੁੱਖਣ ਤੇ ਨਮਕ ਦੇ ਘੋਲ ਦਾ ਹੀ ਪ੍ਰਯੋਗ ਕਰਦਾ ਰਹਿੰਦਾ ਹਾਂ। ਸੁਬਹਾ ਸਵੇਰੇ ਤੇ ਰਾਤ ਸੌਣ ਵੇਲੇ ਬੁਰਸ਼ ਤੋਂ ਬਾਅਦ ਨਮਕ ਦਾ ਘੋਲ ਗਲੇ ਦੰਦਾਂ ਲਈ ਵਰਤਦਾ ਹਾਂ। ਇਸ ਨੇ ਮੈਨੂੰ ਬਹੁਤ ਸਾਰੀਆਂ ਤਕਲੀਫਾਂ ਦਰਦਾਂ ਤੋਂ ਬਚਾ ਕੇ ਵੀ ਰੱਖਿਆ ਹੈ। ਦੰਦਾਂ ਦੇ ਡਾਕਟਰ ਨੂੰ ਵੀ ਮੈਂ ਇਸ ਦੀ ਵਰਤੋਂ ਕਰ ਭੁਲਾ ਦਿੰਦਾ ਹਾਂ।

ਤੁਸੀਂ ਠੀਕ ਸਮਝਦੇ ਹੋ ਤਾਂ ਨਮਕ ਕੁਰਲੀਆਂ ਖਾਣੇ ਤੋਂ ਬਾਅਦ ਦੰਦਾਂ ਦੀਆਂ ਬਿਮਾਰੀਆਂ ਦਰਦਾਂ ਲਈ ਇਸ ਦੇ ਘੋਲ ਨੂੰ ਵਰਤ ਲਿਆ ਕਰੋ।

ਅੱਖਾਂ ਦੀ ਖਾਰਸ ਲਈ। ਡਾਈ ਕਰਨ ਤੋਂ ਬਾਅਦ ਆਈ ਖਾਰਸ ਨੂੰ ਵੀ ਇਹ ਘੋਲ ਘੱਟ ਕਰਦਾ ਹੈ।

ਸਿਹਤਮੰਦ ਰਹਿਣ ਲਈ WHO ਇਹ ਵੀ ਸਿਫਾਰਸ਼ ਕਰਦਾ ਹੈ ਕਿ ਦਿਨ ਵਿੱਚ 5 ਗ੍ਰਾਮ ਤੋਂ ਵੱਧ ਨਮਕ ਨਾ ਖਾਓ।

ਲੂਣ ਦਾ ਇੱਕ ਛੋਟਾ ਚਮਚ ਲਗਭਗ 6 ਗ੍ਰਾਮ ਦੇ ਬਰਾਬਰ ਹੁੰਦਾ ਹੈ। ਖ਼ਾਸਕਰ ਜੇ ਤੁਸੀਂ ਹਾਈਪਰਟੈਨਸ਼ਨ ਤੇ ਪੁਰਾਣੀ ਬਿਮਾਰੀ ਤੋਂ ਪੀੜਤ ਹੋ।
ਯਾਦ ਰੱਖੋ ਕਿ ਤੁਸੀਂ ਇੱਕ ਦਿਨ ਵਿੱਚ ਵੱਧ ਤੋਂ ਵੱਧ ਕਿੰਨਾ ਨਮਕ ਖਾ ਰਹੇ ਹੋ।
ਇਸ ਵਿੱਚ ਬਰੈੱਡ, ਕੈਚੱਪ, ਚਿਪਸ ਅਤੇ ਪਨੀਰ ਵਿੱਚ ਮੌਜੂਦ ਨਮਕ ਵੀ ਸ਼ਾਮਲ ਕਰਿਆ ਕਰੋ।

ਜਦੋਂ ਵੀ ਕਿਸੇ ਨੂੰ ਹਾਈਪਰਟੈਨਸ਼ਨ ਦੀ ਸਮੱਸਿਆ ਸ਼ੁਰੂ ਹੁੰਦੀ ਹੈ ਤਾਂ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਨਮਕ ਦਾ ਸੇਵਨ ਘੱਟ ਕਰਨ ਲਈ ਕਿਹਾ ਜਾਂਦਾ ਹੈ।

ਸਾਲ 2015 ਵਿੱਚ ਹੋਈ ਇੱਕ ਖੋਜ ਅਨੁਸਾਰ ਖੁਰਾਕ ਵਿੱਚ ਨਮਕ ਦੀ ਜ਼ਿਆਦਾ ਮਾਤਰਾ ਕਾਰਨ ਆਮ ਆਬਾਦੀ, ਜੋ ਕਿ ਵਿਸ਼ਵ ਦੀ ਲਗਭਗ 30% ਆਬਾਦੀ ਹੈ, ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇਹੀ ਕਾਰਨ ਹੈ ਕਿ ਜੋ ਲੋਕ ਰੋਜ਼ਾਨਾ ਆਧਾਰ 'ਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਪਾਏ ਜਾਂਦੇ ਹਨ, ਉਨ੍ਹਾਂ ਨੂੰ ਨਮਕ ਦੀ ਮਾਤਰਾ ਘੱਟ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਲਈ ਜਿਨ੍ਹਾਂ ਲੋਕਾਂ ਨੂੰ ਹਾਈਪਰਟੈਨਸ਼ਨ ਅਤੇ ਡਾਇਬਟੀਜ਼ ਹੈ, ਉਹ ਆਪਣੇ ਘਰਾਂ ਵਿੱਚ ਖਾਣੇ ਵਿੱਚ ਨਮਕ ਦੀ ਘੱਟ ਵਰਤੋਂ ਕਰਦੇ ਹਨ, ਜੋ ਕਿ ਇੱਕ ਚੰਗੀ ਆਦਤ ਵੀ ਹੈ।

ਪਰ ਦੋਸਤਾਂ ਲੋਕਾਂ ਨੂੰ ਜਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਇਹ ਹੈ ਕਿ ਬਹੁਤ ਜ਼ਿਆਦਾ ਨਮਕ ਖਾਣਾ ਨਾ ਸਿਰਫ ਦਿਲ ਅਤੇ ਗੁਰਦਿਆਂ ਲਈ ਖਤਰਨਾਕ ਹੈ, ਬਲਕਿ ਸਮੁੱਚੀ ਸਿਹਤ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ।

ਘੱਟ ਨਮਕ ਖਾਣ ਦੇ ਅਜਿਹੇ 7 ਕਾਰਨ, ਜਿਸ ਨਾਲ ਤੁਹਾਡੇ ਸਰੀਰ ਨੂੰ ਫਾਇਦਾ ਹੋ ਸਕਦਾ ਹੈ।

ਅੱਜ ਹੀ ਨਮਕ ਘੱਟ ਕਰੋ

ਮੈਂ ਬਹੁਤ ਵਾਰੀ ਭੁਰਜੀ ਆਮਲੇਟ ਬਿਨਾਂ ਨਮਕ ਤੋਂ ਖਾ ਲੈਂਦਾ ਹਾਂ। ਕੋਈ ਫ਼ਰਕ ਨਹੀਂ ਪੈਂਦਾ। ਚਾਹ ਵੀ ਫਿੱਕੀ ਹੀ ਮੈਨੂੰ ਚੰਗੀ ਲੱਗਦੀ ਹੈ।

ਅਚਾਰ ਸਵਾਦ ਤਾਂ ਦਿੰਦਾ ਹੈ ਪਰ ਬਿਮਾਰੀਆਂ ਸਹੇੜਦਾ ਹੈ।
ਹੁਣ ਮੇਰੀ ਮੰਨਣੀ ਜਾਂ ਆਖੇ ਲੱਗਣਾ ਤੁਹਾਡੀ ਮਰਜ਼ੀ ਹੈ।

ਖੁਰਾਕ ਵਿੱਚ ਸੋਡੀਅਮ ਦੀ ਜ਼ਿਆਦਾ ਮਾਤਰਾ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾ ਸਕਦੀ ਹੈ।
ਲੰਬੇ ਸਮੇਂ ਵਿੱਚ ਧਮਨੀਆਂ, ਦਿਲ ਅਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਭੋਜਨ 'ਚ ਨਮਕ ਨੂੰ ਘੱਟ ਰੱਖਣ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਸਗੋਂ ਦਿਲ ਦੀ ਸਿਹਤ ਵੀ ਠੀਕ ਰਹਿੰਦੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਜੋ ਲੋਕ ਭੋਜਨ 'ਚ ਨਮਕ ਦੀ ਮਾਤਰਾ ਘੱਟ ਰੱਖਦੇ ਹਨ, ਉਹ ਲੰਬੇ ਸਮੇਂ ਤੱਕ ਜੀਉਂਦੇ ਰਹਿੰਦੇ ਹਨ ਖੋਜਾਂ ਦੁਆਰਾ ਸਾਬਤ ਕੀਤਾ ਗਿਆ ਹੈ।

ਇਸ ਤਰ੍ਹਾਂ ਹਾਰਟ ਅਟੈਕ, ਸਟ੍ਰੋਕ ਅਤੇ ਦਿਲ ਦੀਆਂ ਹੋਰ ਬੀਮਾਰੀਆਂ ਦਾ ਖਤਰਾ ਵੀ ਘੱਟ ਜਾਂਦਾ ਹੈ। ਬ੍ਰਿਟਿਸ਼ ਮੈਡੀਕਲ ਜਰਨਲ (BMJ) ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਇਹ ਪਾਇਆ ਗਿਆ ਕਿ ਪ੍ਰੀਹਾਈਪਰਟੈਨਸ਼ਨ ਵਾਲੇ ਲੋਕ ਜੋ ਖੁਰਾਕ ਵਿੱਚ ਘੱਟ ਸੋਡੀਅਮ ਦਾ ਸੇਵਨ ਕਰ ਰਹੇ ਸਨ।
ਉਨ੍ਹਾਂ ਵਿੱਚ ਕਾਰਡੀਓਵੈਸਕੁਲਰ ਬਿਮਾਰੀਆਂ ਦਾ ਖ਼ਤਰਾ 25-30% ਘੱਟ ਸੀ। ਇਸ ਤੋਂ ਇਲਾਵਾ ਘੱਟ ਨਮਕ ਖਾਣ ਨਾਲ ਵੀ ਹਾਰਟ ਅਟੈਕ ਜਾਂ ਦਿਲ ਦੀ ਸਰਜਰੀ ਤੋਂ ਬਾਅਦ ਰਿਕਵਰੀ ਠੀਕ ਹੁੰਦੀ ਹੈ।

ਜ਼ਿਆਦਾ ਨਮਕ ਖਾਣ ਨਾਲ ਕੋਸ਼ਿਕਾਵਾਂ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਘੱਟ ਤੁਹਾਡੀ ਪਾਚਨ ਪ੍ਰਣਾਲੀ ਅਤੇ ਸਮੁੱਚੀ ਸਿਹਤ ਲਈ ਚੰਗਾ ਹੁੰਦਾ ਹੈ।

ਪੇਟ ਫੁੱਲਦਾ ਹੈ, ਸਗੋਂ ਚਿਹਰਾ ਵੀ ਸੁੱਜਣ ਲੱਗਦਾ ਹੈ। ਜੇਕਰ ਤੁਸੀਂ ਚਿਹਰੇ 'ਤੇ ਸੋਜ ਅਤੇ ਲਗਾਤਾਰ ਫੁੱਲਣ ਤੋਂ ਬਚਣਾ ਚਾਹੁੰਦੇ ਹੋ, ਤਾਂ ਨਮਕ ਦਾ ਸੇਵਨ ਘੱਟ ਕਰੋ।

ਭੋਜਨ ਵਿੱਚ ਨਮਕ ਦੀ ਜ਼ਿਆਦਾ ਮਾਤਰਾ ਕੋਲਨ ਕੈਂਸਰ ਦਾ ਖ਼ਤਰਾ ਵਧਾਉਂਦੀ ਹੈ। ਖੋਜ ਵਿੱਚ ਦੇਖਿਆ ਗਿਆ ਹੈ ਕਿ ਲੂਣ ਦਾ ਜ਼ਿਆਦਾ ਸੇਵਨ ਪੇਟ ਦੀ ਅੰਦਰਲੀ ਪਰਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਸੇ ਅਧਿਐਨ ਨੇ ਇਹ ਵੀ ਦਿਖਾਇਆ ਹੈ ਕਿ ਘੱਟ ਨਮਕ ਵਾਲੀ ਖੁਰਾਕ ਨਾ ਸਿਰਫ ਤੁਹਾਡੇ ਕੋਲਨ ਕੈਂਸਰ ਦੇ ਜੋਖਮ ਨੂੰ ਘਟਾ ਸਕਦੀ ਹੈ ਬਲਕਿ ਸਮੁੱਚੀ ਸਿਹਤ ਨੂੰ ਵੀ ਸੁਧਾਰ ਸਕਦੀ ਹੈ।

ਸਾਡੇ ਸਰੀਰ ਵਿੱਚੋਂ ਕੈਲਸ਼ੀਅਮ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਿਆ ਜਾਂਦਾ ਹੈ। ਅਤੇ ਕਿੰਨਾ ਕੈਲਸ਼ੀਅਮ ਛੱਡਿਆ ਜਾਵੇਗਾ ਇਹ ਸਾਡੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਭੋਜਨ 'ਚ ਨਮਕ ਦੀ ਜ਼ਿਆਦਾ ਮਾਤਰਾ ਲੈਂਦੇ ਹਾਂ ਤਾਂ ਪਿਸ਼ਾਬ 'ਚੋਂ ਜ਼ਿਆਦਾ ਕੈਲਸ਼ੀਅਮ ਨਿਕਲਦਾ ਹੈ। ਜਿਸ ਕਾਰਨ ਹੱਡੀਆਂ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਜਿਵੇਂ ਓਸਟੀਓਪੋਰੋਸਿਸ ਦਾ ਖਤਰਾ ਵੱਧ ਜਾਂਦਾ ਹੈ।

ਜੋ ਵੱਧ ਨਮਕ ਖਾਂਦੇ ਹਨ, ਉਨ੍ਹਾਂ ਦੇ ਕਿਡਨੀ ਨੂੰ ਸਰੀਰ ਤੋਂ ਲੂਣ ਨੂੰ ਖਤਮ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ ਪਿਸ਼ਾਬ ਰਾਹੀਂ ਜ਼ਿਆਦਾ ਕੈਲਸ਼ੀਅਮ ਵੀ ਨਿਕਲ ਜਾਂਦਾ ਹੈ। ਇਸ ਨਾਲ ਗੁਰਦੇ ਦੀ ਪੱਥਰੀ ਅਤੇ ਗੁਰਦੇ ਦੀਆਂ ਹੋਰ ਬਿਮਾਰੀਆਂ ਹੋ ਸਕਦੀਆਂ ਹਨ।

ਜ਼ਿਆਦਾ ਲੂਣ ਦਾ ਸੇਵਨ ਦਿਮਾਗ ਦੇ ਕੰਮ ਨੂੰ ਵੀ ਪ੍ਰਭਾਵਿਤ ਕਰਦਾ ਹੈ। ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀਆਂ ਧਮਨੀਆਂ ਬਲਾਕ ਜਾਂ ਤੰਗ ਹੋ ਜਾਂਦੀਆਂ ਹਨ, ਜਿਸ ਨਾਲ ਦਿਮਾਗ ਨੂੰ ਖੂਨ ਦੀ ਸਪਲਾਈ ਘਟ ਜਾਂਦੀ ਹੈ।
ਇਹ ਆਕਸੀਡੇਟਿਵ ਤਣਾਅ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਵਧਾਉਂਦਾ ਹੈ, ਜਿਸ ਨਾਲ ਦਿਮਾਗ ਦੀ ਸਿਹਤ 'ਤੇ ਵੀ ਅਸਰ ਪੈਂਦਾ ਹੈ।

ਕਾਲੇ ਲੂਣ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।ਇਸ ਨਾਲ ਮਾਸਪੇਸ਼ੀਆਂ ਦੇ ਖਿਚਾਅ ਅਤੇ ਦਰਦ ਤੋਂ ਰਾਹਤ ਮਿਲਦੀ ਹੈ।
ਕਾਲਾ ਨਮਕ ਸ਼ੂਗਰ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਣੇ ਵਿੱਚ ਇਸਦੀ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ਵਿੱਚ ਨਿਯਮਤ ਨਮਕ ਦੇ ਮੁਕਾਬਲੇ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ। ਜਿਸ ਨਾਲ ਸਰੀਰ ਵਿੱਚ ਇੰਸੁਲਿਨ ਦਾ ਉਤਪਾਦਨ ਆਮ ਰਹਿੰਦਾ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ