Atamjit Singh
ਆਤਮਜੀਤ ਸਿੰਘ

ਆਤਮਜੀਤ (ਜਨਮ 1950-) ਭਾਰਤੀ ਸੰਗੀਤ ਨਾਟਕ ਅਕੈਡਮੀ ਇਨਾਮ ਜੇਤੂ ਪੰਜਾਬੀ ਨਾਟਕਕਾਰ ਹਨ । ਇਹਨਾਂ ਦਾ ਜਨਮ ਪੰਜਾਬੀ ਸਾਹਿਤਕਾਰ ਅਤੇ ਅਧਿਆਪਕ ਐਸ. ਐਸ. ਅਮੋਲ ਦੇ ਘਰ ਹੋਇਆ। ਇਹਨਾਂ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਐਮ.ਏ. ਪੰਜਾਬੀ ਕੀਤੀ ਅਤੇ ਨਾਟਕ ਦੇ ਖੇਤਰ ਵਿੱਚ ਪੀ-ਐਚ. ਡੀ. ਕੀਤੀ। ਆਤਮਜੀਤ ਹੋਰਾਂ ਦੀ ਪਹਿਲੀ ਕਿਤਾਬ 'ਉੱਤੇਰੇ ਮੰਦਰ' ਨਾਂ ਦਾ ਕਾਵਿ-ਸੰਗ੍ਰਹਿ ਸੀ। ਉਹ ਹੁਣ ਤੱਕ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ 20 ਨਾਟਕ ਅਤੇ ਨਾਟਕ ਸੰਬੰਧੀ ਪੁਸਤਕਾਂ ਲਿਖ ਚੁੱਕੇ ਹਨ । ਇਹਨਾਂ ਦੀਆਂ ਰਚਨਾਵਾਂ ਹਨ ; ਨਾਟਕ : ਕਬਰਸਤਾਨ (1975), ਚਾਬੀਆਂ, ਹਵਾ ਮਹਿਲ, ਨਾਟਕ ਨਾਟਕ ਨਾਟਕ, ਰਿਸ਼ਤਿਆਂ ਦਾ ਕੀ ਰਖੀਏ ਨਾਂ (1983), ਸ਼ਹਿਰ ਬੀਮਾਰ ਹੈ, ਮੈਂ ਤਾਂ ਇੱਕ ਸਾਰੰਗੀ ਹਾਂ, ਫ਼ਰਸ਼ ਵਿੱਚ ਉਗਿਆ ਰੁੱਖ (1988), ਚਿੜੀਆਂ, ਪੂਰਨ, ਪੰਚ ਨਦ ਦਾ ਪਾਣੀ, ਕੈਮਲੂਪਸ ਦੀਆਂ ਮੱਛੀਆਂ, ਮੰਗੂ ਕਾਮਰੇਡ, ਗ਼ਦਰ ਐਕਸਪ੍ਰੈੱਸ, ਤੱਤੀ ਤਵੀ ਦਾ ਸੱਚ, ਤਸਵੀਰ ਦਾ ਤੀਜਾ ਪਾਸਾ, ਮੁੜ ਆ ਲਾਮਾਂ ਤੋਂ ।

ਆਤਮਜੀਤ : ਪੰਜਾਬੀ ਨਾਟਕ

Atamjit : Punjabi Plays