Bhagwat Prasad Sathe ਭਗਵਤ ਪ੍ਰਸਾਦ ਸਾਠੇ
ਸ੍ਰੀ ਭਗਵਤ ਪ੍ਰਸਾਦ ਸਾਠੇ (1910 ਈ. ਤੋਂ 8 ਮਈ 1973 ਈ.) ਡੋਗਰੀ ਦੇ ਪਹਿਲੇ ਕਹਾਣੀਕਾਰ ਹਨ । ਇਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ
'ਪਹਿਲਾ ਫੁੱਲ' 1947 ਵਿਚ ਛਪਿਆ । ਇਸ ਕਿਤਾਬ ਨਾਲ ਹੀ ਡੋਗਰੀ ਸਾਹਿਤ ਦਾ ਮੁੱਢ ਬੱਝਾ ।
ਸ੍ਰੀ ਸਾਠੇ ਹੋਰਾਂ ਦੀਆਂ ਕਹਾਣੀਆਂ 'ਚ ਡੋਗਰਾ, ਪਹਾੜੀ ਜੀਵਨ ਦੀਆਂ ਅਸਲ ਝਲਕੀਆਂ ਉਲੀਕੀਆਂ
ਹੋਈਆਂ ਹਨ । ਸਮਾਜ ਦੀਆਂ ਅਨੇਕਾਂ ਬੁਰਿਆਈਆਂ ਉਹਨਾਂ ਦੀਆਂ ਕਹਾਣੀਆਂ 'ਚ ਉਭਰੀਆਂ ਹੋਈਆਂ
ਹਨ । ਬੋਲੀ ਦਾ ਬਾਂਕਾਪਣ, ਪਾਤਰਾਂ ਦਾ ਚਿਤਰਣ, ਰੌਚਿਕਤਾ, ਮਿਠਾਸ ਸਾਠੇ ਜੀ ਦੀਆਂ ਕਹਾਣੀਆਂ ਦੇ
ਵਿਸ਼ੇਸ਼ ਗੁਣ ਹਨ । ਡੋਗਰੀ ਤੋਂ ਬਿਨਾ ਸਾਠੇ ਜੀ ਹਿੰਦੀ ਵਿਚ ਭੀ ਲਿਖਦੇ ਸਨ ਤੇ ਉਹਨਾਂ ਕਈ ਕਿਤਾਬਾਂ ਦਾ
ਡੋਗਰੀ ਵਿਚ ਉਲਥਾ ਵੀ ਕੀਤਾ ।
ਇਨ੍ਹਾਂ ਦੀਆਂ ਛਪੀਆਂ ਕਿਤਾਬਾਂ : 1) ਪਹਿਲਾ ਫੁੱਲ (ਕਹਾਣੀਆਂ),
2) ਖਾਲੀ ਗੋਦ (ਕਹਾਣੀਆਂ),
3) ਗੋਦਾਨ (ਅਨੁਵਾਦ),
4) ਮ੍ਰਿਗ ਨੈਣੀ (ਅਨੁਵਾਦ).