Atarjit
ਅਤਰਜੀਤ
ਅਤਰਜੀਤ (2 ਜਨਵਰੀ 1941-) ਪੰਜਾਬੀ ਕਹਾਣੀਕਾਰ ਹਨ । ਇਨ੍ਹਾਂ ਦਾ ਜਨਮ ਪਿੰਡ ਮੰਡੀ ਕਲਾਂ ਵਿਖੇ ਸ. ਪਰਸਿੰਨ ਸਿੰਘ ਅਤੇ
ਮਾਤਾ ਬੇਅੰਤ ਕੌਰ ਦੇ ਘਰ ਹੋਇਆ। ਐਮ ਏ ਬੀ ਐੱਡ ਦੀ ਸਿੱਖਿਆ ਹਾਸਲ ਕਰਨ ਉਪਰੰਤ ਇਨ੍ਹਾਂ ਨੇ ਸਕੂਲ ਅਧਿਆਪਕ ਵਜੋਂ ਸੇਵਾ ਕੀਤੀ।
ਇਨ੍ਹਾਂ ਦੀਆਂ ਰਚਨਾਵਾਂ ਹਨ ; ਕਹਾਣੀ ਸੰਗ੍ਰਹਿ :
ਮਾਸ ਖੋਰੇ (1973),
ਟੁੱਟਦੇ ਬਣਦੇ ਰਿਸ਼ਤੇ (1976),
ਅਦਨਾ ਇਨਸਾਨ (1985),
ਸਬੂਤੇ ਕਦਮ (1985),
ਰੇਤੇ ਦਾ ਮਹਿਲ (2004),
ਅੰਦਰਲੀ ਔਰਤ,
ਕੰਧਾਂ ਤੇ ਲਿਖੀ ਇਬਾਰਤ,
ਕਹਾਣੀ ਕੌਣ ਲਿਖੇਗਾ,
ਅੰਨ੍ਹੀ ਥੇਹ,
ਤੀਜਾ ਜੁੱਧ; ਨਾਵਲ :
ਨਵੀਆਂ ਸੋਚਾਂ ਨਵੀਆਂ ਲੀਹਾਂ,
ਅੰਨੀ ਥੇਹ (1996); ਜੀਵਨੀਆਂ :
ਕਿਹੋ ਜਿਹਾ ਸੀ ਸਾਡਾ ਭਗਤ ਸਿੰਘ,
ਇਨਕਲਾਬ ਦੀ ਸੂਹੀ ਲਾਟ ਦੁਰਗਾ ਭਾਬੀ; ਸਵੈ-ਜੀਵਨੀ :
ਅੱਕ ਦਾ ਦੁੱਧ; ਖੋਜ ਪੁਸਤਕਾਂ : ਸੱਭਿਆਚਾਰ ਬਨਾਮ ਖੁੰਬਾਂ ਦੀ ਗੰਦੀ,
ਸੱਭਿਆਚਾਰ ਉਤਪਤੀ ਅਤੇ ਵਿਕਾਸ; ਸੰਪਾਦਨਾ :
ਹੇਮ ਜਯੋਤੀ ਭਾਗ ਪਹਿਲਾ,
ਹੇਮ ਜਯੋਤੀ ਭਾਗ ਦੂਜਾ,
ਹੇਮ ਜਯੋਤੀ ਭਾਗ ਤੀਜਾ,
ਕਾਫ਼ੀਆਂ ਬੁੱਲੇ ਸ਼ਾਹ,
ਇਨਕਲਾਬ ਦਾ ਸੂਹਾ ਚਿੰਨ੍ਹ ਭਗਤ; ਬਾਲ ਪੁਸਤਕਾਂ :
ਬਾਪੂ ਮੰਨ ਗਿਆ,
ਸੁਰਗ ਦੇ ਝੂਟੇ,
ਸੁੰਦਰ ਦੇਸ਼,
ਸਿਆਣੀ ਕੀੜੀ,
ਆਜ਼ਾਦੀ,
ਆਉ ਸਕੂਲ ਚੱਲੀਏ।
ਅਤਰਜੀਤ : ਪੰਜਾਬੀ ਕਹਾਣੀਆਂ
Atarjit : Punjabi Stories/Kahanian