Amarpreet Singh Jhita
ਅਮਰਪ੍ਰੀਤ ਸਿੰਘ ਝੀਤਾ

ਅਮਰਪ੍ਰੀਤ ਸਿੰਘ ਝੀਤਾ (੨੩-੦੧-੧੯੮੩-) ਦਾ ਜਨਮ ਪਿੰਡ ਨੰਗਲ ਅੰਬੀਆ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ, ਪੰਜਾਬ (ਭਾਰਤ) ਵਿੱਚ ਪਿਤਾ ਸ. ਦਰਸ਼ਨ ਸਿੰਘ ਝੀਤਾ ਅਤੇ ਮਾਤਾ ਸਰਦਾਰਨੀ ਗੁਰਵਿੰਦਰ ਕੌਰ ਝੀਤਾ ਦੇ ਘਰ ਹੋਇਆ । ਉਹ ਪੰਜਾਬੀ ਵਿੱਚ ਲੇਖ, ਮਿੰਨੀ ਕਹਾਣੀਆਂ, ਬਾਲ ਗੀਤ, ਕਵਿਤਾਵਾਂ ਆਦਿ ਲਿਖਦੇ ਹਨ । ਉਨ੍ਹਾਂ ਦੀ ਵਿਦਿਅਕ ਯੋਗਤਾ ਬੀ ਐਸ ਸੀ (ਇਕਨਾਮਿਕਸ), ਬੀ ਐਡ, ਅਤੇ ਐਮ ਏ (ਇਕਨਾਮਿਕਸ) ਹੈ । ਉਹ ਪੇਸ਼ੇ ਵਜੋਂ ਸਰਕਾਰੀ ਸਕੂਲ ਟੀਚਰ (ਮੈਥ ਮਾਸਟਰ) ਹਨ । ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਦੇ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ । ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: ਬੀਬੇ ਰਾਣੇ, ਪੰਖੇਰੂ ਅਤੇ ਕਾਕਾ ਬੱਲੀ ।