Vishnu Nagar
ਵਿਸ਼ਣੂ ਨਾਗਰ

ਵਿਸ਼ਣੂ ਨਾਗਰ ਦਾ ਜਨਮ 14 ਜੂਨ 1950 ਨੂੰ ਹੋਇਆ ਸੀ । ਉਨ੍ਹਾਂ ਦੀ ਪਾਲਣਾ ਸ਼ਾਜਾਪੁਰ ( ਮੱਧਪ੍ਰਦੇਸ਼ ) ਵਿੱਚ ਹੋਈ ਅਤੇ ਉਥੇ ਹੀ ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ । 1971 ਤੋਂ ਦਿੱਲੀ ਵਿੱਚ ਸੁਤੰਤਰ ਪੱਤਰਕਾਰਤਾ ਸ਼ੁਰੂ ਕੀਤੀ । 'ਨਵਭਾਰਤ ਟਾਈਮਸ' ਵਿੱਚ ਪਹਿਲਾਂ ਮੁੰਬਈ ਅਤੇ ਉਸਤੋਂ ਬਾਅਦ ਦਿੱਲੀ ਵਿੱਚ ਵਿਸ਼ੇਸ਼ ਪੱਤਰਪ੍ਰੇਰਕ ਦੇ ਪਦਾਂ ਉੱਤੇ ਰਹੇ । ਉਨ੍ਹਾਂ ਨੇ ਜਰਮਨ ਰੇਡੀਓ, 'ਡੋਇਚੇ ਵੈਲੇ' ਦੀ ਹਿੰਦੀ ਸੇਵਾ ਦਾ 1982 -1984 ਤੱਕ ਸੰਪਾਦਨ ਕੀਤਾ । ਉਹ ਹਿੰਦੁਸਤਾਨ ਦੈਨਿਕ ਦੇ ਵਿਸ਼ੇਸ਼ ਸੰਵਾਦਦਾਤਾ ਵੀ ਰਹੇ । 2003 ਤੋਂ 2008 ਤੱਕ ਹਿੰਦੁਸਤਾਨ ਟਾਈਮਸ ਦੀ ਹਰਮਨ ਪਿਆਰੀ ਪਤ੍ਰਿਕਾ ਕਾਦੰਬਿਨੀ ਦੇ ਕਾਰਜਕਾਰੀ ਸੰਪਾਦਕ ਰਹੇ । ਦੈਨਿਕ 'ਨਈ ਦੁਨੀਆ' ਨਾਲ ਵੀ ਜੁੜੇ ਰਹੇ ।
ਉਹਨਾਂ ਦੇ ਕਵਿਤਾ ਸੰਗ੍ਰਿਹ ਹਨ : ਮੈਂ ਫਿਰ ਕਹਤਾ ਹੂੰ ਚਿੜਿਯਾ, ਤਾਲਾਬ ਮੇਂ ਡੂਬੀ ਛਹ ਲੜਕੀਆਂ, ਸੰਸਾਰ ਬਦਲ ਜਾਏਗਾ, ਬੱਚੇ, ਪਿਤਾ ਔਰ ਮਾਂ, ਹੰਸਨੇ ਕੀ ਤਰਹ ਰੋਨਾ, ਕੁਛ ਚੀਜੇਂ ਕਭੀ ਖੋਈ ਨਹੀਂ, ਕਵੀ ਨੇ ਕਹਾ, ਕਹਾਨੀ ਸੰਗ੍ਰਿਹ ਹਨ : ਆਜ ਕਾ ਦਿਨ, ਆਦਮੀ ਕੀ ਮੁਸ਼ਕਿਲ, ਆਹ੍ਯਾਨ, ਕੁਛ ਦੂਰ, ਈਸ਼ਵਰ ਕੀ ਕਹਾਣੀਆਂ, ਬੱਚਾ ਔਰ ਗੇਂਦ; ਨਾਵਲ : ਆਦਮੀ ਸਵਰਗ ਮੇਂ; ਨਿਬੰਧ ਸੰਗ੍ਰਿਹ : ਹਮੇਂ ਦੇਖਤੀ ਆਂਖੇਂ, ਯਥਾਰਥ ਕੀ ਮਾਯਾ, ਆਜ ਔਰ ਅਭੀ, ਆਦਮੀ ਔਰ ਸਮਾਜ; ਆਲੋਚਨਾ ਸੰਗ੍ਰਿਹ : ਕਵਿਤਾ ਕੇ ਸਾਥ-ਸਾਥ ।