Boris Polevoi ਬੋਰਿਸ ਪੋਲੇਵੋਈ

ਬੋਰਿਸ ਨਿਕੋਲਾਏਵਿੱਚ ਪੋਲੇਵੋਈ (17 ਮਾਰਚ 1908 – 12 ਜੁਲਾਈ 1981) ਰੂਸੀ ਲੇਖਕ ਸਨ। ਦੂਜੀ ਸੰਸਾਰ ਜੰਗ ਬਾਰੇ ਉਨ੍ਹਾਂ ਦੇ ਨਾਵਲ 'ਅਸਲੀ ਇਨਸਾਨ ਦੀ ਕਹਾਣੀ' ਵਿੱਚ ਪੇਸ਼ ਮਨੁੱਖੀ ਸੂਰਬੀਰਤਾ ਦਾ ਬਿੰਬ ਸੰਸਾਰ ਪ੍ਰਸਿੱਧ ਹੋ ਗਿਆ। ਬੋਰਿਸ ਪੋਲੇਵੋਈ ਦਰਅਸਲ ਬੋਰਿਸ ਨਿਕੋਲਾਏਵਿੱਚ ਕੈਮਪੋਵ ਦਾ ਉਪਨਾਮ ਸੀ। ਉਨ੍ਹਾਂ ਦਾ ਜਨਮ ਮਾਸਕੋ ਵਿਖੇ ਇੱਕ ਯਹੂਦੀ ਡਾਕਟਰ ਨਿਕੋਲਾਏ ਪੇਤਰੋਵਿੱਚ ਦੇ ਘਰ ਹੋਇਆ ਸੀ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਲਿਦੀਆ ਕੈਮਪੋਵ ਸੀ। ਜਦ 1928 ਵਿੱਚ ਉਨ੍ਹਾਂ ਨੇ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕੀਤਾ, ਤਾਂ ਉਸ ਦੇ ਹੁਨਰ ਨੂੰ ਦੇਖਦੇ ਹੋਏ ਉਸ ਨੂੰ ਮੈਕਸਿਮ ਗੋਰਕੀ ਦੀ ਸਰਪ੍ਰਸਤੀ ਤਹਿਤ ਕੰਮ ਕਰਨ ਲਈ ਚੁਣਿਆ ਗਿਆ ਸੀ। ਉਨ੍ਹਾਂ ਦੀਆਂ ਰਚਨਾਵਾਂ ਹਨ: 'ਅਸਲੀ ਇਨਸਾਨ ਦੀ ਕਹਾਣੀ', 'ਸੋਨਾ', 'ਉਹ ਪਰਤ ਆਇਆ', 'ਡਾਕਟਰ ਵੇਰਾ', 'ਸਮੁੰਦਰਾਂ ਦੇ ਸਿਰਜਕ' ਆਦਿ।

ਬੋਰਿਸ ਪੋਲੇਵੋਈ ਪੰਜਾਬੀ ਕਹਾਣੀਕਾਰ