Daftar Te Ishwar (Minni Kahani): Vishnu Nagar

ਦਫਤਰ ਤੇ ਈਸ਼ਵਰ (ਮਿੰਨੀ ਕਹਾਣੀ) : ਵਿਸ਼ਣੂ ਨਾਗਰ

ਇਕ ਦਫਤਰ ਦੇ ਵਰਾਂਡੇ ਵਿੱਚ ਦੋ ਜਣੇ ਗੱਲਾਂ ਕਰ ਰਹੇ ਸਨ । ਇਕ ਨੇ ਕਿਹਾ, "ਰੱਬ ਦੀ ਮਰਜ਼ੀ ਵਗੈਰ ਇੱਕ ਪੱਤਾ ਵੀ ਇਧਰੋਂ ਓਧਰ ਨਹੀਂ ਹੁੰਦਾ ।"

ਰੱਬ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ, "ਲਗਦਾ ਹੈ ਤੁਸੀਂ ਦੋਵੇਂ ਇਸੇ ਦਫਤਰ ਵਿਚ ਕੰਮ ਕਰਦੇ ਹੋ?"
"ਜੀ ਹਾਂ, ਇਹ ਸੱਚ ਹੈ।", ਇਕ ਬੋਲਿਆ ।

" ਤਦੇ ਹੀ," ਰੱਬ ਬੋਲਿਆ, "ਪਰ ਰੱਬ ਮੰਨਦਾ ਹੈ ਕਿ ਉਸ ਦੀ ਮਰਜ਼ੀ ਤੋਂ ਬਿਨਾਂ ਫਾਈਲਾਂ ਜ਼ਰੂਰ ਇਧਰੋਂ ਓਧਰ ਹੋ ਸਕਦੀਆਂ ਹਨ।"
"ਇਸ ਦਾ ਕੀ ਸਬੂਤ ਹੈ ?" ਉਨ੍ਹਾਂ ਨੇ ਪੁੱਛਿਆ ।
"ਇਸ ਦਾ ਸਬੂਤ ਇਹ ਹੈ ਕਿ ਮੈਂ ਖੁਦ ਹੀ ਈਸ਼ਵਰ ਹਾਂ।" ਇਹ ਕਹਿ ਕੇ ਉਹ ਅਲੋਪ ਹੋ ਗਿਆ ।
ਇੱਕ ਨੇ ਦੂਜੇ ਨੂੰ ਕਿਹਾ ,"ਇਸ ਦਾ ਮਤਲਬ ਇਹ ਹੈ ਕਿ ਰੱਬ ਵੀ ਇਸ ਸੱਚ ਨੂੰ ਜਾਣਦਾ ਹੈ।"

ਇਕ ਹੋਰ ਬੰਦਾ, ਜੋ ਬੀੜੀ ਪੀ ਰਿਹਾ ਸੀ, ਨੇ ਟੋਕਦਿਆਂ ਹੋਇਆਂ ਕਿਹਾ, "ਬੰਦਾ ਵੀ ਇਹ ਸੱਚ ਜਾਣਦਾ ਹੈ।"
ਉਨ੍ਹਾਂ ਦੋਵਾਂ ਨੇ ਪੁੱਛਿਆ, "ਭਾਈ ਸਾਹਿਬ, ਕੀ ਤੁਸੀਂ ਵੀ ਈਸ਼ਵਰ ਹੋ ?"
ਉਸ ਆਦਮੀ ਨੇ ਕਿਹਾ, "ਨਹੀਂ, ਕਿਉਂਕਿ ਮੈਂ ਅਲੋਪ ਨਹੀਂ ਹੋ ਸਕਦਾ ।"

(ਅਨੁਵਾਦ : ਮੁਲਖ ਸਿੰਘ)

  • ਮੁੱਖ ਪੰਨਾ : ਕਹਾਣੀਆਂ, ਵਿਸ਼ਣੂ ਨਾਗਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ